ਮੋਗਾ (ਗੋਪੀ ਰਾਊਕੇ)-ਵਿਸ਼ਵ ਪ੍ਰਸਿੱਧ ਧਾਰਮਕ ਤੇ ਸਮਾਜ ਸੇਵੀ ਕਾਰਜਾਂ ਨੂੰ ਸਮਰਪਿਤ ਸੰਸਥਾ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੰਤ ਦਰਬਾਰਾ ਸਿੰਘ ਜੀ ਦੀ ਦਰਸਾਈ ਹੋਈ ਮਰਿਆਦਾ ਅਨੁਸਾਰ, ਸੰਤ ਜ਼ੋਰਾ ਸਿੰਘ ਜੀ ਲੋਪੋਂ ਵਾਲਿਆਂ ਦੇ ਹੁਕਮ ਅਨੁਸਾਰ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਜੀ ਲੋਪੋਂ ਵੱਲੋਂ ਪਿੰਡ ਘੋਲੀਆ ਕਲਾਂ (ਮੋਗਾ) ਦੀ ਸਮੂਹ ਸੰਗਤ ਨਾਲ ਮਿਲ ਕੇ ਧਾਰਮਕ ਨੂਰੀ ਦੀਵਾਨ ਸਜਾਏ ਗਏ, ਜਿਸ ’ਚ ਕਵੀਸ਼ਰੀ ਜਥਿਆਂ ਵੱਲੋਂ ਸੰਤ ਦਰਬਾਰਾ ਸਿੰਘ ਜੀ ਵੱਲੋਂ ਰਚਿਤ ਕਾਵ ਸੰਗ੍ਰਹਿ ’ਚੋਂ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਉਪਰੰਤ ਸੰਤ ਜਗਜੀਤ ਸਿੰਘ ਜੀ ਲੋਪੋਂ ਨੇ ਕਿਹਾ ਕਿ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਹੀ ਨੌਜਵਾਨ ਨਸ਼ਿਆਂ ਤੋਂ ਮੁਕਤੀ ਪਾ ਸਕਦੇ ਹਨ। ਗੁਰੂਆਂ ਦੀ ਸਿੱਖਿਆ ਨਾਲ ਹੀ ਮਨੁੱਖ ਨੂੰ ਸ਼ੁੱਧ, ਪਵਿੱਤਰ ਅਤੇ ਅਸਲ ਜੀਵਨ ਜਿਊਣ ਦੀ ਜਾਚ ਪ੍ਰਾਪਤ ਹੁੰਦੀ ਹੈ। ਨਾਮ ਜਪਣਾ ਅਤੇ ਸੱਚ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦੇ ਕੇ ਕਿਸੇ ਦੇ ਜੀਵਨ ਵਿਚ ਤਬਦੀਲੀ ਲਿਆਉਣਾ ਸਭ ਕਾਰਜਾਂ ਤੋਂ ਉੱਤਮ ਕਾਰਜ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਹਰ ਰੋਜ਼ ਇਕ ਘੰਟਾ ਸਵੇਰੇ ਤੇ ਇਕ ਘੰਟਾ ਸ਼ਾਮ ਨੂੰ ਨਾਮ ਜਪਣ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਤ੍ਰਿਵੈਣੀ ਮੁਹਿੰਮ ਤਹਿਤ ਬੂਟੇ ਲਾਉਣ ਲਈ ਕਿਹਾ। ਇਸ ਸਮੇਂ ਸੈਕਟਰੀ ਸੁਖਦੇਵ ਸਿੰਘ, ਰਾਮ ਸਿੰਘ ਹੈੱਡ ਗ੍ਰੰਥੀ, ਗੁਰਸੇਵਕ ਸਿੰਘ, ਸੁਖਚੈਨ ਸਿੰਘ, ਜਗਜੀਤ ਸਿੰਘ ਰਾਜਾ, ਗੁਰਪ੍ਰੀਤ ਸਿੰਘ, ਪਾਲ ਸਿੰਘ, ਮਨਿੰਦਰ ਸਿੰਘ, ਜੀਤ ਸਿੰਘ, ਕੁਲਵੰਤ ਸਿੰਘ, ਬਾਬਾ ਭੰਗੀਰ ਨਾਥ, ਸਰਪੰਚ ਗੁਰਬਾਗ ਸਿੰਘ, ਪੰਚ ਜੱਗਾ ਸਿੰਘ, ਬਾਬੂ ਸਿੰਘ, ਸਰਨਾ ਸਿੰਘ, ਪੰਚ ਗੁਰਚਰਨ ਸਿੰਘ, ਬਹਿਲੂ ਪ੍ਰਧਾਨ, ਹਰਦੇਵ ਸਿੰਘ ਸਾਬਕਾ ਸਰਪੰਚ, ਮੁਕੰਦ ਸਿੰਘ, ਹਾਕਮ ਸਿੰਘ, ਪ੍ਰਿੰਸੀਪਲ ਗੁਰਲਾਭ ਸਿੰਘ, ਜ਼ੋਰਾ ਸਿੰਘ ਘੋਲੀਆ ਖੁਰਦ, ਚਮਕੌਰ ਸਿੰਘ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ ਲੋਪੋਂ, ਅਮਰਜੀਤ ਕਾਲਾ, ਬਲਰਾਜ ਸਿੰਘ ਰਾਜਾ, ਮਨਪ੍ਰੀਤ ਮੰਤਰੀ ਰਾਊਕੇ, ਬਿੰਦਰ ਸਿੰਘ, ਭਾਈ ਸ਼ਿੰਦਰ ਸਿੰਘ, ਹੈੱਡ ਗ੍ਰੰਥੀ ਭਾਈ ਗੁਰਚਰਨ ਸਿੰਘ ਮੱਲੇਆਣਾ, ਆਤਮਾ ਸਿੰਘ ਜੌਹਲ, ਤਰਸੇਮ ਸਿੰਘ ਸੇਮਾ ਤੋਂ ਇਲਾਵਾ ਧਾਰਮਕ ਤੇ ਸਮਾਜ ਸੇਵੀ ਸ਼ਖਸੀਅਤਾਂ ਹਾਜ਼ਰ ਸਨ।
ਚੰਦ ਪੁਰਾਣਾ ਦੇ ਸ਼ਹੀਦੀ ਜੋਡ਼ ਮੇਲੇ ਸਬੰਧੀ ਪੋਸਟਰ ਜਾਰੀ
NEXT STORY