ਮੋਗਾ (ਰਾਕੇਸ਼)-ਸੰਤ ਬਾਬਾ ਹਜ਼ੂਰਾ ਸਿੰਘ ਜੀ ਤੇ ਸੰਤ ਬਾਬਾ ਭਾਗ ਸਿੰਘ ਜੀ ਵੱਲੋਂ ਵਰੋਸਾਏ ਤੇ ਸੰਤ ਬਾਬਾ ਕੁਲਵ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਕਾਲਜ, ਸੁਖਾਨੰਦ ਮੋਗਾ ਦੀ ਜਿਮਨਾਸਟਿਕ ਟੀਮ ਨੇ 55ਵੀਂ ਸੀਨੀਅਰ ਸਟੇਟ ਜਿਮਨਾਸਟਿਕ ਚੈਂਪੀਅਨਸ਼ਿਪ, ਜੋ ਕਿ ਸਪੋਰਟਸ ਕਾਲਜ ਜਲੰਧਰ ਵਿਖੇ ਕਰਵਾਈ ਗਈ, ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਕਾਲਜ ਦੀਆਂ ਖਿਡਾਰਨਾਂ ’ਚੋਂ ਕੁਮਾਰੀ ਰੂਬੀ ਯਾਦਵ ਬੀ.ਏ. ਭਾਗ ਦੂਜਾ ਨੇ 2 ਸੋਨੇ ਦੇ ਤੇ ਇਕ ਚਾਂਦੀ ਦਾ ਤਮਗਾ, ਕੁਮਾਰੀ ਪੂਜਾ ਨੇ ਇਕ ਚਾਂਦੀ ਦਾ ਤਮਗਾ ਤੇ 2 ਕਾਂਸੀ ਦੇ ਤਮਗੇ, ਕਰੁਣਾ ਕੁਮਾਰੀ ਨੇ 1 ਚਾਂਦੀ ਦਾ ਤਮਗਾ ਪ੍ਰਾਪਤ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਦੱਸਿਆ ਕਿ ਇਹ ਖਿਡਾਰਨਾਂ ਆਪਣੀ ਸਖ਼ਤ ਮਿਹਨਤ ਦੇ ਸਹਾਰੇ ਪੰਜਾਬ ਤੇ ਦੇਸ਼ ਦੇ ਹਰ ਖੇਡ ਮੁਕਾਬਲੇ ’ਚ ਆਪਣੀ ਛਾਪ ਛੱਡ ਰਹੀਆਂ ਹਨ। ਕਾਲਜ ਪ੍ਰਬੰਧਕੀ ਕਮੇਟੀ ਦੇ ਉਪ ਚੇਅਰਮੈਨ ਮੱਖਣ ਸਿੰਘ ਨੇ ਵੀ ਕਾਲਜ ਦੀਆਂ ਹੋਣਹਾਰ ਖਿਡਾਰਨਾਂ ’ਤੇ ਮਾਣ ਮਹਿਸੂਸ ਕਰਦੇ ਹੋਏ ਉਨ੍ਹਾਂ ਦੇ ਮਾਤਾ-ਪਿਤਾ, ਕੋਚ ਕਮਲਦੀਪ ਗਰਗ, ਮੱਖਣ ਲਾਲ ਗਰਗ, ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੁਖਜੀਤ ਢਿੱਲੋਂ ਅਤੇ ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ ਨੂੰ ਵੀ ਮੁਬਾਰਕਾਂ ਦਿੱਤੀਆਂ।
ਮਹਿਲਾ ਇੰਟਕ ਵਰਕਰਾਂ ਵੱਲੋਂ ਪਾਕਿਸਤਾਨ ਦਾ ਪਿੱਟ-ਸਿਆਪਾ
NEXT STORY