ਮੋਗਾ (ਮਨੋਜ)-ਕਾਂਗਰਸ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕਰ ਕੇ ਪੰਜਾਬ ਦੇ ਹਰੇਕ ਵਰਗ ਨਾਲ ਠੱਗੀ ਮਾਰੀ ਹੈ, ਜਿਸ ਦਾ ਜਵਾਬ ਪੰਜਾਬੀ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਨੂੰ ਦੇਣਗੇ। ਅੱਜ ਪੰਜਾਬ ਦੇ ਲੋਕਾਂ ਦਾ ਕੈਪਟਨ ਸਰਕਾਰ ਤੋਂ ਪੂਰੀ ਤਰ੍ਹਾਂ ਨਾਲ ਮੋਹ ਭੰਗ ਹੋ ਚੁੱਕਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਲੋਪੋਂ ਵਿਖੇ ਯੂਥ ਆਗੂ ਗੁਰਪ੍ਰੀਤ ਸਿੰਘ ਭੱਲੇਕੇ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਨਵ-ਨਿਯੁਕਤ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਬਰਾਡ਼ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਲੋਕ ਹੁਣ ਅਕਾਲੀ ਰਾਜ ਨੂੰ ਯਾਦ ਕਰ ਰਹੇ ਹਨ। ਰੋਜ਼ਗਾਰ ਮੰਗਦੇ ਬੇਰੋਜ਼ਗਾਰਾਂ ਨੂੰ ਡੰਡੇ ਮਿਲੇ, ਨੌਕਰੀ ਮੰਗ ਰਹੀਆਂ ਲਡ਼ਕੀਆਂ ’ਤੇ ਵੀ ਤਸ਼ੱਦਦ ਕੀਤਾ ਗਿਆ। ਬਿਜਲੀ ਦੇ ਜ਼ਿਆਦਾ ਬਿੱਲਾਂ ਨੇ ਗਰੀਬਾਂ ਦੇ ਘਰਾਂ ’ਚ ਹਨੇਰਾ ਕਰ ਕੇ ਰੱਖ ਦਿੱਤਾ, ਸਮਾਰਟ ਫੋਨ ਦਾ ਲਾਰਾ ਅੱਜ ਤੱਕ ਨੌਜਵਾਨਾਂ ਲਈ ਵਫਾ ਨਹੀਂ ਹੋ ਸਕਿਆ, ਕਰਜ਼ਾ ਮੁਆਫੀ ਲਈ ਲੋਕ ਧੱਕੇ ਖਾ ਰਹੇ ਹਨ, ਵਿਧਵਾ ਔਰਤਾਂ ਦੀ ਪੈਨਸ਼ਨ ਦੁੱਗਣੀ ਤਾਂ ਕੀ ਹੋਣੀ ਸੀ ਸਗੋਂ ਬੱਸ ਕਿਰਾਇਆ ਉਧਾਰਾ ਲੈ ਕੇ ਤੀਜੇ ਦਿਨ ਡੀ.ਸੀ ਦਫਤਰ ਦੇ ਚੱਕਰ ਮਾਰਦੀਆਂ ਆਪਣੇ ਦੁੱਖਡ਼ੇ ਮੀਡੀਆ ਅੱਗੇ ਰੱਖਦੀਆਂ ਹਨ ਕਿ ਬਾਦਲ ਦੇ ਰਾਜ ’ਚ ਲੱਗੀ ਪੈਨਸ਼ਨ ਵੀ ਬੰਦ ਹੋ ਗਈ। ਇਸ ਮੌਕੇ ਹਲਕਾ ਇੰਚਾਰਿਜ ਭੁਪਿੰਦਰ ਸਿੰਘ ਸਾਹੋਕੇ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਹਮੇਸ਼ਾ ਹੀ ਅਕਾਲੀ ਦਲ ਦੇ ਹੱਕ ’ਚ ਫਤਵਾ ਦਿੱਤਾ। ਉਨ੍ਹਾਂ ਕਿਹਾ ਕਿ ਜੋ ਕਾਂਗਰਸ ਦੇ ਆਗੂਆਂ ਨੇ ਸੋਸਾਇਟੀ ਚੋਣਾਂ ਵਿਚ ਅਕਾਲੀ ਵਰਕਰਾਂ ਅਤੇ ਪਿੰਡ ਵਾਸੀਆਂ ਨਾਲ ਧੱਕੇਸ਼ਾਹੀ ਕੀਤੀ ਇਸ ਦਾ ਜਵਾਬ ਇੱਕੀ ਦੀ ਕੱਤੀ ਪਾ ਕੇ ਦਿੱਤਾ ਜਾਵੇਗਾ। ਇਸ ਸਮੇਂ ਜਗਸੀਰ ਸਿੰਘ ਸੀਰਾ ਸਰਪੰਚ, ਮੇਜਰ ਸਿੰਘ ਮੈਂਬਰ ਬਲਾਕ ਸੰਮਤੀ, ਹਰਜੀਤ ਸਿੰਘ ਅਤੇ ਕਾਕਾ ਸਿੰਘ ਦੋਨੋਂ ਸਾਬਕਾ ਸਰਪੰਚ, ਧਰਮਿੰਦਰ ਸਿੰਘ ਸੋਨੀ ਸਾਬਕਾ ਸੋਸਾਇਟੀ ਪ੍ਰਧਾਨ, ਬਲਰਾਜ ਸਿੰਘ ਰਾਜਾ ਸਾਬਕਾ ਪੰਚ, ਸੁਖਮੰਦਰ ਸਿੰਘ ਬਰਾਡ਼ ਸਾਬਕਾ ਪੰਚ, ਬੁੱਧ ਸਿੰਘ ਸਾਬਕਾ ਪੰਚ, ਅਮਨਦੀਪ ਸਿੰਘ ਪੰਚ, ਪ੍ਰਗਟ ਸਿੰਘ, ਕੁਲਪ੍ਰੀਤ ਸਿੰਘ, ਰੇਸ਼ਮ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ ਯੂਥ ਆਗੂ ਨੇ ਸੁਖਵਿੰਦਰ ਸਿੰਘ ਬਰਾਡ਼ ਅਤੇ ਭੁਪਿੰਦਰ ਸਿੰਘ ਸਾਹੋਕੇ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਤ ਕੀਤਾ। ਇਸ ਸਮੇਂ ਸਮਰੀ ਲੋਪੋਂ, ਸੁਖਦੀਪ ਸਿੰਘ, ਕੁਲਦੀਪ ਸਿੰਘ, ਗੁਰਮੀਤ ਸਿੰਘ ਨੰਬਰਦਾਰ, ਕਨਵਰ ਸੱਭਰਵਾਲ, ਵਿੱਕੀ ਲੋਪੋਂ, ਨਵੀ ਬੱਧਨੀ ਕਲਾਂ, ਭਾਗ ਸਿੰਘ ਭੱਲੇਕੇ ਤੋਂ ਇਲਾਵਾਂ ਅਕਾਲੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।
ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸੈਮੀਨਾਰ 18 ਨੂੰ
NEXT STORY