ਮੋਗਾ,(ਸੰਦੀਪ ਸ਼ਰਮਾ)-ਜ਼ਿਲ੍ਹੇ 'ਚ ਕੋਰੋਨਾ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਅੱਜ ਫਿਰ ਜ਼ਿਲੇ ਵਿਚ ਪਹਿਲਾਂ 16 ਅਤੇ ਬਾਅਦ ਵਿਚ 29 ਨਵੇਂ ਮਾਮਲੇ ਕੋਰੋਨਾ ਪਾਜ਼ੇਟਿਵ ਸਾਹਮਣੇ ਆਉਣ ਦੇ ਬਾਅਦ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 374 ਹੋ ਗਈ ਹੈ। ਉਥੇ ਹੀ ਜੇਕਰ ਬਾਕੀ ਪੈਂਡਿੰਗ ਰਿਪੋਰਟਾਂ ਦੀ ਗੱਲ ਕੀਤੀ ਜਾਵੇ ਤਾਂ 486 ਲੋਕਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਸਿਹਤ ਵਿਭਾਗ ਵਲੋਂ ਅੱਜ ਵੀ 241 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਨੂੰ ਵਿਭਾਗੀ ਲੈਬਾਰਟਰੀ ਵਿਚ ਜਾਂਚ ਲਈ ਭੇਜਿਆ ਗਿਆ ਹੈ।
ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ ਮੋਗਾ ਦੇ ਦੱਤ ਰੋਡ ਦੇ ਇਕ ਪਰਿਵਾਰ ਦੇ 6 ਮੈਂਬਰ ਸਮੇਤ ਕੁੱਝ ਮਰੀਜ਼ ਸਥਾਨਕ ਸਰਦਾਰ ਨਗਰ ਨਾਲ ਸਬੰਧਤ ਦੱਸੇ ਜਾ ਰਹੇ ਹਨ, ਉਥੇ ਬਾਕੀ ਪਾਜ਼ੇਟਿਵ ਮਰੀਜ਼ ਜ਼ਿਲੇ ਦੇ ਕਸਬਾ ਨਿਹਾਲ ਸਿੰਘ ਵਾਲਾ, ਕਸਬਾ ਬੱਧਨੀ ਕਲਾਂ, ਪਿੰਡ ਰਣੀਆਂ, ਕਸਬਾ ਕੋਟ ਈਸੇ ਖਾਂ ਅਤੇ ਨਜ਼ਦੀਕੀ ਇਕ ਪਿੰਡ ਨਾਲ ਸਬੰਧਤ ਹੈ, ਜ਼ਿਲੇ ਵਿਚ ਅੱਜ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਸਮੇਤ ਐਕਟਿਵ ਮਰੀਜ਼ਾਂ ਦੀ ਗਿਣਛੀ 140 ਤੋਂ ਉਪਰ ਹੋ ਗਈ ਹੈ। ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਅਨੁਸਾਰ ਅੱਜ ਤੱਕ ਵਿਭਾਗ ਵਲੋਂ ਸ਼ੱਕੀ ਲੋਕਾਂ ਦੇ 25 ਹਜ਼ਾਰ 379 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 24 ਹਜ਼ਾਰ 220 ਲੋਕਾਂ ਦੀ ਰਿਪੋਰਟ ਨੈਗਟਿਵ ਆ ਚੁੱਕੀ ਹੈ, ਉਥੇ ਸਿਹਤ ਵਿਭਾਗ ਵਲੋਂ ਪਾਜ਼ੇਟਿਵ ਆ ਚੁੱਕੇ 93 ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਕੁਆਰੰਟਾਈਨ ਕਰ ਰੱਖਿਆ ਹੈ।
ਪਟਿਆਲਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਨਵਜੰਮੇ ਬੱਚੇ ਦੀ ਮੌਤ, 89 ਹੋਰ ਨਵੇਂ ਮਰੀਜ਼ਾਂ ਦੀ ਪੁਸ਼ਟੀ
NEXT STORY