ਮੋਗਾ (ਰਾਜਵੀਰ)-ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਪ੍ਰਬੰਧਕਾਂ ਵੱਲੋਂ ਪੁਲਸ ਚੌਕੀ ਨੱਥੂਵਾਲਾ ਗਰਬੀ ਦੇ ਇੰਚਾਰਜ ਏ.ਐੱਸ.ਆਈ.ਬੂਟਾ ਸਿੰਘ ਦਾ ਸਨਮਾਨ ਕਰਨ ਲਈ ਸਕੂਲ ’ਚ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਕੂਲ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਸਕੂਲ ਵੱਲੋਂ ਸਮੇਂ-ਸਮੇਂ ’ਤੇ ਸਮਾਜ ਭਲਾਈ ਦੇ ਕੰਮ ਕਰਨ ਵਾਲੇ ਇਨਸਾਨਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੂਟਾ ਸਿੰਘ ਨੇ ਆਪਣੀ ਡਿਊਟੀ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ’ਚ ਵੀ ਅਹਿਮ ਯੋਗਦਾਨ ਪਾਇਆ ਹੈ, ਇਸ ਲਈ ਸਕੂਲ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ। ਆਪਣੇ ਸਨਮਾਨ ’ਤੇ ਉਨ੍ਹਾਂ ਨੇ ਸਕੂਲ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੁਰਮ ਅਤੇ ਨਸ਼ੇ ਦੇ ਖਾਤਮੇ ਲਈ ਉਹ ਪੁਲਸ ਦਾ ਸਾਥ ਦੇਣ। ਇਸ ਸਮੇਂ ਸਰਪੰਚ ਜਸਵੀਰ ਸਿੰਘ ਨੱਥੂਵਾਲਾ ਗਰਬੀ, ਸਾਬਕਾ ਸਰਪੰਚ ਦਰਸ਼ਨ ਸਿੰਘ, ਮੱਖਣ ਸਿੰਘ ਸਾਬਕਾ ਸਰਪੰਚ, ਜਗਦੇਵ ਸਿੰਘ ਸਰਪੰਚ ਛੋਟਾਘਰ, ਮਾਸਟਰ ਤੀਰਥ ਸਿੰਘ, ਰਿਟਾ. ਥਾਣੇਦਾਰ ਧਿਆਨ ਸਿੰਘ, ਬਲਜੀਤ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ ਨਾਥੇਵਾਲਾ, ਸਰਪੰਚ ਕੁਲਵੰਤ ਕੌਰ ਹਰੀਏਵਾਲਾ, ਪਰਦੀਪ ਸਿੰਘ ਡੇਮਰੂ ਖੁਰਦ, ਸੁਰਜੀਤ ਸਿੰਘ ਪੰਚ ਡੇਮਰੂ, ਹਰਬਿੰਦਰ ਸਿੰਘ ਨੰਬਰਦਾਰ ਨੱਥੂਵਾਲਾ, ਦੀਪਕ ਕੌਡ਼ਾ ਐਕਸਪਰਟ ਇਮੀਗ੍ਰੇਸ਼ਨ ਮੋਗਾ, ਰਮਨ ਅਗਰਵਾਲ, ਗੁਰਲਾਲ ਸਿੰਘ ਨਾਥੇਵਾਲਾ, ਪ੍ਰਿੰਸੀਪਲ ਮਲਕੀਤ ਸਿੰਘ, ਲੈਕਚਰਾਰ ਬਲਦੇਵ ਸਿੰਘ ਬਰਾਡ਼, ਹੈੱਡ ਟੀਚਰ ਪਰਮਜੀਤ ਕੌਰ ਲੰਗੇਆਣਾ ਆਦਿ ਹਾਜ਼ਰ ਸਨ।
ਬਿਜਲੀ ਕਾਮਿਆਂ ਦਾ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ
NEXT STORY