ਚੰਡੀਗੜ੍ਹ (ਸੰਦੀਪ) - ਸੈਕਟਰ-36 ਥਾਣਾ ਪੁਲਸ ਨੇ ਮਹਿਲਾ ਬਾਊਂਸਰ ਦਾ ਪਿੱਛਾ ਕਰਕੇ ਉਸ ਨਾਲ ਛੇੜਛਾੜ ਤੇ ਲੁੱਟ-ਖੋਹ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੀੜਤਾ ਆਪਣੀ ਸਹੇਲੀ ਨੂੰ ਸੈਕਟਰ-43 ਬੱਸ ਅੱਡੇ 'ਤੇ ਛੱਡ ਕੇ ਐਕਟਿਵਾ 'ਤੇ ਘਰ ਨੂੰ ਪਰਤ ਰਹੀ ਸੀ। ਪੀੜਤਾ ਨੇ ਹਿੰਮਤ ਤੋਂ ਕੰਮ ਲੈਂਦੇ ਹੋਏ ਲੋਕਾਂ ਦੀ ਮਦਦ ਨਾਲ ਇਕ ਮੁਲਜ਼ਮ ਨੂੰ ਕਾਬੂ ਕਰਵਾਇਆ ਤੇ ਫਿਰ ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਹੋਰ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਪਛਾਣ ਸੈਕਟਰ-38 ਵੈਸਟ ਨਿਵਾਸੀ ਅਜੈ, ਮਲੋਆ ਨਿਵਾਸੀ ਮੋਨੂੰ ਤੇ ਡੱਡੂਮਾਜਰਾ ਕਾਲੋਨੀ ਦੇ ਰਹਿਣ ਵਾਲੇ ਸੰਦੀਪ ਦੇ ਰੂਪ ਵਿਚ ਹੋਈ ਹੈ। ਸ਼ਹਿਰ ਵਿਚ ਲਗਾਤਾਰ ਛੇੜਛਾੜ ਦੀਆਂ ਘਟਨਾਵਾਂ ਹੋ ਰਹੀਆਂ ਹਨ ਪਰ ਪੁਲਸ ਕੁਝ ਨਹੀਂ ਕਰ ਰਹੀ ਹੈ। ਅਜਿਹੇ ਵਿਚ ਔਰਤਾਂ ਤੇ ਲੜਕੀਆਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗੀਆਂ ਹਨ। ਉਥੇ ਹੀ 'ਸਮਾਰਟ ਪੁਲਸ' ਦੇ ਸੁਰੱਖਿਆ ਦੇ ਦਾਅਵਿਆਂ ਦੀ ਅਜਿਹੀਆਂ ਘਟਨਾਵਾਂ ਨਾਲ ਪੋਲ ਖੁੱਲ੍ਹ ਰਹੀ ਹੈ।
ਇਕ ਮੋਟਰਸਾਈਕਲ 'ਤੇ ਸਵਾਰ ਸਨ 3 ਮਨਚਲੇ
ਪੀੜਤਾ ਬੁੱਧਵਾਰ ਦੇਰ ਰਾਤ ਆਪਣੀ ਸਹੇਲੀ ਨੂੰ ਛੱਡ ਕੇ ਸੈਕਟਰ-43 ਬੱਸ ਅੱਡੇ 'ਤੇ ਪਹੁੰਚੀ ਸੀ। ਇਸ ਤੋਂ ਬਾਅਦ ਉਹ ਐਕਟਿਵਾ 'ਤੇ ਵਾਪਸ ਘਰ ਜਾਣ ਲੱਗੀ ਤਾਂ ਮੋਟਰਸਾਈਕਲ 'ਤੇ ਸਵਾਰ 3 ਮਨਚਲਿਆਂ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪੀੜਤਾ ਨੇ ਹਾਲਾਤ ਨੂੰ ਭਾਂਪਦੇ ਹੋਏ ਸੈਕਟਰ-43/44 ਚੌਰਾਹੇ ਤੋਂ ਮੋਹਾਲੀ ਵੱਲ ਜਾਣ ਦੀ ਥਾਂ ਬੱਸ ਅੱਡੇ ਸਾਹਮਣੇ ਮੁੱਖ ਸੜਕ ਨੂੰ ਹੀ ਐਕਟਿਵਾ ਮੋੜ ਲਈ ਪਰ ਮੁਲਜ਼ਮ ਉਸਦਾ ਪਿੱਛਾ ਕਰਕੇ ਕੁਮੈਂਟ ਕਰਦੇ ਰਹੇ। ਪੀੜਤਾ ਨੇ ਇਹ ਵੇਖ ਕੇ ਐਕਟਿਵਾ ਦੀ ਰਫਤਾਰ ਵਧਾ ਲਈ ਤਾਂ ਮੁਲਜ਼ਮਾਂ ਨੇ ਵੀ ਮੋਟਰਸਾਈਕਲ ਦੀ ਰਫਤਾਰ ਵਧਾ ਲਈ।
ਜਿਵੇਂ ਹੀ ਪੀੜਤਾ ਸੈਕਟਰ-43/42 ਦੇ ਚੌਰਾਹੇ 'ਤੇ ਪਹੁੰਚੀ ਤਾਂ ਮੁਲਜ਼ਮਾਂ ਨੇ ਉਸਦੀ ਐਕਟਿਵਾ ਅੱਗੇ ਮੋਟਰਸਾਈਕਲ ਲਾ ਦਿੱਤਾ ਤੇ ਉਸ ਨਾਲ ਹੱਥੋਪਾਈ ਕਰਦੇ ਹੋਏ ਉਸਦੀ ਐਕਟਿਵਾ ਖੋਹਣ ਦੀ ਕੋਸ਼ਿਸ਼ ਕੀਤੀ। ਉਹ ਹਿੰਮਤ ਦਿਖਾਉਂਦੀ ਹੋਏ ਜਿਵੇਂ-ਤਿਵੇਂ ਉਥੋਂ ਨਿਕਲ ਕੇ ਬੱਸ ਅੱਡੇ 'ਤੇ ਪਹੁੰਚੀ, ਹਾਲਾਂਕਿ ਮੁਲਜ਼ਮਾਂ ਨੇ ਉਦੋਂ ਵੀ ਉਸਦਾ ਪਿੱਛਾ ਨਹੀਂ ਛੱਡਿਆ। ਬੱਸ ਅੱਡੇ ਕੋਲ ਪਹੁੰਚ ਕੇ ਪੀੜਤਾ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਮਦਦ ਲਈ ਆ ਪਹੁੰਚੇ। ਇਹ ਵੇਖ ਕੇ ਮੁਲਜ਼ਮ ਘਬਰਾ ਗਏ ਤੇ ਫਰਾਰ ਹੋਣ ਲੱਗੇ ਤਾਂ ਇਕ ਨੂੰ ਕਾਬੂ ਕਰ ਲਿਆ ਗਿਆ, ਜਦੋਂਕਿ 2 ਫਰਾਰ ਹੋ ਗਏ। ਕਾਬੂ ਕੀਤੇ ਗਏ ਮੁਲਜ਼ਮ ਦੀ ਪਹਿਚਾਣ ਸੈਕਟਰ-38 ਵੈਸਟ ਨਿਵਾਸੀ ਅਜੈ ਵਜੋਂ ਹੋਈ, ਜਿਸਦੀ ਨਿਸ਼ਾਨਦੇਹੀ 'ਤੇ ਉਸਦੇ 2 ਹੋਰ ਸਾਥੀਆਂ ਮਲੋਆ ਨਿਵਾਸੀ ਮੋਨੂੰ ਤੇ ਡੱਡੂਮਾਜਰਾ ਕਾਲੋਨੀ ਦੇ ਸੰਦੀਪ ਨੂੰ ਕਾਬੂ ਕਰ ਲਿਆ ਗਿਆ। ਤਿੰਨੇ ਮੁਲਜ਼ਮ ਨਸ਼ੇ ਦੇ ਆਦੀ ਹਨ ਤੇ ਸਫਾਈ ਕਰਮਚਾਰੀ ਵਜੋਂ ਕੰਮ ਕਰਦੇ ਹਨ, ਹਾਲਾਂਕਿ ਇਕ ਹਫਤੇ ਵਿਚ ਰਾਤ ਸਮੇਂ ਲੜਕੀ ਨਾਲ ਛੇੜਛਾੜ ਦੀ ਇਹ ਤੀਜੀ ਵਾਰਦਾਤ ਹੈ।
ਇਸ ਤੋਂ ਪਹਿਲਾਂ 16 ਦਸੰਬਰ ਨੂੰ ਬੀ. ਐੱਸ. ਸੀ. ਦੀ ਵਿਦਿਆਰਥਣ ਨਾਲ ਸ਼ਰਾਬ ਦੇ ਨਸ਼ੇ ਵਿਚ ਦੋ ਲੜਕਿਆਂ ਨੇ ਟ੍ਰਿਬਿਊਨ ਚੌਕ ਕੋਲ ਛੇੜਛਾੜ ਕੀਤੀ ਸੀ। ਉਥੇ ਹੀ 17 ਦਸੰਬਰ ਨੂੰ ਮੋਹਾਲੀ ਨਿਵਾਸੀ ਪੀੜਤਾ ਨਾਲ ਸੈਕਟਰ-36 ਕੋਲ ਇਨੋਵਾ ਕਾਰ ਵਿਚ ਸਵਾਰ ਤਿੰਨ ਲੜਕਿਆਂ ਨੇ ਛੇੜਛਾੜ ਤੇ ਉਸਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ।
9/11 ਵਰਗਾ ਕਾਂਡ ਕਰ ਸਕਦੀ ਹੈ ਦੁਬਈ ਤੋਂ ਅੰਮ੍ਰਿਤਸਰ ਦੀ ਉਡਾਣ
NEXT STORY