ਮੋਗਾ(ਆਜ਼ਾਦ): ਧਰਮਕੋਟ ਨਿਵਾਸੀ ਇਕ ਵਿਅਕਤੀ ਵਲੋਂ ਆਪ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਮੋਗਾ ਅਤੇ ਲੁਧਿਆਣਾ ਦੇ ਕਈ ਨੌਜਵਾਨਾਂ ਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਪੁਲਸ ਨੇ ਜਾਂਚ ਦੇ ਬਾਅਦ ਕਥਿਤ ਦੋਸ਼ੀ ਨਿਵਾਸੀ ਢੋਲੇਵਾਲਾ ਰੋਡ ਧਰਮਕੋਟ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਬਲਦੇਵ ਸਿੰਘ ਨਿਵਾਸੀ ਨਾਮਦੇਵ ਨਗਰ ਮੋਗਾ ਨੇ ਕਿਹਾ ਕਿ ਕਥਿਤ ਦੋਸ਼ੀ ਜੋ ਆਪਣੇ ਆਪ ਨੂੰ ਸੀ.ਬੀ.ਆਈ. ਅਧਿਕਾਰੀ ਦੱਸਦਾ ਹੈ ਨੇ 15 ਮਾਰਚ ਨੂੰ ਮੇਰੇ ਬੇਟੇ ਗੁਰਪ੍ਰੀਤ ਸਿੰਘ ਨੂੰ ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ ਅਤੇ ਕਿਹਾ ਕਿ ਉਹ ਉਸ ਨੂੰ ਈ-ਗਵਰਨਰ (ਸੈਂਟਰ ਗੌਰਮਿੰਟ) ਦੀ ਨੌਕਰੀ 'ਤੇ ਲਗਵਾ ਸਕਦਾ ਹੈ, ਜਿਸ ਤੇ 6 ਲੱਖ 50 ਹਜ਼ਾਰ ਰੁਪਏ ਖਰਚ ਆਵੇਗਾ।
ਇਹ ਵੀ ਪੜ੍ਹੋ : ਮਾਂ ਦੀ ਮਮਤਾ ਹੋਈ ਸ਼ਰਮਸ਼ਾਰ: ਇਕ ਦਿਨ ਦੀ ਬੇਟੀ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਿਆ, ਸਿਰ ਗਾਇਬ
ਅਸੀਂ ਉਸ 'ਤੇ ਵਿਸ਼ਵਾਸ਼ ਕਰ ਲਿਆ ਅਤੇ ਉਸ ਦੇ ਕਹਿਣ ਤੇ ਉਸ ਨੂੰ 5 ਲੱਖ 40 ਹਜ਼ਾਰ ਰੁਪਏ ਹੌਲੀ-ਹੌਲੀ ਕਰ ਕੇ ਦੇ ਦਿੱਤੇ, ਉਸਨੇ ਕਿਹਾ ਕਿ ਕਥਿਤ ਦੋਸੀ ਨੇ ਮੇਰੀ ਈ ਮੇਲ ਆਈ. ਡੀ. 'ਤੇ ਕੰਪਨੀ ਦਾ ਇਕ ਪ੍ਰਵਿਜ਼ਨਲ ਆਫ਼ਰ ਲੈਟਰ ਭੇਜ ਦਿੱਤਾ, ਜਿਸ 'ਚ ਟ੍ਰੇਨਿੰਗ ਪ੍ਰੋਗਰਾਮ ਅਤੇ ਮਹੀਨਾਵਾਰ ਸੈਲਰੀ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਦੇ ਬਾਅਦ ਕਥਿਤ ਦੋਸ਼ੀ ਮੈਂਨੂੰ ਮੁਬਈ ਲੈ ਗਿਆ ਅਤੇ ਉਥੇ ਘੁਮਾ ਕੇ ਵਾਪਸ ਲੈ ਆਇਆ, ਪਰ ਉਸਨੇ ਮੇਰੇ ਬੇਟੇ ਨੂੰ ਨੌਕਰੀ 'ਤੇ ਨਹੀਂ ਲਗਵਾਇਆ, ਜਦ ਅਸੀਂ ਵਾਰ ਵਾਰ ਉਸਦੇ ਨਾਲ ਸੰਪਰਕ ਕਰਨ ਦਾ ਯਤਨ ਕਰਦੇ ਤਾਂ ਉਹ ਟਾਲ ਮਟੋਲ ਕਰਦਾ ਰਹਿੰਦਾ। ਜਦ ਮੈਂ ਉਸ ਨੂੰ ਕਿਹਾ ਕਿ ਜੇਕਰ ਮੇਰੇ ਬੇਟੇ ਨੂੰ ਨੌਕਰੀ 'ਤੇ ਨਹੀਂ ਲਗਵਾ ਸਕਦਾ ਤਾਂ ਮੇਰੇ ਪੈਸੇ ਵਾਪਸ ਕਰ ਦਿਉ ਤਾਂ ਉਸ ਨੇ ਫੋਨ ਕੱਟ ਦਿੱਤਾ ਅਤੇ ਮੇਰੇ ਨਾਲ ਸੰਪਰਕ ਵੀ ਨਹੀਂ ਕੀਤਾ। ਇਸ ਤਰ੍ਹਾਂ ਕਥਿਤ ਦੋਸ਼ੀ ਨੇ ਮੈਂਨੂੰ ਵਿਸ਼ਵਾਸ਼ ਵਿਚ ਲੈ ਕੇ 5 ਲੱਖ 40 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ।
ਇਹ ਵੀ ਪੜ੍ਹੋ : ਪ੍ਰੇਮੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹੀ ਗਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ
ਪਹਿਲਾਂ ਵੀ ਲੁਧਿਆਣਾ ਦੇ 10-12 ਲੜਕਿਆਂ ਤੋਂ ਠੱਗੇ 12 ਲੱਖ ਰੁਪਏ
ਡੀ.ਐੱਸ.ਪੀ. ਪੀ. ਬੀ. ਆਈ. ਸਪੈਸ਼ਲ ਕਰਾਈਮ ਮੋਗਾ ਵਲੋਂ ਕੀਤੀ ਜਾਂਚ ਸਮੇਂ ਪਤਾ ਲੱਗਾ ਕਿ ਕਥਿਤ ਦੋਸ਼ੀ ਨੇ ਪਹਿਲਾਂ ਵੀ ਭੋਲੇ ਭਾਲੇ ਲੋਕਾਂ ਨੂੰ ਨੋਕਰੀ ਦਾ ਝਾਂਸਾ ਦਿੱਤਾ ਅਤੇ ਲੁਧਿਆਣਾ ਸ਼ਹਿਰ ਦੇ ਕਰੀਬ 10-12 ਲੜਕਿਆਂ ਨੂੰ ਆਪਣੇ ਜਾਲ 'ਚ ਫਸਾਇਆ ਅਤੇ ਉਸਦੇ ਨਾਲ ਵੀ 10-12 ਲੱਖ ਰੁਪਏ ਦੀ ਠੱਗੀ ਕੀਤੀ ਅਤੇ ਫਰਾਰ ਹੋ ਗਿਆ, ਜਿਸ ਤੇ ਪੀੜਤਾ ਦੀ ਸ਼ਿਕਾਇਤ 'ਤੇ ਥਾਣਾ ਹੈਬੋ ਵਾਲਾ ਲੁਧਿਆਣਾ 'ਚ 23 ਜੂਨ 2017 ਨੂੰ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ। ਉਕਤ ਮਾਮਲੇ ਵਿਚ ਅਦਾਲਤ ਵਲੋਂ 16 ਅਕਤੂਬਰ 2018 ਨੂੰ ਕਥਿਤ ਦੋਸ਼ੀ ਵਾਹਿਗੁਰੂ ਸਿੰਘ ਨੂੰ ਭਗੋੜਾ ਐਲਾਨਿਆ ਗਿਆ ਹੈ।
ਇਹ ਵੀ ਪੜ੍ਹੋ : ਇਕ ਵਾਰ ਫ਼ਿਰ ਖਾਕੀ ਹੋਈ ਦਾਗ਼ਦਾਰ, ਪੁਲਸ ਅਧਿਕਾਰੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ
ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ 'ਤੇ ਇਸ ਦੀ ਜਾਂਚ ਡੀ. ਐੱਸ. ਪੀ. ਪੀ. ਬੀ. ਆਈ ਸਪੈਸ਼ਲ ਕਰਾਈਮ ਮੋਗਾ ਅਤੇ ਈ. ਓ. ਵਿੰਗ ਵਲੋਂ ਕੀਤੀ ਗਈ ਜਾਂਚ ਅਧਿਕਾਰੀਆਂ ਨੇ ਦੋਨੋਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਬੁਲਾਇਆ। ਜਾਂਚ ਵਿਚ ਕਥਿਤ ਦੋਸ਼ੀ ਦਾ ਪਿਤਾ ਸੁਰਜੀਤ ਸਿੰਘ ਨੇ ਕਿਹਾ ਕਿ ਉਸਨੇ ਆਪਣੇ ਬੇਟੇ ਨੂੰ ਬੇ ਦਖ਼ਲ ਕੀਤਾ ਹੋਇਆ ਹੈ ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਉਕਤ ਮਾਮਲੇ ਵਿਚ ਕਾਨੂੰਨੀ ਰਾਏ ਹਾਸਲ ਕਰਨ ਦੇ ਬਾਅਦ ਥਾਣਾ ਸਿਟੀ ਮੋਗਾ 'ਚ ਕਥਿਤ ਦੋਸ਼ੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਢੋਲੇਵਾਲਾ ਰੋਡ, ਗੰਦਾ ਨਾਲਾ ਧਰਮਕੋਟ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਇੰਸਪੈਕਟਰ ਬਲਰਾਜ ਮੋਹਨ ਵਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।
ਬੁਰੀ ਖ਼ਬਰ : ਪੰਜਾਬ 'ਚ ਪੂਰੀ ਤਰ੍ਹਾਂ ਗੁੱਲ ਹੋ ਜਾਵੇਗੀ 'ਬੱਤੀ', ਡੂੰਘੀ ਚਿੰਤਾ 'ਚ ਕੈਪਟਨ
NEXT STORY