ਮੋਗਾ (ਜ.ਬ.)-ਸੀਨੀਅਰ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਦੇ ਮਾਤਾ ਗੁਰਦੇਵ ਕੌਰ ਰਾਮੂੰਵਾਲਾ (ਸੁਪਤਨੀ ਸਵ. ਸਰਪੰਚ ਜਥੇਦਾਰ ਲਾਲ ਸਿੰਘ) ਜੋ ਬੀਤੇ ਦਿਨ ਸਦੀਵੀਂ ਵਿਛੋਡ਼ਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਸਨ, ਦੇ ਨਮਿੱਤ ਸ਼ਰਧਾਂਜਲੀ ਸਮਾਗਮ ਅੱਜ ਗੁਰਦੁਆਰਾ ਸਾਹਿਬ ਰਾਮੂੰਵਾਲਾ ਵਿਖੇ ਹੋਇਆ। ਪਾਠਾਂ ਦੇ ਭੋਗ ਉਪਰੰਤ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਮੋਗਾ ਡਾ. ਹਰਜੋਤ ਕਮਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਸੂਚਨਾ ਕਮਿਸ਼ਨਰ ਨਿਧਡ਼ਕ ਸਿੰਘ ਬਰਾਡ਼, ਸ਼੍ਰੋਮਣੀ ਅਕਾਲੀ ਦਲ 1920 ਦੇ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ, ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਬਰਾਡ਼ ਮੋਗਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਬੀਡ਼ ਚਡ਼੍ਹਿੱਕ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਰਾਜ ਸਿੰਘ ਦੌਧਰ, ਸ਼੍ਰੋਮਣੀ ਕਮੇਟੀ ਮੈਂਬਰ ਹਰਿੰਦਰ ਸਿੰਘ ਰਣੀਆਂ ਆਦਿ ਨੇ ਰਾਮੂੰਵਾਲਾ ਪਰਿਵਾਰ ਵੱਲੋਂ ਸਮਾਜਕ ਅਤੇ ਧਾਰਮਕ ਕਾਰਜਾਂ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਤਾ ਗੁਰਦੇਵ ਕੌਰ ਦੇ ਚੰਗੇ ਸੰਸਕਾਰਾਂ ਦਾ ਨਤੀਜਾ ਹੀ ਹੈ ਕਿ ਉਨ੍ਹਾਂ ਦਾ ਸਪੁੱਤਰ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਅੱਜ ਸਮਾਜਕ ਅਤੇ ਰਾਜਸੀ ਖੇਤਰ ’ਚ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪਰਿਵਾਰ ਦੀ ਇਲਾਕੇ ’ਚ ਵਿਲੱਖਣ ਪਹਿਚਾਣ ਹੈ। ਸਟੇਜ ਦੀ ਭੂਮਿਕਾ ਸੁਖਵਿੰਦਰ ਸਿੰਘ ਬਰਾਡ਼ ਨੇ ਨਿਭਾਈ। ਇਸ ਮੌਕੇ ਦਰਸ਼ਨ ਸਿੰਘ ਕੰਗ ਮੈਂਬਰ ਪਾਰਲੀਮੈਂਟ ਕੈਨੇਡਾ, ਸੰਤ ਬਾਬਾ ਜਗਜੀਤ ਸਿੰਘ ਲੋਪੋਂ, ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣਾ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਤੀਰਥ ਸਿੰਘ ਮਾਹਲਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮਹੇਸ਼ਇੰਦਰ ਸਿੰਘ ਜ਼ਿਲਾ ਪ੍ਰਧਾਨ ਕਾਂਗਰਸ ਕਮੇਟੀ ਮੋਗਾ, ਜਥੇਦਾਰ ਰਣਜੀਤ ਸਿੰਘ ਤਲਵੰਡੀ, ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਡਾ. ਤਾਰਾ ਸਿੰਘ ਸੰਧੂ, ਮਾਨ ਸਿੰਘ ਗਰਚਾ, ਪਰਮਿੰਦਰ ਸਿੰਘ ਗਰਚਾ, ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਵਿਨੋਦ ਬਾਂਸਲ, ਕਰਨਲ ਬਾਬੂ ਸਿੰਘ ਸਾਬਕਾ ਜ਼ਿਲਾ ਪ੍ਰਧਾਨ ਮੋਗਾ, ਉਪਿੰਦਰ ਗਿੱਲ, ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਸਵਰਨ ਸਿੰਘ ਆਦੀਵਾਲ, ਸਰਪੰਚ ਹਰਨੇਕ ਸਿੰਘ ਰਾਮੂੰਵਾਲਾ, ਸੁਭਾਸ਼ ਪਲਤਾ ਗੋਲਡਨ ਟ੍ਰੈਵਲ ਮੋਗਾ, ਮਨੋਜ ਭੱਲਾ ਬੱਧਨੀ ਕਲਾਂ, ਸੁਖਮੰਦਰ ਬਰਾਡ਼, ਡਾ. ਰਵਿੰਦਰ ਸਿੰਘ ਭਾਣਾ, ਬਲਜਿੰਦਰ ਸਿੰਘ ਬੱਲੀ ਨੰਬਰਦਾਰ ਡਾਲਾ, ਸੁਖਮੰਦਰ ਸਿੰਘ ਬਰਾਡ਼ ਕੌਂਸਲਰ ਬੱਧਨੀ, ਡਾ. ਪਵਨ ਥਾਪਰ, ਪ੍ਰੇਮ ਚੰਦ ਚੱਕੀਵਾਲਾ, ਗੋਵਰਧਨ ਪੋਪਲੀ, ਮਨਜੀਤ ਧੰਮੂ, ਦਵਿੰਦਰ ਤਿਵਾਡ਼ੀ, ਪਰਮਿੰਦਰ ਸਫਰੀ (ਸਾਰੇ ਕੌਂਸਲਰ ਨਗਰ ਨਿਗਮ ਮੋਗਾ), ਸਾਬਕਾ ਚੇਅਰਮੈਨ ਸਰਪੰਚ ਗੁਰਬੀਰ ਸਿੰਘ ਗੋਗਾ ਸੰਗਲਾ, ਸਰਪੰਚ ਡਿੰਪੀ ਅਜੀਤਵਾਲ, ਅਮਨ ਦੇਵ ਫਾਰਮ, ਸੁਰਿੰਦਰ ਮਾਨ, ਇਕਬਾਲ ਸਿੰਘ ਅਤੇ ਜੋਗਿੰਦਰ ਸਿੰਘ, ਅੰਗਰੇਜ ਸਿੰਘ ਸਰਪੰਚ ਮਹਿਰੋਂ, ਗੁਰਬਚਨ ਬਰਾਡ਼ ਬਾਘਾਪੁਰਾਣਾ, ਜਾਟ ਮਹਾਂ ਸਭਾ ਦੇ ਜ਼ਿਲਾ ਪ੍ਰਧਾਨ ਹਰੀ ਸਿੰਘ ਖਾਈ, ਸ਼ਵਿੰਦਰ ਸਿੰਘ ਸਾਬਕਾ ਸਰਪੰਚ, ਅਮਰਜੀਤ ਬਹੋਨਾ, ਜਗਜੀਤ ਜੌਡ਼ਾ, ਜ਼ਿਲਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤੱਖਤੂਪੁਰਾ, ਮੋਹਰ ਸਿੰਘ ਸਾਬਕਾ ਸਰਪੰਚ ਮਾਣੂੰਕੇ, ਗੁਰਚਰਨ ਸਿੰਘ ਸਰਪੰਚ ਬੰਬੀਹਾ ਭਾਈ, ਭੁਪਿੰਦਰ ਸਿੰਘ ਸਾਹੋਕੇ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਮੋਗਾ ਆਦਿ ਹਾਜ਼ਰ ਸਨ।
ਸੰਸਦ ਮੈਂਬਰ ਨੇ ਸ਼ਮਸ਼ਾਨਘਾਟ ਲਈ ਦਿੱਤੀ ਦੋ ਲੱਖ ਦੀ ਗ੍ਰਾਂਟ
NEXT STORY