ਮੋਗਾ (ਵਿਪਨ): ਲਗਾਤਾਰ ਪੰਜਾਬ ’ਚ ਨਾਬਾਲਗ ਕੁੜੀਆਂ ਦੇ ਨਾਲ ਜਬਰ-ਜ਼ਿਨਾਹ ਦੇ ਮਾਮਲੇ ਵੱਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਅਜਿਹੀ ਘਿਨੌਣੀ ਅਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਘਟੀ ਜਦੋਂ ਇਕ 11 ਸਾਲ ਦੀ ਬੱਚੀ ਨਾਲ ਉਸ ਦੇ ਹੀ ਜੀਜੇ ਨੇ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਦਿੰਦੇ ਹੋਏ ਪੀੜਤ ਦੀ ਭੈਣ ਨੇ ਦੱਸਿਆ ਕਿ ਮੈਂ ਕਿਸੇ ਕੰਮ ਤੋਂ ਬਾਹਰ ਗਈ ਹੋਈ ਸੀ ਅਤੇ ਜਦੋਂ ਮੈਂ ਵਾਪਸ ਆਈ ਤਾਂ ਮੇਰੀ 11 ਸਾਲ ਦੀ ਛੋਟੀ ਭੈਣ ਨੇ ਦੱਸਿਆ ਕਿ ਉਸ ਦਾ ਜੀਜਾ ਯਾਨੀ ਮੇਰੇ ਪਤੀ ਨੇ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ,ਜਿਸ ਦੀ ਜਾਣਕਾਰੀ ਅਸੀਂ ਪੁਲਸ ਨੂੰ ਦਿੱਤੀ ਹੈ ਅਤੇ ਪੁਲਸ ਕਾਰਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ: ਮੋਦੀ ਨੇ ਜੱਦੀ ਜ਼ਮੀਨਾਂ ਤੇ ਕੈਪਟਨ ਨੇ ਪੰਚਾਇਤੀ ਜ਼ਮੀਨਾਂ ’ਤੇ ਰੱਖੀ ਅੱਖ : ਭਗਵੰਤ ਮਾਨ
ਉੱਥੇ ਇਸ ਮਾਮਲੇ ਦੀ ਜਾਂਚ ਕਰ ਰਹੀ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਰੀਨਾ ਨਾਮਕ ਕੁੜੀ ਦੇ ਬਿਆਨਾਂ ’ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਕੁੜੀ ਦਾ ਮੈਡੀਕਲ ਕਰਵਾ ਕੇ ਜਲਦੀ ਹੀ ਦੋਸ਼ੀ ਨੂੰ ਫੜ੍ਹ ਲਿਆ ਜਾਵੇਗਾ। ਕਰਮਜੀਤ ਕੌਰ ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਧਾਰਾ 376 ਆਈ.ਪੀ.ਸੀ. 511 ਅਤੇ 6 ਪਾਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਗੁਰਲਾਲ ਕਤਲ ਕੇਸ: ਲਾਰੈਂਸ ਬਿਸ਼ਨੋਈ ਨੂੰ ਫ਼ਰੀਦਕੋਟ ਲਿਆਉਣ ਦੇ ਹੁਕਮ, ਨਵੇਂ ਖ਼ੁਲਾਸੇ ਹੋਣ ਦੀ ਉਮੀਦ
ਉੱਥੇ ਦੀ ਸ਼ਹਿਰ ਦੀਆਂ ਜਨਾਨੀਆਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਿਵੇਂ ਨਿਰਭਿਆ ਕਾਂਡ ’ਚ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਦੇ-ਮਿਲਦੇ ਕਈ ਸਾਲ ਲੱਗ ਗਏ ਪਰ ਅਜਿਹੇ ਕੇਸ ’ਚ ਕੋਰਟ ’ਚ ਜਲਦ ਤੋਂ ਜਲਦ ਫ਼ੈਸਲਾ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹੈਦਰਾਬਾਦ ’ਚ ਹੋਏ ਐਨਕਾਉਂਟਰ ਵਰਗੇ ਹੀ ਅਜਿਹੇ ਲੋਕਾਂ ਦਾ ਐਨਕਾਉਂਟਰ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਅਸੀਂ ਜਨਾਨੀਆਂ ਮਹਿਲਾ ਦਿਵਸ ਮਨ੍ਹਾ ਰਹੇ ਹਾਂ ਉੱਥੇ ਹੀ ਜਨਾਨੀਆਂ ਅਤੇ ਬੱਚੀਆਂ ਹੀ ਸੁਰੱਖਿਅਤ ਨਹੀਂ ਹਨ।
ਇਹ ਵੀ ਪੜ੍ਹੋ: ਕੈਨੇਡਾ ਦੇ ਚੱਕਰ 'ਚ ਇੱਕ ਹੋਰ ਪੰਜਾਬੀ ਨਾਲ ਠੱਗੀ, 25 ਲੱਖ ਖ਼ਰਚ ਵਿਦੇਸ਼ ਭੇਜੀ ਕੁੜੀ ਨੇ ਮੁੜ ਨਾ ਲਈ ਸਾਰ
1 ਅਗਸਤ ਨੂੰ ਦੇਸ਼ ਭਰ ’ਚ 11 ਭਾਸ਼ਾਵਾਂ ’ਚ ਹੋਵੇਗਾ ‘ਨੀਟ’
NEXT STORY