ਨਵੀਂ ਦਿੱਲੀ- ਉੱਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਭਾਰਤੀ ਗਿਆਨ ਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਅੱਖੋਂ ਪਰੋਖੇ ਕੀਤੇ ਜਾਣ ਪੱਛਮੀ ਸੰਕਲਪਾਂ ਨੂੰ ਵਿਸ਼ਵਵਿਆਪੀ ਸੱਚ ਵਜੋਂ ਪੇਸ਼ ਕਰਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਹ ਮਿਟਾਉਣ, ਤਬਾਹ ਕਰਨ ਅਤੇ ਵਿਗਾੜਨ ਦੀ ਯੋਜਨਾ ਦੇ ਹਿੱਸੇ ਵਜੋਂ ਕੀਤਾ ਗਿਆ ਅਤੇ ਦੁੱਖਦਾਈ ਗੱਲ ਇਹ ਹੈ ਕਿ ਇਹ ਆਜ਼ਾਦੀ ਤੋਂ ਬਾਅਦ ਵੀ ਇਹ ਸਿਲਸਿਲਾ ਚੱਲਦਾ ਰਿਹਾ।
ਧਨਖੜ ਨੇ ਭਾਰਤੀ ਗਿਆਨ ਪ੍ਰਣਾਲੀ ’ਤੇ ਪਹਿਲੇ ਸਾਲਾਨਾ ਸੰਮੇਲਨ ਵਿਚ ਬਸਤੀਵਾਦੀ ਮਾਨਸਿਕਤਾ ਤੋਂ ਪਰੇ ਭਾਰਤ ਦੀ ਪਛਾਣ ਨੂੰ ਮੁੜ ਸਥਾਪਿਤ ਕਰਦੇ ਹੋਏ ਕਿਹਾ ਕਿ ਭਾਰਤ ਸਿਰਫ਼ 20ਵੀਂ ਸਦੀ ਦੇ ਮੱਧ ਵਿਚ ਬਣਿਆ ਇਕ ਸਿਆਸੀ ਰਾਸ਼ਟਰ ਨਹੀਂ ਹੈ, ਸਗੋਂ ਇਹ ਚੇਤਨਾ, ਉਤਸੁਕਤਾ ਅਤੇ ਗਿਆਨ ਦੀ ਵਗਦੀ ਨਦੀ ਦੇ ਰੂਪ ਵਿਚ ਇਕ ਨਿਰੰਤਰ ਸੱਭਿਅਤਾ ਹੈ।
ਉਨ੍ਹਾਂ ਕਿਹਾ ਕਿ ਭਾਰਤੀ ਵਿਚਾਰਾਂ ਨੂੰ ਸਿਰਫ ਆਦਿਮ ਅਤੇ ਪੱਛੜੇਪਣ ਦੇ ਪ੍ਰਤੀਕ ਵਜੋਂ ਮੰਨ ਕੇ ਰੱਦ ਕਰਨਾ ਸਿਰਫ਼ ਇਕ ਵਿਆਖਿਆਤਮਕ ਭੁੱਲ ਨਹੀਂ ਸੀ। ਇਹ ਮਿਟਾਉਣ, ਤਬਾਹ ਕਰਨ ਅਤੇ ਵਿਗਾੜਨ ਦੀ ਯੋਜਨਾ ਸੀ। ਇਸ ਤੋਂ ਵੀ ਦੁੱਖਦਾਈ ਗੱਲ ਇਹ ਹੈ ਕਿ ਇਹ ਆਜ਼ਾਦੀ ਤੋਂ ਬਾਅਦ ਵੀ ਚੱਲਦਾ ਰਿਹਾ। ਉਨ੍ਹਾਂ ਕਿਹਾ ਕਿ ਪੱਛਮੀ ਸੰਕਲਪਾਂ ਨੂੰ ਵਿਸ਼ਵਵਿਆਪੀ ਸੱਚ ਵਜੋਂ ਪੇਸ਼ ਕੀਤਾ ਗਿਆ। ਸਰਲ ਸ਼ਬਦਾਂ ਵਿਚ ਕਹੀਏ ਤਾਂ ਝੂਠ ਨੂੰ ਸੱਚ ਦੇ ਰੂਪ ਵਿਚ ਸਜਾਇਆ ਗਿਆ।
ਧਨਖੜ ਨੇ ਕਿਹਾ, ‘‘ਭਾਰਤ ਦਾ ਵਿਸ਼ਵ ਪੱਧਰੀ ਸ਼ਕਤੀ ਦੇ ਰੂਪ ਵਿਚ ਉਭਾਰ ਉਸਦੀ ਬੌਧਿਕ ਅਤੇ ਸੱਭਿਆਚਾਰਕ ਸ਼ਾਨ ਦੇ ਉਭਾਰ ਦੇ ਨਾਲ ਹੋਣਾ ਚਾਹੀਦਾ ਹੈ। ਇਹ ਬੜਾ ਹੀ ਮਹੱਤਵਪੂਰਨ ਹੈ ਕਿਉਂਕਿ ਸਿਰਫ ਅਜਿਹਾ ਉਭਾਰ ਹੀ ਟਿਕਾਊ ਹੈ ਅਤੇ ਸਾਡੀਆਂ ਪ੍ਰੰਪਰਾਵਾਂ ਦੇ ਅਨੁਸਾਰ ਹੁੰਦਾ ਹੈ। ਇਕ ਰਾਸ਼ਟਰ ਦੀ ਤਾਕਤ ਇਸਦੀ ਸੋਚ ਦੀ ਮੌਲਿਕਤਾ, ਇਸ ਦੀਆਂ ਕਦਰਾਂ-ਕੀਮਤਾਂ ਦੀ ਸਮਾਂਬੱਧਤਾ ਅਤੇ ਇਸਦੀ ਬੌਧਿਕ ਪ੍ਰੰਪਰਾ ਦੀ ਦ੍ਰਿੜਤਾ ਵਿਚ ਹੁੰਦੀ ਹੈ। ਇਹ ਸਾਫਟ ਪਾਵਰ (ਸੱਭਿਆਚਾਰਕ ਪ੍ਰਭਾਵ) ਹੈ ਜੋ ਲੰਬੇ ਸਮੇਂ ਦਾ ਹੁੰਦਾ ਹੈ ਅਤੇ ਅੱਜ ਦੇ ਵਿਸ਼ਵ ਵਿਚ ਬੜਾ ਹੀ ਪ੍ਰਭਾਵਸ਼ਾਲੀ ਹੈ।’’
ਗੁਜਰਾਤ ਪੁਲ ਹਾਦਸਾ ਮਾਮਲੇ 'ਚ ਵੱਡੀ ਕਾਰਵਾਈ! 4 ਇੰਜੀਨੀਅਰ ਮੁਅੱਤਲ, ਮੌਤਾਂ ਦੀ ਗਿਣਤੀ ਹੋਈ 16
NEXT STORY