ਮੋਗਾ (ਗਾਂਧੀ, ਸੰਜੀਵ, ਜ. ਬ.)-ਸਕੂਟਰ ਸਪੇਅਰ ਪਾਰਟਸ ਬਣਾਉਣ ਵਾਲੇ, ਹੋਲਸੇਲਰ ਅਤੇ ਰਿਟੇਲਰ ਯੂਨੀਅਨ ਲੁਧਿਆਣਾ ਵਲੋਂ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਗਲੋਟੀ ਦੇ ਜਵਾਨ ਸ਼ਹੀਦ ਜੈਮਲ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ 50 ਹਜ਼ਾਰ ਰੁਪਏ ਦੇ ਕੇ ਆਰਥਕ ਮਦਦ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਪੰਜਾਬ ਦੇ ਚਾਰਾਂ ਜਵਾਨਾਂ ਦੀ ਸਾਡੀ ਯੂਨੀਅਨ ਵਲੋਂ ਥੋਡ਼੍ਹੀ ਜਿਹੀ ਆਰਥਕ ਮਦਦ ਕੀਤੀ ਗਈ ਹੈ। ਸਾਨੂੰ ਆਪਣੇ ਫੌਜੀ ਜਵਾਨਾਂ ਉੱਪਰ ਮਾਣ ਹੈ, ਇਹ ਸਾਡੀ ਅਤੇ ਸਾਡੇ ਪਰਿਵਾਰ ਦੀ ਰਾਖੀ ਲਈ ਦਿਨ-ਰਾਤ ਸਰਹੱਦਾਂ ’ਤੇ ਨਿਗਰਾਨੀ ਕਰਦੇ ਹਨ। ਇਸ ਲਈ ਸਾਡਾ ਵੀ ਹੱਕ ਬਣਦਾ ਹੈ ਕਿ ਲੋਡ਼ ਪੈਣ ’ਤੇ ਅਸੀਂ ਵੀ ਇਨ੍ਹਾਂ ਦੇ ਪਰਿਵਾਰਾਂ ਦੇ ਨਾਲ ਖਡ਼੍ਹੀਏ। ਇਸ ਮੌਕੇ ਮੁਨੀਸ਼ ਕੁਮਾਰ, ਪ੍ਰਸ਼ੋਤਮ ਦਾਸ, ਪੰਕਜ ਸ਼ਰਮਾ, ਹਰਜੀਤ ਸਿੰਘ, ਗੋਲਡੀ ਜੌਹਰ, ਦੀਪਕ ਅਰੋਡ਼ਾ, ਬਾਜ ਸਿੰਘ ਆਦਿ ਹਾਜ਼ਰ ਸਨ।
ਕਾਂਗਰਸ ਰੈਲੀ ’ਚ ਓ. ਬੀ. ਸੀ. ਭਾਈਚਾਰਾ ਵੱਡੀ ਗਿਣਤੀ ’ਚ ਪਹੁੰਚੇਗਾ : ਸੱਗੂ
NEXT STORY