ਮੋਗਾ (ਸੰਜੀਵ, ਗਰੋਵਰ,ਗਾਂਧੀ)-ਆਰ. ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਵਿਖੇ ਸਕੂਲ ਲੀਡਰ ਕਮੇਟੀ ਦੇ ਵਿਦਿਆਰਥੀਆਂ ਦੀ ਸਕੂਲ ’ਚ ਹੋਣ ਵਾਲੀਆਂ ਸਾਲਾਨਾ ਕਿਰਿਆਵਾਂ ਲਈ ਚੋਣ ਕੀਤੀ ਗਈ। ਸਕੂਲ ਦੇ ਚਾਰੇ ਹਾਊਸ ਬਲੂ ਵ੍ਹੇਲ, ਗ੍ਰੀਨ ਵਾਰੀਅਰਜ਼, ਯੈਲੋ ਟਾਈਗਰ ਤੇ ਰੈੱਡ ਰੋਜ਼ ਲਈ ਕੈਪਟਨ ਵਾਈਸ ਕੈਪਟਨ ਅਤੇ ਪ੍ਰਫੈਕਟ ਸਟੂਡੈਂਟ ਵਜੋਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ’ਚੋਂ ਬਲੂ ਵ੍ਹੇਲ ਦੇ ਇੰਚਾਰਜ ਪਰਮਿੰਦਰ ਕੌਰ, ਕੈਪਟਨ ਦੀਆ ਚਾਵਲਾ ਤੇ ਵਾਈਸ ਕੈਪਟਨ ਮਹਿਕਪ੍ਰੀਤ ਕੌਰ ਅਤੇ ਹਰਵਿੰਦਰ ਸਿੰਘ ਨੂੰ ਚੁਣਿਆ ਗਿਆ। ਗ੍ਰੀਨ ਵਾਰੀਅਰਜ਼ ਹਾਊਸ ਲਈ ਇੰਚਾਰਜ ਮਨਪ੍ਰੀਤ ਕੌਰ, ਕੈਪਟਨ ਖੁਸ਼ਵੀਰ ਕੌਰ ਅਤੇ ਵਾਈਸ ਕੈਪਟਨ ਰਮਨਦੀਪ ਕੌਰ ਅਤੇ ਲਵਪ੍ਰੀਤ ਸਿੰਘ ਨੂੰ ਚੁਣਿਆ ਗਿਆ। ਰੈੱਡ ਰੋਜ਼ ਹਾਊਸ ਦੇ ਇੰਚਾਰਜ ਸ਼ਿਵਾਨਾਥਨ, ਕੈਪਟਨ ਸਿਮਰਨਪ੍ਰੀਤ ਕੌਰ. ਵਾਈਸ ਕੈਪਟਨ ਪਰਮੀਤ ਸ਼ਰਮਾ ਅਤੇ ਸਿਮਰਨਜੀਤ ਕੌਰ ਨੂੰ ਚੁਣਿਆ ਗਿਆ। ਯੈਲੋ ਟਾਈਗਰ ਹਾਊਸ ਦੇ ਇੰਚਾਰਜ ਸੰਦੀਪ ਕੌਰ, ਕੈਪਟਨ ਨਵਜੋਤ ਕੌਰ ਅਤੇ ਵਾਈਸ ਕੈਪਟਨ ਰਾਜਵਿੰਦਰ ਕੌਰ ਤੇ ਸੁਖਮਨਦੀਪ ਸਿੰਘ ਨੂੰ ਚੁਣਿਆ ਗਿਆ। ਸਕੂਲ ਦੇ ਚਾਰੇ ਹਾਊਸ ਲਈ ਹੈੱਡ ਗਰਲ ਐੱਸ. ਪੀ. ਐੱਲ. ਲਈ ਮਨਪ੍ਰੀਤ ਕੌਰ ਦਸਵੀਂ ਅਤੇ ਹੈੱਡ ਬੁਆਏ ਐੱਸ. ਪੀ. ਐੱਲ. ਲਈ ਹਰਮਨ ਸਿੰਘ ਤੂਰ ਨੌਵੀਂ ਜਮਾਤ ਨੂੰ ਚੁਣਿਆ ਗਿਆ। ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਆਪਣਾ ਕੰਮ ਪੂਰੀ ਈਮਾਨਦਾਰੀ ਅਤੇ ਅਨੁਸ਼ਾਸਨ ’ਚ ਰਹਿ ਕੇ ਕਰਨ ਦੀ ਸਹੁੰ ਸਕੂਲ ਦੇ ਪ੍ਰਿੰਸੀਪਲ ਕੇ. ਐੱਸ. ਕੁਮਾਰ ਵੱਲੋਂ ਚੁਕਾਈ ਗਈ। ਸਕੂਲ ਦੇ ਪ੍ਰਿੰਸੀਪਲ ਕੇ. ਐੱਸ. ਕੁਮਾਰ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਬੈਚ ਦੇ ਕੇ ਸਨਮਾਨਤ ਕੀਤਾ। ਇਹ ਸਾਰਾ ਪ੍ਰੋਗਰਾਮ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਕੇ. ਐੱਸ. ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ।
ਮਾਮਲਾ ਆਦਰਸ਼ ਸਕੂਲ ਮਨਾਵਾਂ ਦਾ
NEXT STORY