ਮੋਗਾ (ਸੰਦੀਪ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ’ਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਟੇਡੀਅਮ ਵਿਖੇ 16 ਤੋਂ 25 ਸਾਲ ਦੇ ਨੌਜਵਾਨਾਂ ਲਈ ਕਰੀਅਰ ਸਪੋਰਟਸ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਪੁਲਸ ਤੇ ਫੌਜ ਦੀ ਭਰਤੀ ਲਈ ਨਿਰਧਾਰਤ ਕੀਤੀ ਗਈ ਸਿੱਖਿਅਤ ਯੋਗਤਾ ਵਾਲੇ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਸ ਦੌਰਾਨ ਫੌਜ ਅਤੇ ਪੁਲਸ ਦੀ ਭਰਤੀ ਦੀ ਤਿਆਰੀ ਲਈ ਚੁਣੇ ਜਾਣ ਵਾਲੇ ਖਿਡਾਰੀਆਂ ਵਿਚਾਲੇ ਦੌਡ਼ਾਂ, ਲੌਂਗ ਜੰਪ, ਹਾਈ ਜੰਪ ਆਦਿ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਜ਼ਿਲਾ ਜੀ.ਓ.ਜੀ. ਦੀ ਟੀਮ ਦੀ ਅਗਵਾਈ ਅਤੇ ਦੇਖ-ਰੇਖ ਹੇਠ ਕਰਵਾਏ ਗਏ। ਜੀ.ਓ.ਜੀ. ਟੀਮ ਦੇ ਜ਼ਿਲਾ ਇੰਚਾਰਜ ਕਰਨਲ ਬਲਕਾਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੌਰਾਨ ਵਧੀਆ ਸਥਾਨ ਹਾਸਲ ਕਰਨ ਵਾਲੇ ਨੌਜਵਾਨਾਂ ਲਡ਼ਕੇ ਤੇ ਲਡ਼ਕੀਆਂ ਨੂੰ ਪੁਲਸ ਅਤੇ ਫੌਜ ਦੀ ਭਰਤੀ ਲਈ ਮੁਫਤ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਲਿਖਤ ਪ੍ਰੀਖਿਆ ਦੀ ਮੁਫਤ ਜਾਣਕਾਰੀ ਤੇ ਕੋਚਿੰਗ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲਾ ਸੁਪਰਵਾਈਜ਼ਰ ਜੀ.ਓ.ਜੀ. ਬਲਵਿੰਦਰ ਸਿੰਘ, ਸੁਪਰਵਾਈਜ਼ਰ ਗੁਰਮੁੱਖ ਸਿੰਘ, ਸੁਪਰਵਾਈਜ਼ਰ ਅਵਤਾਰ ਸਿੰਘ, ਸੁਪਰਵਾਈਜ਼ਰ ਹਰਭਜਨ ਸਿੰਘ, ਸੁਪਰਵਾਈਜ਼ਰ ਬਲਵੰਤ ਸਿੰਘ, ਸੁਪਰਵਾਈਜ਼ਰ ਪਰਮਜੀਤ ਸਿੰਘ, ਸੂਬੇਦਾਰ ਨਾਇਬ ਸਿੰਘ, ਜੀ.ਓ.ਜੀ. ਗੁਰਸੇਵਕ ਸਿੰਘ, ਜੀ.ਓ.ਜੀ. ਬਲਵੀਰ ਸਿੰਘ, ਨਰਿੰਦਰ ਸਿੰਘ, ਰਜਿੰਦਰਪਾਲ ਸਿੰਘ, ਨਿਰਮਲ ਸਿੰਘ, ਜਗਜੀਤ ਸਿੰਘ ਆਦਿ ਹਾਜ਼ਰ ਸਨ।
ਕਸਬੇ ਦੀ ਖਸਤਾ ਹੋ ਚੁੱਕੀ ਫਿਰਨੀ ਦੀ ਦਸ਼ਾ ਸੁਧਾਰਨ ਦੀ ਮੰਗ
NEXT STORY