ਮੋਗਾ (ਰਾਕੇਸ਼)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ(ਮੋਗਾ) ਦੀਆਂ ਵਿਦਿਆਰਥਣਾਂ ਅਕਾਦਮਿਕ ਪੱਧਰ ਦੇ ਨਾਲ-ਨਾਲ ਸੱਭਿਆਚਾਰਕ ਖੇਤਰ ’ਚ ਵੀ ਕਾਲਜ ਦਾ ਨਾਂ ਰੁਸ਼ਨਾ ਰਹੀਆਂ ਹਨ। ਬੀਤੇ ਦਿਨੀਂ ਜ਼ਿਲਾ ਪੱਧਰੀ ਯੁਵਕ ਮੇਲਾ, ਦਫਤਰ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮੋਗਾ ਵਲੋਂ ਡੀ. ਐੱਮ. ਕਾਲਜ ਮੋਗਾ ਵਿਖੇ ਆਯੋਜਿਤ ਕੀਤਾ ਗਿਆ, ਇਥੇ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ’ਚ ਸੁਖਾਨੰਦ ਕਾਲਜ ਦੀਆਂ ਵਿਦਿਆਰਥਣਾਂ ਨੇ ਵੀ ਵੱਧ ਚਡ਼੍ਹ ਕੇ ਭਾਗ ਲਿਆ। ਕਵੀਸ਼ਰੀ ਮੁਕਾਬਲੇ ’ਚ ਕਮਲਵੀਰ ਕੌਰ ਬੀ. ਏ. ਭਾਗ-ਦੂਜਾ, ਰਮਜਾਨ ਬੀਬੀ, ਹਰਪ੍ਰੀਤ ਕੌਰ ਅਤੇ ਮਨਦੀਪ ਕੌਰ ਬੀ. ਏ. ਭਾਗ-ਤੀਜਾ ਦੇ ਗਰੁੱਪ ਨੇ ਦੂਜਾ ਸਥਾਨ ਹਾਸਲ ਕੀਤਾ। ਛਿੱਕੂ ਬਣਾਉਣ ਮੁਕਾਬਲੇ ’ਚ ਸਿਮਰਨਜੀਤ ਕੌਰ ਬੀ. ਐੱਸ. ਸੀ. ਭਾਗ-ਪਹਿਲਾ, ਫੈਸ਼ਨ ਡਿਜ਼ਾਇਨਿੰਗ ਅਤੇ ਪੀਡ਼੍ਹੀ ਬੁਣਨ ਮੁਕਾਬਲੇ ’ਚ ਹਰਪ੍ਰੀਤ ਕੌਰ ਬੀ. ਐੱਸ. ਸੀ. ਭਾਗ-ਦੂਜਾ (ਫੈਸ਼ਨ ਡਿਜ਼ਾਇਨਿੰਗ) ਨੇ ਦੂਸਰਾ ਸਥਾਨ ਹਾਸਲ ਕੀਤਾ। ਪੱਖੀ ਬਣਾਉਣ ਮੁਕਾਬਲੇ ’ਚ ਗੁਰਪ੍ਰੀਤ ਕੌਰ ਬੀ. ਸੀ. ਏ. ਭਾਗ-ਤੀਜਾ ਨੇ ਦੂਜਾ ਸਥਾਨ ਅਤੇ ਅਤੇ ਨਾਲੇ ਬਣਾਉਣ ਮੁਕਾਬਲੇ ’ਚ ਗੁਰਪ੍ਰੀਤ ਕੌਰ ਬੀ. ਏ. ਭਾਗ-ਤੀਜਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਸਮੇਂ ਵਿਦਿਆਰਥਣਾਂ ਦੀ ਅਗਵਾਈ ਸਹਾਇਕ ਪ੍ਰੋਫੈਸਰ ਮਨਦੀਪ ਕੌਰ, ਫੈਸ਼ਨ ਡਿਜ਼ਾਇਨਿੰਗ ਅਤੇ ਜਗਦੀਪ ਕੌਰ, ਸਾਇੰਸ ਵਿਭਾਗ ਨੇ ਵੀ ਸ਼ਿਰਕਤ ਕੀਤੀ।ਕਾਲਜ ਦੇ ਉੱਪ-ਚੇਅਰਮੈਨ ਮੱਖਣ ਸਿੰਘ, ਪ੍ਰਿੰਸੀਪਲ ਮੈਡਮ ਡਾ. ਸੁਖਵਿੰਦਰ ਕੌਰ ਅਤੇ ਉੱਪ-ਪ੍ਰਿੰਸੀਪਲ ਮੈਡਮ ਗੁਰਜੀਤ ਕੌਰ ਨੇ ਪ੍ਰਤਿਭਾਵਾਨ ਵਿਦਿਆਰਥਣਾਂ ਨੂੰ ਇਨ੍ਹਾਂ ਪ੍ਰਾਪਤੀਆਂ ਲਈ ਵਧਾਈ ਦੇ ਕੇ ਹੌਂਸਲਾ ਅਫਜਾਈ ਕੀਤੀ।
ਸਕੂਲ ਦਾ ਸਾਲਾਨਾ ਨਤੀਜਾ ਰਿਹਾ 100 ਫੀਸਦੀ
NEXT STORY