ਲੁਧਿਆਣਾ (ਸਿਆਲ) : ਸੈਂਟਰਲ ਜੇਲ੍ਹ ਗਾਰਦ ਅਤੇ ਹੋਰ ਮੁਲਾਜ਼ਮਾਂ ਵੱਲੋਂ ਸਮੇਂ-ਸਮੇਂ ’ਤੇ ਚਲਾਈਆਂ ਜਾਣ ਵਾਲੀਆਂ ਚੈਕਿੰਗ ਮੁਹਿੰਮਾਂ ਦੌਰਾਨ ਮੋਬਾਇਲ ਬਰਾਮਦਗੀ ਦਾ ਗ੍ਰਾਫ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਕੜੀ ਤਹਿਤ ਹਵਾਲਾਤੀਆਂ ਤੋਂ 4 ਮੋਬਾਇਲ ਬਰਾਮਦ ਹੋਣ ’ਤੇ ਪੁਲਸ ਨੇ ਸਹਾਇਕ ਸੁਪਰੀਡੈਂਟਾਂ ਸੁਖਦੇਵ ਸਿੰਘ, ਸਤਨਾਮ ਸਿੰਘ, ਹਰਬੰਸ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ਵਿਚ ਮੁਲਜ਼ਮਾਂ ਵਿਰੁੱਧ ਪ੍ਰਿਜ਼ਨ ਐਕਟ ਦੀ ਧਾਰਾ ਦਾ ਕੇਸ ਦਰਜ ਕਰ ਲਿਆ ਹੈ।
ਨਾਮਜ਼ਦ ਕੀਤੇ ਗਏ ਹਵਾਲਾਤੀਆਂ ਦੀ ਪਛਾਣ ਜਿਤਵੇਸ਼ ਸੇਠੀ, ਮਨਪ੍ਰੀਤਪਾਲ ਸਿੰਘ ਉਰਫ ਪ੍ਰੈਟੀ, ਰਾਕੇਸ਼ ਅਰੋੜਾ, ਰਿਸ਼ਭ ਕੁਮਾਰ ਵਜੋਂ ਹੋਈ ਹੈ।
ਰਾਜਪਾਲ ਨੇ 3 ਬਿੱਲਾਂ ਨੂੰ ਮਨਜ਼ੂਰੀ ਦੇਣ ਤੋਂ ਕੀਤਾ ਇਨਕਾਰ, ਕਿਹਾ- ਮਾਮਲੇ ਨੂੰ ਰਾਸ਼ਟਰਪਤੀ ਕੋਲ ਭੇਜਣ ਲਈ ਮਜਬੂਰ ਨਾ ਕਰੋ
NEXT STORY