ਸੁਲਤਾਨਪੁਰ ਲੋਧੀ (ਸੋਢੀ) : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ 5 ਸਦੀਆਂ ਪਹਿਲਾਂ ਲਾਈ ਪਾਵਨ ਬੇਰੀ ਅੱਜ-ਕੱਲ੍ਹ ਪੂਰੀ ਤਰ੍ਹਾਂ ਹਰੀ-ਭਰੀ ਹੋ ਚੁੱਕੀ ਹੈ। ਬੇਰੀ ਸਾਹਿਬ ’ਤੇ ਲੱਗਾ ਨਵਾਂ ਫ਼ਲ ਤੇ ਫੁੱਟ ਰਹੀਆਂ ਨਵੀਆਂ ਟਾਹਣੀਆਂ ਤੇ ਸੁੰਦਰ ਗੂੜ੍ਹੇ ਹਰੇ ਪੱਤੇ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਦੂਰ-ਦੁਰਾਡੇ ਤੋਂ ਇੱਥੇ ਦਰਸ਼ਨਾਂ ਲਈ ਆਏ ਸ਼ਰਧਾਲੂ ਜਿੱਥੇ ਪਾਵਨ ਬੇਰੀ ਸਾਹਿਬ ਦੇ ਦਰਸ਼ਨ ਕਰ ਕੇ ਸਤਿਗੁਰੂ ਜੀ ਦੀ ਯਾਦ ਵਿਚ ਨਾਮ ਸਿਮਰਨ ਤੇ ਗੁਰਬਾਣੀ ਦਾ ਪਾਠ ਹੇਠਾਂ ਬੈਠ ਕੇ ਕਰਦੇ ਹਨ ਤੇ ਆਪਣੀਆਂ ਮਨੋਕਾਮਨਾਵਾਂ ਲਈ ਅਰਦਾਸ ਕਰਦੇ ਹਨ।
ਇਹ ਵੀ ਪੜ੍ਹੋ : ਕੈਂਸਰ ਨਾਲ ਜੂਝ ਰਹੀ ਪਤਨੀ ਦੀਆਂ ਤਸਵੀਰਾਂ ਸਾਂਝੀਆਂ ਕਰ ਨਵਜੋਤ ਸਿੱਧੂ ਨੇ ਲਿਖੀ ਭਾਵੁਕ ਪੋਸਟ
ਸਾਰੀ ਮਨੁੱਖਤਾ ਦੇ ਕਲਿਆਣ ਲਈ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਪਾਵਨ ਗੁਰਬਾਣੀ ਦੇ ਉਚਾਰਨ ਦੀ ਆਰੰਭਤਾ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਦੀਆਂ ਪਹਿਲਾਂ ਆਪਣੇ ਪਾਵਨ ਹਸਤ ਕਮਲਾਂ ਨਾਲ ਇੱਥੇ ਬੇਰੀ ਦੀ ਦਾਤਣ ਲਗਾਈ ਸੀ, ਜਿਸ ਦੇ ਦਰਸ਼ਨ ਕਰ ਕੇ ਅੱਜ ਵੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨਾ ਲੋਚਦੇ ਹਨ।
ਇਹ ਵੀ ਪੜ੍ਹੋ : ਪੰਜਾਬ ’ਚ ਸੀਟਾਂ ਦੇ ਤਾਲਮੇਲ 'ਚ 'ਆਪ' ਮੰਗ ਰਹੀ 8 ਸੀਟਾਂ, ਜਲੰਧਰ ਸਣੇ ਇਹ ਹਲਕੇ ਨੇ ਸ਼ਾਮਲ
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਚੱਕੀਆਂ ਨੇ ਦੱਸਿਆ ਕਿ ਡਾ. ਜਸਵਿੰਦਰ ਸਿੰਘ ਲੁਧਿਆਣਾ ਵਾਲੇ ਆਪਣੀ ਮਾਹਿਰਾਂ ਦੀ ਟੀਮ ਸਮੇਤ ਕਾਂਟ ਸ਼ਾਂਟ ਕਰ ਕੇ ਲੋੜੀਂਦੀ ਸੰਭਾਲ ਕਰ ਰਹੇ ਹਨ, ਜਿਸ ਸਦਕਾ ਇਸ ਵਾਰ ਬੇਰੀ ਦੀ ਖ਼ੂਬਸੂਰਤੀ ਵਿਚ ਹੋਰ ਵੀ ਵਾਧਾ ਹੋਇਆ ਹੈ। ਕਥਾ ਵਾਚਕ ਭਾਈ ਕਰਨਜੀਤ ਸਿੰਘ ਆਹਲੀ ਤੇ ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਐਡੀਸ਼ਨਲ ਹੈੱਡ ਗ੍ਰੰਥੀ ਨੇ ਵੀ ਬੇਰੀ ਸਾਹਿਬ ਦੇ ਇਤਿਹਾਸ ਬਾਰੇ ਹੋਰ ਚਾਨਣਾ ਪਾਇਆ।
ਇਹ ਵੀ ਪੜ੍ਹੋ : ਪੰਜਾਬ ਦੇ ਹਿੰਦੂ ਮੰਦਰਾਂ ਦੀ ਸਰਕਾਰੀ ਕੰਟਰੋਲ ਤੋਂ ਮੁਕਤੀ ਲਈ ਸ਼੍ਰੀ ਹਿੰਦੂ ਤਖ਼ਤ ਦਾ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੁਲੱਥ ਦੇ ਨੌਜਵਾਨ ਦਾ ਮਨੀਲਾ 'ਚ ਕਤਲ, 5 ਭੈਣਾਂ ਦਾ ਸੀ ਇਕਲੌਤਾ ਭਰਾ
NEXT STORY