ਮੋਗਾ (ਗੋਪੀ ਰਾਊਕੇ)-ਆਈ.ਐੱਸ.ਐੱਫ. ਕਾਲਜ ਆਫ ਫਾਰਮੇਸੀ ਨੂੰ ਬੀਤੇ ਦਿਨੀਂ ਮਹਾਰਾਸ਼ਟਰ ਦੇ ਵਰਧਾ ’ਚ ਆਯੋਜਿਤ 8ਵੀਂ ਅੰਤਰਰਾਸ਼ਟਰੀ ਕਾਨਫਰੰਸ ਅਤੇ ਪ੍ਰਦਰਸ਼ਨੀ ਵਿਚ ਮੋਸਟ ਇਨੋਵੇਟਿਡ ਕਾਲਜ ਆਫ ਫਾਰਮੇਸੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਐਵਾਰਡ ਨੂੰ ਡਾ. ਨਿਤਨ ਡਾਂਡੇ ਪ੍ਰਧਾਨ ਵਿਦਰਭ ਯੂਥ ਵੈੱਲਫੇਅਰ ਸੋਸਾਇਟੀ, ਪ੍ਰੋ.ਵਾਈਸ ਚਾਂਸਲਰ ਪੀ.ਜੀ.ਓਲੇ, ਸੋਸਾਇਟੀ ਐਂਡ ਫਾਰਮਾਸਿਊਟੀਕਲ ਐਜੂਕੇਸ਼ਨ ਅਤੇ ਰਿਸਰਚ ਦੇ ਸੈਕਟਰੀ ਡਾ. ਉਪਿੰਦਰ ਨਗੈਚ, ਪ੍ਰਧਾਨ ਅਤੇ ਹੋਰਨਾਂ ਮੁੱਖ ਮਹਿਮਾਨਾਂ ਵੱਲੋਂ ਦਿੱਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਦੱਸਿਆ ਕਿ ਸੋਸਾਇਟੀ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਰਿਸਰਚ ਵੱਲੋਂ ਇਸ ਐਵਾਰਡ ਨੂੰ ਦਿੱਤਾ ਗਿਆ। ਇਸ ਐਵਾਰਡ ਲਈ ਦੇਸ਼ ਦੀਆਂ ਕਈ ਸੰਸਥਾਨਾਂ ਨੇ ਨਾਮਾਂਕਨ ਕੀਤਾ ਸੀ। ਸਕਰੀਨਿੰਗ ਕਮੇਟੀ ਵੱਲੋਂ ਆਈ.ਐੱਸ.ਐੱਫ. ਕਾਲਜ ਨੂੰ ਉਸ ਦੀ ਗੁਣਵੱਤਾ ਦੇ ਆਧਾਰ ’ਤੇ ਚੁਣਿਆ ਗਿਆ। ਫਾਰਮੇਸੀ ਵਿਚ ਦੇਸ਼ ’ਚ ਐੱਨ.ਆਰ.ਆਈ.ਐੱਫ. ਵਿਚ 17ਵਾਂ ਰੈਂਕ, ਨੈਕ ਏਕਰੀਡੇਸ਼ਨ ਵਿਚ ਏ ਗ੍ਰੇਡ ਹਾਸਲ ਕਰ ਕੇ ਦੇਸ਼ ਦੀ ਮੋਹਰੀ ਸ਼੍ਰੋਣੀ ਵਿਚ ਸੰਸਥਾ ਨਾਂ ਰੋਸ਼ਨ ਕਰ ਚੁੱਕੀ ਹੈ। ਹੁਣ ਤੱਕ ਸੰਸਥਾ 22 ਪੈਟੇਂਟ ਅਤੇ 7 ਟ੍ਰਾਂਸਫਮਰ ਟੈਕਨਾਲੋਜੀ ਕਰ ਕੇ ਉੱਚ ਸ਼੍ਰੋਣੀ ਵਿਚ ਕੰਮ ਕਰ ਰਹੀ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਵਾਈਸ ਪ੍ਰਿੰਸੀਪਲ ਡਾ. ਆਰ.ਕੇ.ਨਾਰੰਗ, ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਇਸ ਸਫਲਤਾ ’ਤੇ ਪੂਰੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਤਹਿਸੀਲ ਕੰਪਲੈਕਸ ’ਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਏ ਭੋਗ
NEXT STORY