ਨਵੀਂ ਦਿੱਲੀ- ਅਮਰੀਕਾ ਦੇ ਉੱਪ ਰਾਸ਼ਟਰਪਤੀ ਜੇਡੀ ਵੇਂਸ ਨਾਲ ਭਾਰਤ ਯਾਤਰਾ 'ਤੇ ਆਏ ਉਨ੍ਹਾਂ ਦੇ ਤਿੰਨ ਬੱਚਿਆਂ ਵਿਸ਼ੇਸ਼ ਰੂਪ ਨਾਲ ਚੁਣੇ ਗਏ ਰਵਾਇਤੀ ਭਾਰਤੀ ਪਹਿਰਾਵੇ 'ਚ ਸਨ, ਜਿਸ ਨੇ ਲੋਕਾਂ ਦਾ ਦਿਲ ਜਿੱਤ ਗਿਆ। ਸੋਮਵਾਰ ਨੂੰ ਦਿੱਲੀ ਪਹੁੰਚਣ ਦੇ ਤੁਰੰਤ ਬਾਅਦ, ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਵੇਂਸ ਦਾ 8 ਸਾਲ ਦੇ ਪੁੱਤਰ ਈਵਾਨ ਅਤੇ ਪੰਜ ਸਾਲ ਦੇ ਪੁੱਤਰ ਵਿਵੇਕ ਨੇ ਚਿੱਟੇ ਪਜਾਮੇ ਦੇ ਨਾਲ ਪੀਲੇ ਅਤੇ ਭੂਰੇ ਕੁੜਤੇ ਪਾਏ ਹੋਏ ਸਨ ਜਦੋਂ ਕਿ ਉਨ੍ਹਾਂ ਦੀ ਤਿੰਨ ਸਾਲ ਦੀ ਧੀ ਮੀਰਾਬੇਲ ਚੈਤੀ ਨੇ ਨੀਲੇ ਹਰੇ ਰੰਗ ਦਾ ਅਨਾਰਕਲੀ ਸੂਟ ਅਤੇ ਜੈਕੇਟ ਪਾਈ ਹੋਈ ਸੀ। ਜਿਵੇਂ ਹੀ ਉਹ ਜਹਾਜ਼ ਤੋਂ ਉਤਰੇ, ਉਨ੍ਹਾਂ ਦੇ ਤਿੰਨੋਂ ਬੱਚੇ ਯਾਤਰਾ ਨੂੰ ਕਵਰ ਕਰਨ ਵਾਲੇ ਫੋਟੋਗ੍ਰਾਫ਼ਰਾਂ 'ਚ ਮਸ਼ਹੂਰ ਹੋ ਗਏ ਅਤੇ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਦੀਆਂ ਰਹੀਆਂ।
ਵੇਂਸ ਅਤੇ ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਸੋਮਵਾਰ ਸਵੇਰੇ ਦਿੱਲੀ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਵੇਂਸ ਨੇ ਸਫੈਦ ਸ਼ਰਟ ਅਤੇ ਲਾਲ ਟਾਈ ਨਾਲ ਨੇਵੀ ਬਲਿਊ ਬਿਜ਼ਨੈੱਸ ਸੂਟ ਪਹਿਨੇ ਹੋਏ ਸਨ ਤਾਂ ਉੱਥੇ ਹੀ ਉਨ੍ਹਾਂ ਦੀ ਪਤਨੀ ਸਫੈਦ ਬਲੇਜ਼ਰ ਨਾਲ ਲਾਲ ਰੰਗੀ ਦੀ ਲੰਬੀ ਪੋਸ਼ਾਕ 'ਚ ਸੀ। ਵੇਂਸ ਪਰਿਵਾਰ ਅਕਸ਼ਰਧਾਮ ਮੰਦਰ ਪਹੁੰਚਿਆ, ਜਿੱਥੇ ਉਨ੍ਹਾਂ ਨੇ ਮੰਦਰ ਦੇ ਬਾਹਰ ਤਸਵੀਰਾਂ ਖਿਚਵਾਈਆਂ। ਵੇਂਸ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਚਾਰ ਦਿਨ ਯਾਤਰਾ ਦੌਰਾਨ ਜੈਪੁਰ ਅਤੇ ਆਗਰਾ ਜਾਵੇਗਾ। ਸੋਮਵਾਰ ਨੂੰ ਅਮਰੀਕੀ ਉਪ ਰਾਸ਼ਟਰਪਤੀ ਨਾਲ ਵਾਰਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੇਂਸ ਲਈ ਰਾਤ ਦੇ ਭੋਜਨ ਦਾ ਆਯੋਜਨ ਕਰਨਗੇ। ਵੇਂਸ ਨਾਲ ਸੀਨੀਅਰ ਅਮਰੀਕੀ ਸਰਕਾਰੀ ਅਧਿਕਾਰੀਆਂ ਦਾ ਇਕ ਵਫ਼ਦ ਵੀ ਆਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
LPG ਸਿਲੰਡਰ ਬੁੱਕ ਕਰਵਾਉਣ ਦੇ ਬਦਲ ਗਏ ਨਿਯਮ, ਹੁਣ ਕਰਨਾ ਪਏਗਾ ਇਹ ਕੰਮ
NEXT STORY