ਜਲੰਧਰ—ਪੰਜਾਬ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਉਹ ਬਚਪਨ ਤੋਂ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਸ਼ਰੀਕ ਹੁੰਦੇ ਰਹੇ ਹਨ। ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਪ੍ਰਤੀਕ ਅਜਿਹੇ ਸਮਾਰੋਹਾਂ ਦਾ ਘੇਰਾ ਪਹਿਲਾਂ ਕਾਫੀ ਸੀਮਤ ਹੋਇਆ ਕਰਦਾ ਸੀ ਪਰ ਅੱਤਵਾਦ ਦੀ ਵਧਦੀ ਅੱਗ ਕਾਰਨ ਇਸ ਸਮਾਰੋਹ ਨੂੰ ਵੀ ਆਪਣਾ ਘੇਰਾ ਵੱਡਾ ਕਰਨਾ ਪਿਆ। ਇੱਥੇ ਅਜਿਹੇ ਪਰਿਵਾਰ ਬੈਠੇ ਹਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਪਰ ਉਨ੍ਹਾਂ ਨੇ ਅੱਤਵਾਦ ਦੀ ਦਹਿਸ਼ਤ ਝੱਲੀ। ਹਿੰਦ ਸਮਾਚਾਰ ਪਰਿਵਾਰ 10,000 ਤੋਂ ਜ਼ਿਆਦਾ ਪਰਿਵਾਰਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਉਣ ਤੋਂ ਇਲਾਵਾ ਅਣਗਿਣਤ ਪਰਿਵਾਰਾਂ ਲਈ ਸਹਾਇਤਾ ਦਾ ਸਬੱਬ ਬਣ ਚੁੱਕਾ ਹੈ ਅਤੇ ਹਰ ਆਫਤ 'ਚ ਇਹ ਦੇਸ਼ ਦੇ ਨਾਲ ਖੜ੍ਹਾ ਹੋਇਆ ਹੈ। ਪਾਰਦਰਸ਼ੀ ਤਰੀਕੇ ਨਾਲ 61 ਕਰੋੜ ਰੁਪਏ ਇਕੱਠੇ ਕਰ ਕੇ ਬਿਨਾਂ ਭੇਦਭਾਵ ਵੰਡੇ ਗਏ ਅਤੇ ਇਸ ਮੰਚ ਨੇ ਖੁਦ ਨੂੰ ਸਿਆਸਤ ਅਤੇ ਧਰਮ ਤੋਂ ਦੂਰ ਰੱਖਿਆ।

ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਨਹੀਂ, ਜੇ. ਐਂਡ. ਕੇ. 'ਚ ਉਨ੍ਹਾਂ ਦਾ ਹੋਵੇ ਸਰਵੇ : ਬਾਬਾ ਕਸ਼ਮੀਰਾ ਸਿੰਘ
ਧਾਰਮਿਕ ਸ਼ਖਸੀਅਤ ਅਤੇ ਐੱਸ. ਜੀ. ਐੱਲ. ਟਰੱਸਟ ਦੇ ਚੇਅਰਮੈਨ ਬਾਬਾ ਕਸ਼ਮੀਰਾ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਜੰਮੂ-ਕਸ਼ਮੀਰ 'ਚ ਜਿਨ੍ਹਾਂ ਲੋਕਾਂ ਕੋਲ ਸਿਟੀਜ਼ਨਸ਼ਿਪ ਨਹੀਂ ਹੈ, ਉਨ੍ਹਾਂ ਲੋਕਾਂ ਦਾ ਸਰਵੇ ਕਰ ਕੇ ਉਨ੍ਹਾਂ ਨੂੰ ਕੇਂਦਰ ਸਰਕਾਰ ਵਲੋਂ ਗ੍ਰਾਂਟ ਮਿਲਣੀ ਚਾਹੀਦੀ ਹੈ । ਸਰਹੱਦ 'ਤੇ ਬੋਰਡ ਲੱਗ ਸਕਦੇ ਹਨ ਤਾਂ ਅਜਿਹਾ ਸਰਵੇ ਵੀ ਮੁਮਕਿਨ ਹੈ। ਉਨ੍ਹਾਂ ਕਿਹਾ ਕਿ ਜਿਸ ਨੇ ਦੁÎੱਖ ਨਾ ਸਹਾਰਿਆ ਹੋਵੇ ਉਸ ਨੂੰ ਦੁੱਖ ਦਾ ਪਤਾ ਨਹੀਂ ਚੱਲਦਾ, ਮੇਰੇ ਰਿਸ਼ਤੇਦਾਰਾਂ ਅਤੇ ਖੁਦ ਮੇਰੇ 'ਤੇ ਅੱਤਵਾਦੀ ਹਮਲਿਆਂ ਦਾ ਪਰਛਾਵਾਂ ਪਿਆ। ਵਿਜੇ ਚੋਪੜਾ ਜੀ ਨੇ ਮੈਨੂੰ ਇਸ ਸੇਵਾ ਕਾਰਜ ਨਾਲ ਜੁੜਨ ਦਾ ਮੌਕਾ ਦਿੱਤਾ। ਮੈਂ ਖੁਦ ਜੰਮੂ-ਕਸ਼ਮੀਰ ਦੇ ਕੈਂਪਾਂ 'ਚ ਜਾ ਕੇ ਉਥੋਂ ਦੇ ਹਾਲਾਤ ਨੂੰ ਅੱਖਾਂ ਨਾਲ ਦੇਖਿਆ। ਇਸ ਮੌਕੇ ਬਾਬਾ ਕਸ਼ਮੀਰਾ ਸਿੰਘ ਨੇ ਦੋ ਟਰੱਕ ਰਾਹਤ ਸਮੱਗਰੀ ਉਥੇ ਭੇਜਣ ਦਾ ਐਲਾਨ ਕੀਤਾ।
ਅੱਜ ਮੀਡੀਆ ਦੀ ਆਜ਼ਾਦੀ 'ਤੇ ਖਤਰਾ : ਮੁਕੇਸ਼ ਅਗਨੀਹੋਤਰੀ
NEXT STORY