ਮੋਗਾ (ਰਾਕੇਸ਼)-ਨਗਰ ਕੌਂਸਲ ਦੀ ਪ੍ਰਧਾਨ ਅਨੂੰ ਮਿੱਤਲ ਨੇ ਕਿਹਾ ਕਿ ਵਿਧਾਇਕ ਦਰਸ਼ਨ ਸਿੰਘ ਬਰਾਡ਼ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਸ਼ਹਿਰ ਨੂੰ ਵਿਕਾਸ ਕਾਰਜਾਂ ਲਈ ਫੰਡ ਰਾਸ਼ੀ ਮਿਲੀ ਹੈ, ਜਿਸ ਨਾਲ ਜਗ੍ਹਾ-ਜਗ੍ਹਾ ਕੰਮ ਸ਼ੁਰੂ ਕਰਵਾ ਦਿੱਤੇ ਗਏ ਹਨ। ਉਹ ਦਿਨ ਦੂਰ ਨਹੀਂ, ਜਦੋਂ ਸੈਰ ਲਈ ਪਾਰਕ, ਸ਼ਾਪਿੰਗ ਕੰਪਲੈਕਸ, ਰੇਹਡ਼ੀ ਮਾਰਕੀਟ, ਕਾਰ ਪਾਰਕਿੰਗ ਬਣਨ ਜਾ ਰਹੀ ਹੈ। ਪ੍ਰਧਾਨ ਨੇ ਕਿਹਾ ਕਿ ਕੌਂਸਲ ਵਿਰੋਧੀਆਂ ਦੀ ਪ੍ਰਵਾਹ ਕੀਤਿਆਂ ਬਿਨਾਂ ਆਪਣਾ ਸ਼ਹਿਰ ਲਈ ਹਰ ਪ੍ਰਾਜੈਕਟ ਜਾਰੀ ਰੱਖੇਗੀ ਕਿਉਂਕਿ 10 ਸਾਲਾਂ ਵਿਚ ਸ਼ਹਿਰ ਦੇ ਹਰ ਵਾਰਡ ਦੀ ਚਿੰਤਾਜਨਕ ਹਾਲਤ ਰਹੀ ਹੈ ਪਰ ਕੌਂਸਲ ਨੇ ਜੋ ਕਰੋਡ਼ਾਂ ਦੇ ਪ੍ਰਾਜੈਕਟ ਸ਼ੁਰੂ ਕਰਵਾਏ ਹਨ ਉਹ ਆਉਣ ਵਾਲੇ ਦਿਨਾਂ ’ਚ ਸ਼ਹਿਰ ਲਈ ਵਰਦਾਨ ਸਾਬਿਤ ਹੋਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਤਾਰੇ ਵਾਲੇ ਛੱਪਡ਼ ਤੋਂ 40 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਨਵਾਂ ਨਾਲਾ ਤੇ ਦੀਵਾਰ ਬਣ ਰਹੀ ਹੈ, ਉਸ ਤਰ੍ਹਾਂ ਹੀ ਗਿਆਨੀ ਜ਼ੈਲ ਸਿੰਘ ਮਾਰਕੀਟ ਨੇਡ਼ਲੇ ਛੱਪਡ਼ ਤੋਂ ਵੀ ਚੋਣਾਂ ਬਾਅਦ ਨਾਲਾਂ ਬਣਵਾ ਕੇ ਇਕ ਵੱਡੇ ਹਿੱਸੇ ਦੇ ਪਾਣੀ ਦੀ ਨਿਕਾਸੀ ਦਾ ਗੰਭੀਰ ਮਸਲਾ ਹੱਲ ਕਰ ਕੇ ਛੱਡਾਂਗੇ। ਸ਼ਹਿਰ ਨੂੰ ਗੰਦਗੀ ਮੁਕਤ ਕਰਨ ਲਈ ਜਿਥੇ ਘਰ-ਘਰ ਡਸਟਬਿਨ ਵੰਡੇ ਗਏ ਹਨ, ਉਥੇ ਹੀ ਬੱਸ ਸਟੈਂਡ ਸਡ਼ਕਾਂ ਦੇ ਪਾਸੇ ਵੱਡੇ ਕੂਡ਼ਾ ਦਾਨ ਲਾਏ ਗਏ ਹਨ। ਇਸ ਮੌਕੇ ਨਰ ਸਿੰਘ ਬਰਾਡ਼, ਰਵੀਤਾ ਸ਼ਾਹੀ, ਅਜੇ ਗਰਗ, ਰਿੰਕੂ ਕੁਮਾਰ, ਜਗਸੀਰ ਜੱਗਾ, ਚਮਨ ਲਾਲ ਤੇ ਹੋਰ ਸ਼ਾਮਲ ਸਨ।
ਅਕਾਲੀ ਸਰਕਾਰ ਸਮੇਂ ਲੋਕ ਹਰ ਸਹੂਲਤਾਂ ਤੋਂ ਵਾਂਝੇ ਰਹੇ : ਵਿਧਾਇਕ ਬਰਾੜ
NEXT STORY