ਜਲੰਧਰ (ਵੈਬ ਡੈਸਕ)—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ 'ਤੇ ਆਪਣੀ ਸ਼ਾਮ ਸ੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਪਵਿੱਤਰ ਗੁਰਬਾਣੀ ਦਾ ਰੂਹਾਨੀ ਆਨੰਦ ਮਾਣਦਿਆਂ ਬਿਤਾਉਣਗੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵਲੋਂ ਆਪਣੀ ਸਫਦਰਜੰਗ ਰੋਡ ਵਾਲੀ ਰਿਹਾਇਸ਼ 'ਤੇ ਕਰਵਾਏ ਜਾ ਰਹੇ ਕੀਰਤਨ ਦਰਬਾਰ 'ਚ ਹਾਜ਼ਰੀ ਭਰਨਗੇ। ਪ੍ਰਧਾਨ ਮੰਤਰੀ ਨੇ ਇਹ ਸ਼ਾਮ ਪਵਿੱਤਰ ਗੁਰਬਾਣੀ ਸੁਣਦਿਆਂ ਸਿੱਖ ਸੰਗਤ 'ਚ ਬੈਠ ਕੇ ਬਿਤਾਉਣ ਦੀ ਇੱਛਾ ਪ੍ਰਗਟਾਈ ਹੈ।
ਦੇਸ਼ਭਰ 'ਚ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ

ਅੱਜ ਦੇਸ਼ਭਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵੇਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਮਨਾਉਣ ਲਈ ਕੇਂਦਰ ਸਰਕਾਰ ਨੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਨੂੰ ਅਪੀਲ ਕੀਤੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਨੇ ਤੇ ਚਾਂਦੀ ਦੇ ਯਾਦਗਾਰੀ ਸਿੱਕੇ ਜਾਰੀ ਕੀਤੇ ਜਾਣਗੇ। ਇਹ ਸਿੱਕੇ 24 ਨਵੰਬਰ ਤੋਂ ਆਮ ਸਿੱਖ ਸੰਗਤ ਨੂੰ ਮਿਲ ਸਕਣਗੇ। ਇਸ ਦੌਰਾਨ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਇਨ੍ਹਾਂ ਯਾਦਗਾਰੀ ਗੁਰਮਤਿ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਸ਼੍ਰੋਮਣੀ ਕਮੇਟੀ ਦਾ ਸੱਦਾ ਪ੍ਰਵਾਨ ਕਰ ਲਿਆ ਹੈ।
ਸੁਲਤਾਨਪੁਰ ਲੋਧੀ ਵਿਖੇ ਵਿਕਾਸ ਪ੍ਰਾਜੈਕਟ ਸ਼ੁਰੂ ਕਰਨਗੇ ਕੈਪਟਨ

ਸੁਲਤਾਨਪੁਰ ਲੋਧੀ 'ਚ ਹੋਣ ਵਾਲੇ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3550 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦਾ ਐਲਾਨ ਕਰ ਸਕਦੇ ਹਨ। ਇਸ ਵਿਚ ਉਹ ਐਲਾਨੀਆਂ ਸ਼ਾਮਲ ਹੋਣਗੀਆ ਜਿਸ 'ਤੇ ਅੱਜ ਕੇਂਦਰੀ ਕੈਬਨਿਟ ਨੇ ਫੈਸਲਾ ਲਿਆ ਹੈ। ਸੁਲਤਾਨਪੁਰ ਲੋਧੀ 'ਚ ਅੱਜ ਹੋਣ ਵਾਲੇ ਸਮਾਰੋਹ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ, ਸੁਖਬੀਰ ਬਾਦਲ, ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੂੰ ਵੀ ਨਿੱਜੀ ਤੌਰ 'ਤੇ ਸੱਦਾ ਦਿੱਤਾ ਹੈ।
ਅਮਿਤ ਸ਼ਾਹ ਦਾ ਮੱਧ ਪ੍ਰਦੇਸ਼ ਦੌਰਾ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਮੱਧ ਪ੍ਰਦੇਸ਼ ਦੇ ਚੋਣ ਦੌਰੇ 'ਤੇ ਹੋਣਗੇ। ਇਸ ਦੌਰਾਨ ਉਹ ਕਾਂਗਰਸ ਪ੍ਰਦੇਸ਼ ਪ੍ਰਧਾਨ ਕਮਲ ਨਾਥ ਦੇ ਗੜ੍ਹ 'ਚ ਜਨਸਭਾ ਤੋਂ ਦਿਨ ਦੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸ਼ਾਹ ਦਾ ਅੱਜ ਮੱਧ ਪ੍ਰਦੇਸ਼ 'ਚ ਚਾਰ ਜਨਸਭਾਵਾਂ ਨਾਲ ਇਕ ਰੋਡ ਸ਼ੋਅ ਦਾ ਵੀ ਪ੍ਰੋਗਰਾਮ ਹੈ।
ਸੋਨੀਆ-ਰਾਹੁਲ ਗਾਂਧੀ ਦਾ ਤੇਲੰਗਾਨਾ ਦੌਰਾ

ਯੂ.ਪੀ.ਏ. ਦੇ ਚੇਅਰਪਰਸਨ ਅਤੇ ਸਟਾਰ ਪ੍ਰਚਾਰਕ ਸੋਨੀਆ ਗਾਂਧੀ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅੱਜ ਤੇਲੰਗਾਨਾ ਦੌਰੇ 'ਤੇ ਹੋਣਗੇ। ਇੱਥੇ ਉਹ ਪਾਰਟੀ ਲਈ ਜਨਤਾ ਤੋਂ ਵੋਟ ਪਾਉਣ ਦੀ ਅਪੀਲ ਕਰਨਗੇ। ਦੱਸ ਦਈਏ ਕਿ ਸੂਬੇ 'ਚ ਹਾਲ ਹੀ 'ਚ ਟੀ.ਡੀ.ਪੀ. ਨੇ ਕਾਂਗਰਸ ਨਾਲ ਗਠਬੰਧਨ ਕੀਤਾ ਹੈ ਅਤੇ ਤੇਲੰਗਾਨਾ 'ਚ ਦੋਵਾਂ ਪਾਰਟੀਆਂ ਮਿਲ ਕੇ ਚੋਣ ਲੜ ਰਹੀ ਹੈ।
ਖੇਡ

ਕ੍ਰਿਕਟ: ਭਾਰਤ ਬਨਾਮ ਆਸਟ੍ਰੇਲੀਆ (ਦੂਜਾ ਟੀ -20)
ਕ੍ਰਿਕਟ: ਬੰਗਲਾਦੇਸ਼ ਬਨਾਮ ਵੈਸਟ ਇੰਡੀਜ਼ (1 ਟੈਸਟ, ਦੂਜੇ ਦਿਨ)
ਫੁੱਟਬਾਲ: ਉੱਤਰੀ ਬਨਾਮ ਕੇਰਲਾ (ਆਈ.ਐਸ.ਐਲ.)
ਪੀ. ਐੱਮ ਮੋਦੀ ਅੱਜ ਜਾਣਗੇ ਸੁਖਬੀਰ ਦੇ ਘਰ
NEXT STORY