ਮੋਗਾ (ਬਾਵਾ/ਜਗਸੀਰ)-ਸਟੇਟ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤਣ ਵਾਲੀ ਰਾਇਲ ਕਾਨਵੈਂਟ ਸਕੂਲ ਦੀ ਅੰਡਰ 14 ਟੀਮ ਅਤੇ ਕੋਚ ਅੰਕੁਸ਼ ਕੁਮਾਰ ਦਾ ਸਕੂਲ ਕਮੇਟੀ ਅਤੇ ਸਮੂਹ ਸਟਾਫ ਵਲੋਂ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਟੀਮ ਦੇ ਖਿਡਾਰੀ ਪ੍ਰਭਦੀਪ ਸਿੰਘ, ਹਿਰਦੇਵੀਰ ਸਿੰਘ, ਦਿਆਲਪ੍ਰੀਤ, ਹਿਤੇਸ਼, ਕ੍ਰਿਸ਼ ਕਾਂਸਲ ਅਤੇ ਹਰਸ਼ ਛਾਬਡ਼ਾ ਨੇ ਪੰਜਾਬ ਬੈਂਡਮਿੰਟਨ ਚੈਂਪੀਅਨਸ਼ਿਪ ’ਚ ਜਿੱਤ ਦਾ ਪ੍ਰਚਮ ਲਹਿਰਾਉਂਦਿਆਂ ਗੋਲਡ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਸੀ। ਇਸ ਸਮੇਂ ਸਕੂਲ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆਂ, ਮੈਨੇਜਰ ਸੋਨਿਕਾ ਵਾਲੀਆਂ ਅਤੇ ਪ੍ਰਿੰਸੀਪਲ ਰੀਮਾ ਗਰੋਵਰ ਨੇ ਟੀਮ ਅਤੇ ਉਸਦੇ ਕੋਚ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਹੋਣਹਾਰ ਖਿਡਾਰੀਆਂ ਤੋਂ ਭਵਿੱਖ ’ਚ ਵੀ ਭਾਰੀ ਉਮੀਦਾਂ ਹਨ।
ਗੁਰਦੁਆਰਾ ਸਾਹਿਬ ਵਿਖੇ ਪਾਇਆ ਲੈਂਟਰ
NEXT STORY