ਮੋਗਾ (ਬਿੰਦਾ)-ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਸਰਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੁਲ ਭੀਮ ਨਗਰ ਮੋਗਾ ਵਿਖੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਸਿਹਤ ਸਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਿਵਲ ਹਸਪਤਾਲ ਮੋਗਾ ਤੋਂ ਡਾ. ਅਜੇ ਕੁਮਾਰ, ਸੰਸਕੀਰਨ ਅਗਰਵਾਲ ਅਤੇ ਮੈਡਮ ਰਾਜਵੰਤ ਕੌਰ ਵਲੋਂ ਸਕੂਲ ਦੇ ਬੱਚਿਆਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰੀ ਟੀਮ ਵਲੋਂ ਬੱਚਿਆਂ ਦਾ ਭਾਰ ਦਾ ਚੈੱਕ ਕਰਨ ਤੋਂ ਇਲਾਵਾ ਉਨ੍ਹਾਂ ਆਪਣੇ ਆਸ-ਪਾਸ ਸਫਾਈ ਰੱਖਣ ਲਈ ਪ੍ਰੇਰਿਤ ਵੀ ਕੀਤਾ। ਡਾ. ਅਜੇ ਕੁਮਾਰ ਨੇ ਕਿਹਾ ਅੱਜ ਦੇ ਸਮੇਂ ’ਚ ਆਪਣੇ ਆਸ-ਪਾਸ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ, ਫਿਰ ਹੀ ਅਸੀ ਅਨੇਕਾਂ ਬੀਮਾਰੀਆਂ ਤੋਂ ਬੱਚ ਸਕਦੇ ਹਾਂ। ਇਸ ਮੌਕੇ 137 ਬੱਚਿਆਂ ਦਾ ਚੈੱਕਅਪ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਨੇ ਸਿਹਤ ਵਿਭਾਗ ਦੀ ਟੀਮ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।
‘ਮਿਸ਼ਨ ਗ੍ਰਾਮ ਸਭਾ’ ਤਹਿਤ ਪੰਜਾਬ ਪੱਧਰੀ ਡਰਾਮਾ ਤੇ ਟ੍ਰੇਨਿੰਗ ਸੈਮੀਨਾਰ ਕਰਵਾਇਆ
NEXT STORY