ਮੋਗਾ (ਆਜ਼ਾਦ) : ਜ਼ਿਲ੍ਹਾ ਮੋਗਾ ਦੇ ਪਿੰਡ ਕੋਠੇ ਭਾਊ ਸਲੀਣਾ ਨਿਵਾਸੀ ਕਿਸਾਨ ਚਮਕੌਰ ਸਿੰਘ ਦੀ ਉਸਦੇ ਚਚੇਰੇ ਭਰਾਵਾਂ ਵਲੋਂ ਹੋਰਨਾਂ ਨਾਲ ਕਥਿਤ ਮਿਲੀਭੁਗਤ ਕਰਕੇ ਖੇਤ 'ਚ ਲੱਗੀ ਮੋਟਰ ਦੇ ਵਿਵਾਦ ਨੂੰ ਲੈ ਕੇ ਜਬਰੀ ਜ਼ਹਿਰੀਲੀ ਦਵਾਈ ਪਿਲਾ ਕੇ ਉਸਦੀ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਮੋਗਾ ਪੁਲਸ ਵਲੋਂ ਮ੍ਰਿਤਕ ਦੇ ਤਾਏ ਦੇ ਲੜਕਿਆਂ ਸਮੇਤ ਚਾਰ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋਂ : ਸ਼ਰਮਨਾਕ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਨੌਜਵਾਨਾਂ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਮੋਗਾ ਦੇ ਮੁੱਖ ਅਫ਼ਸਰ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੁਖਦੀਪ ਸਿੰਘ ਪੁੱਤਰ ਜਸਵੰਤ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਸਾਡੇ ਖੇਤ ਵਿਚ ਲੱਗੀ ਮੋਟਰ ਨੂੰ ਲੈ ਕੇ ਆਪਣੇ ਚਾਚੇ ਦੇ ਲੜਕਿਆਂ ਇਕਬਾਲ ਸਿੰਘ ਆਦਿ ਨਾਲ ਵਿਵਾਦ ਚੱਲਦਾ ਆ ਰਿਹਾ ਸੀ, ਜਦੋਂ ਕਿ ਉਕਤ ਮੋਟਰ (15 ਹਰਸ ਪਾਵਰ) ਉਨ੍ਹਾਂ ਦੇ ਪਿਤਾ ਜਸਵੰਤ ਸਿੰਘ ਦੇ ਨਾਂ 'ਤੇ ਹੈ। ਇਸ ਲਈ ਉਸ ਮੋਟਰ 'ਤੇ ਉਨ੍ਹਾਂ ਦੇ ਚਾਚੇ ਦੇ ਲੜਕਿਆਂ ਇਕਬਾਲ ਸਿੰਘ, ਨਿਰਮਲ ਸਿੰਘ ਆਦਿ ਦਾ ਕੋਈ ਹੱਕ ਨਹੀਂ ਹੈ। ਬੀਤੀ 19 ਜੂਨ ਨੂੰ ਚਮਕੌਰ ਸਿੰਘ ਆਦਿ ਨੇ ਆਪਣੀ ਉਕਤ ਮੱਛੀ ਮੋਟਰ ਕੱਢ ਲਈ, ਜਿਸ 'ਤੇ ਉਸਦੇ ਚਾਚੇ ਦੇ ਲੜਕਿਆਂ ਨੇ ਇਸ ਸਬੰਧ ਵਿਚ ਥਾਣਾ ਸਦਰ ਮੋਗਾ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਇਹ ਮੋਟਰ ਸਾਂਝੀ ਹੈ।
ਇਹ ਵੀ ਪੜ੍ਹੋਂ : WWE ਦੀ ਰੈਸਲਰ ਦਾ ਖੁਲਾਸਾ, ਕਿਹਾ-'ਮੈਂ ਹਾਂ ਲੈਸਬੀਅਨ',ਮੈਨੂੰ ਕੁੜੀਆਂ ਪਸੰਦ ਨੇ...
21 ਜੂਨ ਦੀ ਸਵੇਰ ਨੂੰ ਚਮਕੌਰ ਸਿੰਘ ਖੇਤ ਵਿਚ ਗਿਆ ਤਾਂ ਉਸਦੇ ਚਚੇਰੇ ਭਰਾਵਾਂ ਇਕਬਾਲ ਸਿੰਘ, ਨਿਰਮਲ ਸਿੰਘ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਬਲਜੋਤ ਸਿੰਘ, ਉਸਦੇ ਪਿਤਾ ਸ਼ਮਸ਼ੇਰ ਸਿੰਘ ਆਦਿ ਉਸ ਨੂੰ ਜਬਰਦਸਤੀ ਘਰ ਲੈ ਗਏ ਅਤੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਅਤ ਨਾਲ ਧੱਕੇ ਨਾਲ ਕੋਈ ਜ਼ਹਿਰੀਲੀ ਦਵਾਈ ਪਿਲਾ ਦਿੱਤੀ, ਜਿਸ 'ਤੇ ਉਸਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਘਰ ਦੇ ਬਾਹਰ ਸੁੱਟ ਦਿੱਤਾ। ਇਸ ਦੌਰਾਨ ਸੁਖਦੀਪ ਸਿੰਘ ਅਤੇ ਹੋਰ ਰਿਸ਼ਤੇਦਾਰ ਉਥੇ ਪੁੱਜ ਗਏ, ਜਿਨ੍ਹਾਂ ਨੇ ਚਮਕੌਰ ਸਿੰਘ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ। ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਡੀ. ਐੱਮ. ਸੀ. ਲੁਧਿਆਣਾ ਰੈਫਰ ਕੀਤਾ ਤੇ ਬੀਤੀ ਸ਼ਾਮ ਚਮਕੌਰ ਸਿੰਘ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋਂ : ਪ੍ਰੇਮੀ ਦੀ ਹਰਕਤ ਤੋਂ ਤੰਗ ਆ ਕੇ ਪ੍ਰੇਮਿਕਾ ਨੇ ਨਿਗਲਿਆ ਜ਼ਹਿਰ, ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕੀਤੇ ਵੱਡੇ ਖੁਲਾਸੇ
ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੁਖਦੀਪ ਸਿੰਘ ਦੇ ਬਿਆਨਾਂ 'ਤੇ ਇਕਬਾਲ ਸਿੰਘ, ਨਿਰਮਲ ਸਿੰਘ ਦੋਨੋਂ ਭਰਾ ਅਤੇ ਬਲਜੋਤ ਸਿੰਘ, ਸ਼ਮਸ਼ੇਰ ਸਿੰਘ ਨਿਵਾਸੀ ਪਿੰਡ ਕੋਠੇ ਭਾਊ ਸਲੀਣਾ ਖ਼ਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਬਲਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ ਅਤੇ ਚਮਕੌਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ। ਪੁਲਸ ਦੋਸ਼ੀਆਂ ਦੀ ਤਲਾਸ਼ ਕਰ ਰਹੀ ਹੈ।
ਪੰਜਾਬ ਸਰਕਾਰ ਵੱਲੋਂ ਅਧਿਆਪਕ ਸਟੇਟ ਐਵਾਰਡ ਲਈ ਨਾਮੀਨੇਸ਼ਨ ਵਾਸਤੇ ਤਾਰੀਖ਼ਾਂ ਨਿਰਧਾਰਿਤ
NEXT STORY