ਮੋਗਾ (ਗੋਪੀ ਰਾਊਕੇ)-ਸੰਸਥਾ ਰਾਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ’ਚ ਅੱਜ ਪੈਰੇਂਟਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਵਿਦਿਆਰਥੀਆਂ ਦੇ ਮਾਪਿਆਂ ਨੇ ਵਧ-ਚਡ਼੍ਹ ਕੇ ਹਿੱਸਾ ਲਿਆ। ਇਸ ਵਰਕਸ਼ਾਪ ਨੂੰ ਸੰਬੋਧਨ ਕਰਦਿਆ ਡਾਇਰੈਕਟਰ ਮੈਡਮ ਸੀਮਾ ਸ਼ਰਮਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਮੰਤਵ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣਾ, ਬੱਚਿਆਂ ਦੀ ਮਾਇੰਡ ਪਾਵਰ ਵਧਾਉਣਾ ਸੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੀ ਸਿੱਖਿਆ ਦਿੱਤੀ ਜਾਵੇ, ਤਾਂ ਜੋ ਬੱਚੇ ਛੋਟੇ ਹੁੰਦੇ ਹੀ ਜ਼ਿੰਮੇਵਾਰੀਆਂ ਨੂੰ ਸਮਝਣ ਲਗ ਜਾਵੇ ਜੇਕਰ ਬੱਚਿਆਂ ਨੂੰ ਵਧੀਆ ਬਣਾਉਣਾ ਹੈ ਤਾਂ ਖੁਦ ਮਾਤਾ-ਪਿਤਾ ਦਾ ਇਹ ਫਰਜ਼ ਬਣਦਾ ਹੈ ਕਿ ਫੈਮਿਲੀ ਨੂੰ ਸਟਰਾਂਗ ਕਰਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਹਮੇਸ਼ਾ ਬੱਚਿਆਂ ’ਤੇ ਨਜ਼ਰ ਰੱਖਣ। ਬੱਚਿਆਂ ’ਚ ਖੂਬੀਆਂ ਤੇ ਕਮੀਆਂ ਦੋਵੇਂ ਹੀ ਹੁੰਦੀਆਂ ਹਨ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਕਮੀਆਂ ਨੂੰ ਸੁਧਾਰਨ ਦੀ ਬਜਾਏ ਉਨ੍ਹਾਂ ਦੀਆਂ ਖੂਬੀਆਂ ਦਾ ਇੰਨਾ ਨਿਖਾਰ ਦੇਣ ਕਿ ਉਸਦੀ ਕਮੀਆਂ ਵੱਲ ਕਿਸੇ ਦੀ ਨਜ਼ਰ ਨਾ ਜਾਵੇ। ਇਸ ਮੌਕੇ ਪ੍ਰਿੰਸੀਪਲ ਮੈਡਮ ਸੁਧਾ. ਕੇ. ਆਰ. ਨੇ ਵੀ ਆਪਣੇ ਵਿਚਾਰ ਬੱਚਿਆਂ ਨਾਲ ਸਾਂਝੇ ਕਰਦੇ ਕਿਹਾ ਕਿ ਭਾਗ ਹੱਥਾ ਦੀਆਂ ਲਕੀਰਾਂ ’ਚ ਨਹੀਂ, ਭਾਗ ਲਿਖਣ ਦੀ ਕਲਮ ਤੁਹਾਡੇ ਹੱਥਾਂ ’ਚ ਹਨ। ਇਸ ਲਈ ਸਾਰੇ ਮਾਤਾ-ਪਿਤਾ ਦਾ ਇਹ ਫਰਜ਼ ਬਣਦਾ ਹੈ ਕਿ ਅੱਜ ਰਿਸ਼ਤਿਆਂ ਨੂੰ ਮਜਬੂਤ ਬਣਾਇਆ ਜਾਵੇ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
ਸਰਕਾਰੀ ਸਹੂਲਤਾਂ ਦਾ ਲਾਹਾ ਲੈਣ ਲਈ ਲੋਕ ਕੈਂਪਾਂ ਦਾ ਲਾਭ ਉਠਾਉਣ : ਬੰਟੀ, ਖੇਲਾ
NEXT STORY