ਮੋਗਾ (ਰਾਕੇਸ਼)-ਪੰਜਾਬ ਕਿਡਜ਼ੀ ਪ੍ਰੀ ਸਕੂਲ ਦਾ ਸਾਲਾਨਾ ਸਮਾਗਮ ਅਵਾਨ 2019 ਖੂਬਸੂਰਤ ਯਾਦਾਂ ਛੱਡਦਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਪ੍ਰੋਗਰਾਮ ਦਾ ਆਗਾਜ਼ ਪ੍ਰਿੰਸੀਪਲ ਗੁਰਦੇਵ ਸਿੰਘ, ਮੈਨੇਜਿੰਗ ਡਾਇਰੈਕਟਰ ਸੰਦੀਪ ਮਹਿਤਾ, ਸੈਂਟਰ ਹੈੱਡ ਪਰਮਿੰਦਰ ਕੌਰ, ਪੰਜਾਬ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਬਰਾਡ਼ ਰਾਜਿਆਣਾ ਨੇ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ। ਪਲੇਅ ਗਰੁੱਪ ਕਿਡਜ਼ੀ ਦੇ ਬੱਚਿਆਂ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ। ਉਪਰੰਤ ਨਰਸਰੀ ਕਿਡਜ਼ੀ ਦੀਆਂ ਵਿਦਿਆਰਥਣਾਂ ਨੇ ਗਰੁੱਪ ਡਾਂਸ ਨਾਲ ਸਭ ਦਾ ਮਨ ਮੋਹ ਲਿਆ। ਬੱਚਿਆਂ ਦਾ ਬਾਲੀਵੁੱਡ ਰੀਮੇਕਸ ਆਲ ਇਸ ਵੈੱਲ ਸਭ ਨੇ ਪਸੰਦ ਕੀਤਾ। ਨੰਨ੍ਹੇ-ਮੁੰਨੇ ਬੱਚਿਆਂ ਨੇ ਪੰਜਾਬੀ, ਰਾਜਸਥਾਨੀ ਤੇ ਗੁਜਰਾਤੀ ਲੋਕ ਨਾਚ ਵੀ ਪੇਸ਼ ਕੀਤੇ, ਜੋ ਹਰ ਕਿਸੇ ਦੀ ਖਿੱਚ ਦਾ ਕੇਂਦਰ ਬਣੇ। ਇਸ ਸਮੇਂ ਮਾਪਿਆਂ ਲਈ ਵੀ ਦਿਲਚਸਪੀ ਖੇਡਾਂ ਦਾ ਆਯੋਜਨ ਕੀਤਾ ਗਿਆ। ਬੱਚਿਆਂ ਦੀ ਸਾਲਾਨਾ ਪ੍ਰਗਤੀ ਰਿਪੋਰਟ ਵੀ ਤਿਆਰ ਕੀਤੀ ਗਈ, ਜਿਸ ’ਚ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਨਰਸਰੀ ਕਿਡਜ਼ੀ ਦੇ ਮੋਸਟ ਕਿਊਰੀਅਸ ਸ਼੍ਰੇਆ ਬੇਸਟ ਡਾਂਸਰ, ਜੂਨੀਅਰ ਕੇ.ਜੀ. ਕਿਡਜ਼ੀ ਦੇ ਬੱਚੇ ਪਵਨਜੋਤ ਅੈਥਲੈਟਿਕ, ਹਰਵੀਰ ਕਲਾਸ ਲੀਡਰ, ਤਵਿਸ਼ ਗੁਪਤਾ ਹੈਲਦੀ ਹੈਬਿਟਸ, ਕੇਸ਼ਵ ਜਿੰਦਲ ਫੁੱਲ ਅਟੈਂਡੈਂਸ ਅੈਵਾਰਡਾਂ ਨਾਲ ਸਨਮਾਨੇ ਗਏ । ਕਿਡਜ਼ੀ ਹੈੱਡ ਸੈਂਟਰ ਵੱਲੋਂ ਪਹੁੰਚੇ ਮਹਿਮਾਨ, ਮਿਸਟਰ ਕੰਵਰ ਸਿੰਘ ਨੇ ਕਿਡਜ਼ੀ ਬਾਘਾ ਪੁਰਾਣਾ ਦੇ ਹਿੱਸੇ ਆਈ ਸ਼ਾਨਦਾਰ ਪ੍ਰਾਪਤੀ ਲਈ ਕਿਡਜ਼ੀ ਸਟਾਫ ਨੂੰ ਵਧਾਈ ਦਿੱਤੀ ਗਈ। ਇਸ ਸਮੇਂ ਕੌਂਸਲਰ ਮੈਡਮ ਮਨਜੀਤ ਕੋਰ ਭੁੱਲਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਸ਼ੈਸਨ 2019 ਤੋਂ ਸੀਨੀਅਰ ਕੇ.ਜੀ. ਕਲਾਸਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਸਮੇਂ ਸਾਇੰਸ ਗਰੁੱਪ ਕੋਆਰਡੀਨੇਟਰ ਮੁਕੇਸ਼ ਅਰੋਡ਼ਾ, ਪ੍ਰਾਇਮਰੀ ਇੰਚਾਰਜ ਦੀਪਿਕਾ ਮਨਚੰਦਾ ਅਤੇ ਸ਼ਹਿਰ ਦੇ ਉੱਘੇ ਵਪਾਰੀ ਕੇਵਲ ਗਰਗ ਵੀ ਸ਼ਾਮਲ ਸਨ।
ਕਿਸਾਨ ਉਤਪਾਦਕ ਸੰਗਠਨ ਜਾਗਰੂਕਤਾ ਮੁਹਿੰਮ ਤਹਿਤ ਮੀਟਿੰਗ
NEXT STORY