ਮੋਹਾਲੀ,(ਪਰਦੀਪ)- ਜ਼ਿਲੇ 'ਚ ਅੱਜ ਕੋਰੋਨਾ ਵਾਇਰਸ ਦੇ 20 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ, ਜਦਕਿ 16 ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਐੱਸ. ਏ. ਐੱਸ. ਨਗਰ ਗਿਰੀਸ਼ ਦਿਆਲਨ ਨੇ ਦਿੱਤੀ। ਜ਼ਿਲੇ ਭਰ 'ਚੋਂ ਸਾਹਮਣੇ ਆਏ 20 ਕੇਸਾਂ 'ਚ ਮੋਹਾਲੀ ਤੋਂ 37 ਸਾਲਾ ਔਰਤ, ਫੇਜ਼-3 ਮੋਹਾਲੀ ਤੋਂ 18 ਸਾਲਾ ਲੜਕੀ, ਬਨੂੜ ਤੋਂ 28 ਸਾਲਾ ਔਰਤ, ਸੈਕਟਰ-71 ਮੋਹਾਲੀ ਤੋਂ 54 ਸਾਲਾ ਔਰਤ, ਫੇਜ਼-1 ਮੋਹਾਲੀ ਤੋਂ 28 ਸਾਲਾ ਔਰਤ, ਏਰੋਸਿਟੀ ਤੋਂ 29 ਸਾਲਾ ਪੁਰਸ਼, ਖਰੜ ਤੋਂ 36 ਸਾਲਾ ਔਰਤ, ਬਲਟਾਣਾ ਤੋਂ 64 ਸਾਲਾ ਪੁਰਸ਼, ਲਾਲੜੂ ਤੋਂ 23 ਸਾਲਾ ਔਰਤ, ਡੇਰਾਬਸੀ ਤੋਂ 25 ਸਾਲਾ ਔਰਤ, ਖਰੜ ਤੋਂ 75 ਅਤੇ 36 ਸਾਲਾ ਔਰਤਾਂ, ਫੇਜ਼-5 ਤੋਂ 24 ਸਾਲਾ ਪੁਰਸ਼, ਜ਼ੀਰਕਪੁਰ ਤੋਂ 65 ਸਾਲਾ ਔਰਤ ਤੇ 43 ਸਾਲਾ ਪੁਰਸ਼, ਖਰੜ ਤੋਂ 16 ਸਾਲਾ ਲੜਕਾ ਤੇ 52 ਸਾਲਾ ਔਰਤ, ਸੈਕਟਰ 80 ਮੋਹਾਲੀ ਤੋਂ 33 ਤੇ 37 ਸਾਲਾ ਔਰਤਾਂ ਅਤੇ ਬਲਟਾਣਾ ਤੋਂ 65 ਸਾਲਾ ਵਿਅਕਤੀ ਸ਼ਾਮਲ ਹੈ।
16 ਮਰੀਜ਼ ਹੋਏ ਠੀਕ
ਠੀਕ ਹੋਏ ਮਰੀਜ਼ਾਂ ਵਿਚ ਖਰੜ ਤੋਂ 20, 43, 12, 48 ਤੇ 22 ਸਾਲਾ ਔਰਤਾਂ, ਡੇਰਬੱਸੀ ਤੋਂ 38 ਤੇ 57 ਸਾਲਾ ਪੁਰਸ਼, ਜਵਾਹਰਪੁਰ ਤੋਂ 20 ਤੇ 18 ਸਾਲਾ ਲੜਕੇ, ਮੋਹਾਲੀ ਤੋਂ 19 ਸਾਲਾ ਲੜਕਾ, 73 ਸਾਲਾ ਔਰਤਾਂ ਤੇ 43 ਸਾਲਾ ਪੁਰਸ਼, ਡੇਰਾਬੱਸੀ ਤੋਂ 25 ਸਾਲਾ ਪੁਰਸ਼, ਬਲਟਾਣਾ ਤੋਂ 50 ਸਾਲਾ ਪੁਰਸ਼, ਜ਼ੀਰਕਪੁਰ ਤੋਂ 48 ਸਾਲਾ ਪੁਰਸ਼ ਅਤੇ ਸੈਕਟਰ 80 ਮੋਹਾਲੀ ਤੋਂ 30 ਸਾਲਾ ਪੁਰਸ਼ ਸ਼ਾਮਲ ਹਨ। ਹੁਣ ਤਕ ਜ਼ਿਲੇ ਵਿਚ ਕੁੱਲ ਕੇਸਾਂ ਦੀ ਗਿਣਤੀ 492 ਹੋ ਗਈ ਹੈ, ਜਿਨ੍ਹਾਂ ਵਿਚੋਂ ਐਕਟਿਵ ਕੇਸ 173 ਹਨ। ਕੁੱਲ 310 ਕੇਸ ਠੀਕ ਹੋ ਗਏ ਹਨ, ਜਦੋਂ ਕਿ 9 ਮੌਤਾਂ ਹੋਈਆਂ ਹਨ।
ਮੋਗਾ 'ਚ ਫਿਰ ਚੱਲੀਆਂ ਗੋਲੀਆਂ, ਹਮਲਾਵਰਾਂ ਨੇ ਨੌਜਵਾਨ 'ਤੇ ਕੀਤਾ ਜਾਨਲੇਵਾ ਹਮਲਾ
NEXT STORY