ਮੋਗਾ (ਗੋਪੀ ਰਾਊਕੇ)-ਜ਼ਿਲਾ ਚੋਣ ਅਫਸਰ ਮੋਗਾ ਦੇ ਨਿਰਦੇਸ਼ਾਂ ਮੁਤਾਬਕ ਅਮਨਦੀਪ ਸਿੰਘ ਅਤੇ ਨਿਰਵੈਰ ਸਿੰਘ ਦੀ ਯੋਗ ਅਗਵਾਈ ਹੇਠ ਐੱਸ. ਐੱਫ. ਸੀ. ਆਈ. ਟੀ. ਆਈ. ਜਲਾਲਾਬਾਦ ਪੂਰਬੀ (ਮੋਗਾ) ਵਿਖੇ ਵੋਟਰ ਜਾਗਰੂਕਤਾ ਕੈਂਪ ਲਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਰੰਗੋਲੀ, ਭਾਸ਼ਣ, ਪੋਸਟਰ ਮੇਕਿੰਗ, ਮਹਿੰਦੀ ਅਤੇ ਕੁਇੱਜ਼ ਮੁਕਾਬਲਿਆਂ ਵਿਚ ਭਾਗ ਲਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਅਭਿਸ਼ੇਕ ਜਿੰਦਲ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਦੀ ਉਮਰ ਮਿਤੀ 01/01/2019 ਨੂੰ 18 ਸਾਲ ਜਾਂ ਇਸ ਤੋਂ ਵਧ ਹੋ ਗਈ ਹੈ ਅਤੇ ਉਨ੍ਹਾਂ ਅਜੇ ਤੱਕ ਵੋਟ ਨਹੀਂ ਬਣਵਾਈ ਉਹ ਆਪਣੀ ਵੋਟ ਬਣਾ ਸਕਦੇ ਹਨ। ਨਵੀਂ ਵੋਟ ਬਣਾਉਣ ਲਈ ਫਾਰਮ ਨੰ. 06 ਭਰਕੇ ਉਮਰ ਦਾ ਸਬੂਤ, ਰਿਹਾਇਸ਼ੀ ਦਾ ਸਬੂਤ ਪਾਸਪੋਰਟ ਸਾਈਜ਼ ਫੋਟੋ ਲਾ ਕੇ ਸਬੰਧਿਤ ਬੀ. ਐੱਲ. ਓ. ਜਾਂ ਐੱਸ. ਡੀ. ਐੱਮ. ਦਫਤਰ ਕਰਵਾ ਸਕਦੇ ਹਨ। ਉਨ੍ਹਾਂ ਵੋਟਰ ਹੈਲਪਲਾਈਨ ਐਪ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਪ੍ਰਿੰਸੀਪਲ ਮਨਜਿੰਦਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਦੱਸਦੇ ਹੋਏ ਵੋਟ ਬਣਾਉਣ ਲਈ ਪ੍ਰੇਰਿਆ। ਇਸ ਮੌਕੇ ਮੈਡਮ ਸਿਮਰਜੋਤ ਕੌਰ, ਹਰਪ੍ਰੀਤ ਕੌਰ ਤੇ ਸੰਦੀਪ ਕੌਰ ਵਲੋਂ ਮੌਕੇ ’ਤੇ ਹੀ ਵੋਟਾਂ ਬਣਾਉਣ ਵਾਲੇ ਫਾਰਮ ਨੰ. 06 ਭਰੇ ਗਏ। ਇਸ ਮੌਕੇ ਅਰਪਿੰਦਰਪ੍ਰੀਤ ਸਿੰਘ ਗਿੱਲ, ਧਰਮਜੀਤ ਸਿੰਘ ਰੌਲੀ, ਗੁਰਜੰਟ ਸਿੰਘ ਅਤੇ ਹਰਮਨਦੀਪ ਸਿੰਘ ਹਾਜ਼ਰ ਸਨ।
ਸਲ੍ਹੀਣਾ ਵਿਖੇ ਬਾਬਾ ਸੋਹਣ ਦਾਸ ਜੀ ਦੀ ਬਰਸੀ ਸ਼ਰਧਾ ਨਾਲ ਮਨਾਈ
NEXT STORY