ਮੋਗਾ (ਰਾਕੇਸ਼)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਸੁਖਾਨੰਦ (ਮੋਗਾ) ਵੱਲੋਂ ਐੱਮ. ਐੱਡ. ਦੀਆਂ ਵਿਦਿਆਰਥਣਾਂ ਲਈ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਵਾਈਸ ਚੇਅਰਮੈਨ ਮੱਖਣ ਸਿੰਘ, ਪ੍ਰਿੰਸੀਪਲ ਡਾ. ਰਵਿੰਦਰ ਕੌਰ, ਸਮੂਹ ਸਟਾਫ਼, ਬੀ. ਐੱਡ. ਤੇ ਅੱਮ. ਐੱਡ. ਦੀਆਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ। ਮੁੱਖ ਬੁਲਾਰੇ ਵਜੋਂ ਡਾ. ਸ਼ਵੇਤਾ ਸ਼ਰਮਾ, ਸਹਾਇਕ ਪ੍ਰੋਫੈਸਰ ਅਤੇ ਕੌਂਸਲਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਸੰਯੋਜਕ ਕਵਿਤਾ ਵੱਲੋਂ ਆਏ ਹੋਏ ਮਹਿਮਾਨ ਨੂੰ ਜੀ ਆਇਆਂ ਆਖਿਆ ਗਿਆ। ਇਸ ਮੌਕੇ ਡਾ. ਸ਼ਵੇਤਾ ਸ਼ਰਮਾ ਵੱਲੋਂ ਐੱਮ. ਐੱਡ. ਦੇ ਉਪ ਵਿਸ਼ੇ ‘ਰਵੱਈਆ ਸਕੇਲ ਦਾ ਵਿਕਾਸ’ ’ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਕੋਈ ਵੀ ਟੂਲ ਬਣਾਉਣ ਤੋਂ ਪਹਿਲਾਂ ਉਸ ਦੀ ਭਰੋਸੇਯੋਗਤਾ ਅਤੇ ਵੈਧਤਾ ਨੂੰ ਪਰਖਣਾ ਜ਼ਰੂਰੀ ਹੁੰਦਾ ਹੈ। ਕਿਸੇ ਵਿਅਕਤੀ ਦੇ ਵਿਸ਼ਵਾਸ ਨੂੰ ਜਾਂ ਜ਼ਿਆਦਾ ਲੋਕਾਂ ਦੀ ਰਵੱਈਏ ਨੂੰ ਮਾਪਣ ਲਈ ਰਵੱਈਆ ਸਕੇਲ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਸਕੇਲ ਦੀ ਸੰਰਚਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਯੋਜਨਾ ਪਡ਼ਾਅ, ਸੰਰਚਨਾ ਪਡ਼ਾਅ ਅਤੇ ਮੁਲਾਂਕਣ ਪਡ਼ਾਅ ਬਾਰੇ ਚਾਨਣਾ ਪਾਇਆ। ਪ੍ਰੋਗਰਾਮ ਦੇ ਸੰਯੋਜਕ ਵੱਲੋਂ ਕੀਮਤੀ ਵਿਚਾਰ ਦੇਣ ਲਈ ਸੰਸਥਾ ਦੇ ਵਾਈਸ ਚੇਅਰਮੈਨ, ਪ੍ਰਿੰਸੀਪਲ ਸਾਹਿਬਾਨ ਦਾ ਧੰਨਵਾਦ ਕੀਤਾ ਗਿਆ।
ਬੇਰੋਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀ ਮੀਟਿੰਗ
NEXT STORY