ਮੋਗਾ (ਵਿਪਨ) - ਮੋਗਾ ਜ਼ਿਲੇ ਦੇ ਪਿੰਡ ਦੋਧਰ ਵਿਖੇ ਸੁਲਤਾਨ ਨਾਂ ਦੇ ਇਕ ਬੱਲਦ ਨੇ ਕਰੀਬ 70 ਦੇ ਕਰੀਬ ਦੌੜਾਂ ਲਗਾ ਰਿਕਾਰਡ ਕਾਇਮ ਕਰਦੇ ਹੋਏ ਆਪਣੇ ਮਾਲਕ ਦੇ ਸਿਰ ਜਿੱਤ ਦਾ ਸਿਹਰਾ ਸਜਾਇਆ ਹੈ। ਸਾਢੇ ਤਿੰਨ ਸਾਲ ਦੀ ਉਮਰ ਵਾਲਾ ਇਹ ਬੱਲਦ ਆਪਣੇ ਇਸ ਰਿਕਾਰਡ ਦੇ ਕਾਰਨ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੁਲਤਾਨ ਨਾਂ ਦੇ ਇਸ ਬੱਲਦ ਨੇ ਆਪਣੇ ਮਾਲਕ ਨੂੰ 20 ਤੋਂ ਜ਼ਿਆਦਾ ਮੋਟਰਸਾਈਕਲ, ਕਈ ਗੋਲਡ ਮੈਡਲ ਅਤੇ ਲੱਖਾਂ ਰੁਪਏ ਦੇ ਨਾਂ ਉਸ ਨੂੰ ਜਿੱਤ ਕੇ ਦਿੱਤੇ ਹਨ। ਇਸ ਨੂੰ ਦੇਖਣ ਦੇ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਸੁਲਤਾਨ ਦੇ ਮਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦਾ ਰੋਜ਼ਾਨਾਂ ਦਾ ਖਰਚ 1500 ਰੁਪਏ ਹੈ। ਅੱਜ-ਕੱਲ ਇਸ ਦੀ ਖੁਰਾਕ 7 ਕਿਲੋ ਦੁੱਧ, ਪੰਜ ਕਿਲੋ ਛੋਲੇ, ਦੇਸੀ ਘਿਓ ਤੋਂ ਇਲਾਵਾ ਚਾਰਾ ਹੈ।
ਦੱਸਣਯੋਗ ਹੈ ਕਿ ਮੋਗਾ ਦੇ ਪਿੰਡ ਚੂਹੜ ਚੱਕ ’ਚ ਐੱਨ.ਆਰ.ਆਈ. ਲੋਕਾਂ ਵਲੋਂ ਪੇਂਡੂ ਪੱਧਰ ’ਤੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਇਸ ਵਾਰ ਵੀ ਉਕਤ ਲੋਕਾਂ ਨੇ ਪਿੰਡ ’ਚ ਟੁਰਨਾਮੈਂਟ ਕਰਵਾਇਆ, ਜਿਸ ’ਚ 70 ਦੇ ਕਰੀਬ ਬੱਲਦਾਂ ਦੀ ਦੌੜ ਵੀ ਕਰਵਾਈ ਗਈ। ਇਸ ਦੌੜ ’ਚ ਜਿੱਤ ਹਾਸਲ ਕਰਨ ਵਾਲੇ ਸੁਲਤਾਨ ਨਾਂ ਦੇ ਬੱਲਦ ਨੂੰ ਐੱਨ.ਆਰ.ਆਈ. ਲੋਕਾਂ ਨੇ ਜਿੱਤ ਹਾਸਲ ਕਰਨ ’ਤੇ ਇਕ ਟਰੈਕਟਰ ਦੇ ਕੇ ਸਨਮਾਨਿਤ ਕੀਤਾ। ਐੱਨ.ਆਰ.ਆਈ. ਨੇ ਬੱਲਦ ਦੇ ਮਾਲਕ ਨੂੰ ਟਰੈਕਟਰ ਫੋਰਡ 3600 ਉਸ ਦੀ ਦੇਖ-ਰੇਖ ਅਤੇ ਲਗਾਤਾਰ ਜਿੱਤ ਹਾਸਲ ਕਰਨ ਦੀ ਖੁਸ਼ੀ ’ਚ ਦਿੱਤਾ ਹੈ।
ਨੌਜਵਾਨਾਂ ਲਈ ਮਿਸਾਲ ਹੈ ਤਲਵੰਡੀ ਸਾਬੋ ਦਾ ਇਹ ਬਜ਼ੁਰਗ, ਅੱਜ ਤੱਕ ਨਹੀਂ ਕੀਤਾ ਬੱਸ ਦਾ ਸਫਰ
NEXT STORY