ਮੋਗਾ (ਵਿਪਨ): ਜ਼ਿਲਾ ਮੋਗਾ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਇਕ ਨੌਜਵਾਨ ਜੋ ਪਿਛਲੇ 15 ਸਾਲਾਂ ਤੋਂ ਪੰਜਾਬ ਸਰਕਾਰ ਦੀ ਲਾਟਰੀ ਖਰੀਦਦਾ ਆ ਰਿਹਾ ਸੀ ਅੱਜ ਉਸ ਨੂੰ ਉਸ ਦਾ ਫਲ ਮਿਲ ਗਿਆ। ਨਵੇਂ ਸਾਲ 'ਤੇ ਪਾਈ ਡੇਢ ਕਰੋੜ ਦੀ ਲਾਟਰੀ ਦਾ ਇਨਾਮ ਉਸ ਦੇ ਨਾਂ ਲੱਗ ਗਿਆ, ਜਿਸ ਨੂੰ ਲੈ ਕੇ ਪਰਿਵਾਰ ਵਾਲਿਆਂ 'ਚ ਖੁਸ਼ੀ ਦਾ ਮਾਹੌਲ ਹੈ। ਮੋਗਾ ਸਥਿਤ ਫੈਕਟਰੀ 'ਚ ਉਸ ਦੇ ਦੋਸਤਾਂ ਵਲੋਂ ਲੱਡੂ ਖੁਆ ਕੇ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਰੋੜਪਤੀ ਬਣੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਪੰਜਾਬ ਸਰਕਾਰ ਵਲੋਂ ਜਾਰੀ ਹਰ ਤਿਉਹਾਰ 'ਤੇ ਲਾਟਰੀ ਨੂੰ ਖਰੀਦਦਾ ਆ ਰਿਹਾ ਹੈ ਅਤੇ ਇਸ ਵਾਰ ਵੀ ਉਸ ਨੇ 2 ਮਹੀਨੇ ਪਹਿਲਾਂ ਨਵੇਂ ਸਾਲ ਦੀ ਲਾਟਰੀ ਖਰੀਦੀ, ਜਿਸ ਦਾ ਪਹਿਲਾ ਇਨਾਮ ਡੇਢ ਕਰੋੜ ਸੀ। ਉਸ ਨੇ ਦੱਸਿਆ ਕਿ ਮੋਗਾ ਦੇ ਫੋਕਲ ਪੁਆਇੰਟ ਸਥਿਤ ਫੈਕਟਰੀ 'ਚ ਸੈਲਸ ਦਾ ਕੰਮ ਕਰਦਾ ਹੈ ਅਤੇ ਉਸ ਦਾ ਭਰਾ ਦਰਜੀ ਦਾ ਕੰਮ ਕਰਦਾ ਹੈ।ਹਰਵਿੰਦਰ ਤੇ ਉਸਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ। ਹਰਵਿੰਦਰ ਕਹਿੰਦਾ ਹੈ ਕਿ ਉਹ ਇਸ ਰਕਮ ਨੂੰ ਆਪਣੇ ਘਰੇਲੂ ਕੰਮ ਲਈ ਲਗਾਵੇਗਾ ਅਤੇ ਇਸ ਰਕਮ ਨੂੰ ਬਚਾ ਕੇ ਰੱਖੇਗਾ ਤਾਂ ਜੋ ਉਹ ਤੇ ਉਸਦਾ ਪਰਿਵਾਰ ਇਕ ਵਧੀਆ ਜ਼ਿੰਦਗੀ ਜੀਅ ਸਕੇ।
ਸੀ. ਏ. ਏ. ਖਿਲਾਫ ਵਿਧਾਨ ਸਭਾ 'ਚ ਪਾਸ ਹੋਏ ਮਤੇ 'ਤੇ ਬੋਲੇ ਧਰਮਵੀਰ ਗਾਂਧੀ
NEXT STORY