ਮੋਗਾ (ਵੈੱਬ ਡੈਸਕ, ਗੋਪੀ) : ਮੋਗਾ ਪੁਲਸ ਅਤੇ ਖ਼ੁਫ਼ੀਆ ਜਾਣਕਾਰੀ ਦੀ ਅਗਵਾਈ ਵਾਲੀ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਨੇ ਵੱਡੀ ਕਾਰਵਾਈ ਕਰਦਿਆਂ ਗੋਰੂ ਬੱਚਾ ਗਰੁੱਪ ਦੇ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਡੱਲੇਵਾਲੀਆ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਖੰਨਾ 'ਚ High Speed ਕਾਰ ਬਣੀ ਨੌਜਵਾਨ ਦਾ ਕਾਲ, ਮੌਕੇ 'ਤੇ ਹੀ ਗਈ ਮੌਤ
ਗੋਪੀ ਡੱਲੇਵਾਲੀਆ ਜੁਲਾਈ, 2023 'ਚ ਮੋਗਾ ਵਿਖੇ ਸੰਤੋਖ ਸਿੰਘ ਕਤਲ ਮਾਮਲੇ 'ਚ ਸ਼ਾਮਲ ਮੁੱਖ ਸਾਥੀ ਸੀ। ਉਸ ਕੋਲੋਂ ਪੁਲਸ ਨੇ ਇਕ ਪਿਸਤੌਲ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਗੋਪੀ ਗੋਰਾਇਆਂ ਦੇ ਪਿੰਡ ਡੱਲੇਵਾਲ ਦਾ ਰਹਿਣ ਵਾਲਾ ਹੈ। ਗੋਪੀ ਡੱਲੇਵਾਲੀਆ ਨੂੰ 4 ਅਪਰਾਧਿਕ ਮਾਮਲਿਆਂ 'ਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਸਾਲ 2016 'ਚ ਗੁਰਾਇਆਂ ਵਿਖੇ ਕਤਲ ਕੇਸ 'ਚ ਉਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ 'ਚ ਤੜਕੇ ਸਵੇਰੇ ਪੁਲਸ ਤੇ ਬਦਮਾਸ਼ਾਂ ਵਿਚਾਲੇ ਹੱਥੋਪਾਈ, ਮੁਲਾਜ਼ਮ ਤੋਂ ਖੋਹੀ SLR
ਦੱਸਣਯੋਗ ਹੈ ਕਿ ਬੀਤੇ ਦਿਨੀਂ ਮੋਗਾ ਦੇ ਵਾਰਡ ਨੰਬਰ-9 ਅਧੀਨ ਪੈਂਦੇ ਸ਼ਹੀਦ ਭਗਤ ਸਿੰਘ ਨਗਰ 'ਚ ਦਿਨ-ਦਿਹਾੜੇ ਫਰੀਦਕੋਟ ਜੇਲ੍ਹ 'ਚ ਬੰਦ ਗੈਂਗਸਟਰ ਸੁਖਦੇਵ ਸਿੰਘ ਦੇ ਪਿਤਾ ਸੰਤੋਖ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲਕਾਂਡ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਡੱਲੇਵਾਲੀਆ ਨੇ ਲਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਲਾਈ ਇਤਿਹਾਸਕ ਬੇਰੀ ਨੂੰ ਲੱਗਾ ਨਵਾਂ ਫ਼ਲ ਬਣਿਆ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ
NEXT STORY