ਮੋਗਾ (ਵਿਪਨ,ਸੰਜੀਵ ਗੁਪਤਾ): ਮੋਗਾ ਦੇ ਪਿੰਡ ਸਿੰਘਾਵਾਲਾ 'ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ 'ਚ ਇਕ ਨੌਜਵਾਨ ਜੋੜੇ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਜਾਣਕਾਰੀ ਮੁਤਾਬਕ ਲੜਕੀ ਰਮਨਦੀਪ ਕੌਰ 10ਵੀਂ ਕਲਾਸ ਦੀ ਵਿਦਿਆਰਥਣ ਹੈ ਅਤੇ ਮੁੰਡੇ ਦੀ ਉਮਰ 25 ਸਾਲ ਦੇ ਕਰੀਬ ਹੈ। ਦੋਵੇਂ ਮੁੰਡਾ-ਕੁੜੀ ਪਿੰਡ ਚੰਦਪੁਰਾਣਾ ਦੇ ਰਹਿਣ ਵਾਲੇ ਹਨ ਅਤੇ ਮੁੰਡਾ ਬਾਊਂਸਰ ਦਾ ਕੰਮ ਕਰਦਾ ਸੀ। ਮੌਕੇ 'ਤੇ ਪਹੁੰਚ ਕੇ ਐੱਸ.ਪੀ.ਡੀ.ਐੱਚ.ਐੱਸ. ਪਰਮਾਰ ਅਤੇ ਐੱਸ.ਐੱਚ.ਓ. ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਦੋਵੇਂ ਕੱਲ੍ਹ ਤੋਂ ਘਰ ਤੋਂ ਗਏ ਹੋਏ ਸਨ ਅਤੇ ਅੱਜ ਸਵੇਰੇ ਇਨ੍ਹਾਂ ਦੋਵਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ 174 ਦੀ ਕਾਰਵਾਈ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਮੋਗਾ 'ਚ ਭੇਜ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮੋਗਾ 'ਚ ਅੱਜ ਸਵੇਰੇ ਵੀ ਇਕ ਪ੍ਰੇਮੀ ਜੋੜੇ ਨੇ ਗਲ 'ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਸੀ ਅਤੇ ਇਹ ਦੂਜੀ ਘਟਨਾ ਹੈ।
ਕੈਪਟਨ ਸਰਕਾਰ ਦਾ ਇਕ ਹੋਰ 'ਲਾਰਾ', ਅਗਲੇ ਤਿੰਨ ਮਹੀਨਿਆਂ 'ਚ ਮਿਲਣਗੇ ਸਮਾਰਟ ਫੋਨ
NEXT STORY