ਜਲੰਧਰ - ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 149ਵੇਂ ਪ੍ਰਕਾਸ਼ ਪੁਰਬ ਮੌਕੇ 'ਤੇ ਸੰਗੀਤ ਜਗਤ ਵੱਲੋਂ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਮਸ਼ਹੂਰ ਗਾਇਕ ਰਾਜ ਕਾਦੀਆਂਵਾਲਾ ਨੇ ਆਪਣਾ ਨਵਾਂ ਧਾਰਮਿਕ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ ਨੂੰ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਤਿਆਰ ਕੀਤਾ ਗਿਆ ਹੈ। ਗੀਤ ਦੇ ਅਰਥ ਭਰਪੂਰ ਬੋਲ ਸੋਨੂੰ ਜਮਸ਼ੇਰੀਆ ਵੱਲੋਂ ਲਿਖੇ ਗਏ ਹਨ। ਸੰਗੀਤਕ ਪ੍ਰੇਮੀਆਂ ਲਈ ਇਸ ਦਾ ਮਨਮੋਹਕ ਸੰਗੀਤ ਨਿਰਦੇਸ਼ਨ ਪ੍ਰਦੀਪ ਸ਼ਿੰਦਾ ਨੇ ਤਿਆਰ ਕੀਤਾ ਹੈ।
ਕਲਾਤਮਕ ਪੱਖ ਤੋਂ ਇਸ ਗੀਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਕੇ.ਕੇ. ਸਭਰਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਪ੍ਰੋਡਿਊਸ ਅਤੇ ਡਾਇਰੈਕਟ ਕੀਤਾ ਹੈ। ਗੁਰੂ ਸਾਹਿਬ ਦੀ ਮਹਿਮਾ ਦਾ ਗੁਣਗਾਨ ਕਰਦਾ ਇਹ ਗੀਤ ਸੰਗਤਾਂ ਵਿਚ ਖਿੱਚ ਦਾ ਕੇਂਦਰ ਬਣ ਰਿਹਾ ਹੈ।
ਨਿਆ ਸ਼ਰਮਾ ਨੇ ਦਿਖਾਇਆ ਆਪਣੇ ਮੇਕਅੱਪ ਦਾ ਜਲਵਾ, ਕਿਹਾ- 'ਮੇਰੇ ਹੁਨਰ ਦਾ ਕੋਈ ਮੁਕਾਬਲਾ ਨਹੀਂ'
NEXT STORY