ਮੋਗਾ (ਗੋਪੀ ਰਾਊਕੇ)-ਆਲ ਇੰਡੀਆ ਬਾਸਕਟਬਾਲ ਟੂਰਨਾਮੈਂਟ ’ਚ ਗੋਲਡ ਮੈਡਲ ਹਾਸਲ ਕਰਨ ਵਾਲੀ ਪੰਜਾਬ ਟੀਮ ਦਾ ਕਪਤਾਨ ਸੁਖਮਨ ਸਿੱਧੂ ਦਾ ਇਥੇ ਪਹੁੰਚਣ ’ਤੇ ਗੁਰੂ ਨਾਨਕ ਸਪੋਰਟਸ ਅਕੈਦਮੀ ਦੇ ਸਰਪ੍ਰਸਤ ਬਰਾਡ਼ ਨੇ ਸਵਾਗਤ ਕੀਤਾ। ਗੁਰੂ ਨਾਨਕ ਕਾਲਜ ਦੇ ਖੇਡ ਮੈਦਾਨ ’ਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਕੈਦਮੀ ਦੇ ਜਰਨਲ ਸਕੱਤਰ ਸ਼ਮਸ਼ੇਰ ਜੌਹਲ ਨੇ ਦੱਸਿਆ ਕਿ ਬਰਾਡ਼ ਦੀ ਅਗਵਾਈ ’ਚ ਚੱਲ ਰਹੀ ਬਾਸਕਟਬਾਲ ਅਕੈਦਮੀ ਦੇ 25 ਖਿਡਾਰੀ ਨੈਸ਼ਨਲ ਪੱਧਰੀ ਪ੍ਰਤੀਯੋਗਤਾ ’ਚ ਖੇਡ ਕੇ 6 ਗੋਲਡ ਮੈਡਲ ਹਾਸਲ ਕਰ ਚੁੱਕੇ ਹਨ ਜਦਕਿ ਇਕ ਵਾਰ ਅਕੈਡਮੀ ਦੀ ਟੀਮ ਰਾਜ ਪੱਧਰੀ ਪ੍ਰਤੀਯੋਗਤਾ ’ਚ ਹੀ ਜੇਤੂ ਰਹੀ ਹੈ। ਬਰਾਡ਼ ਨੇ ਅਕੈਡਮੀ ’ਚ ਖਿਡਾਰੀਆਂ ਨੂੰ ਰਿਫਰੈਂਸ਼ਮੈਂਟ ਲਈ 25 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਪਵਿੱਤਰ ਸਿੰਘ ਸੇਖੋਂ, ਨੈਸ਼ਨਲ ਖਿਡਾਰੀ ਏਕਨੂਰ ਜੌਹਲ, ਕਾਕਾ ਬਲਖੰਡੀ, ਓਂਕਾਰ ਸਿੰਘ, ਵਿਕਰਮਜੀਤ ਸਿੰਘ, ਗੁਲੂ ਆਹਲੂਵਾਲੀਆ, ਅਵਤਾਰ ਸਿੰਘ, ਗੁਰਪ੍ਰੀਤ ਰੰਧਾਵਾ, ਬਲਵੀਰ ਕੁਮਾਰ, ਜਸਪ੍ਰੀਤ ਚੀਮਾ, ਸਤਨਾਮ ਸਿੰਘ ਆਦਿ ਹਾਜ਼ਰ ਸਨ।
ਸ਼ਹੀਦ ਲਖਵੀਰ ਸਿੰਘ ਉਰਫ ਬੱਬੂ ਚੀਮਾਂ ਦੀ ਨੌਵੀਂ ਬਰਸੀ ਮਨਾਈ
NEXT STORY