ਮੋਹਾਲੀ : ਮੋਹਾਲੀ ਦੇ ਪਿੰਡ ਮਟੌਰ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ, ਜਿਸ ਵਿਚ ਗੰਦਗੀ ਵਿਚਾਲੇ ਬਣਾਏ ਜਾ ਰਹੇ ਮੋਮੋਜ਼ 'ਚ ਚਿਕਨ ਦੇ ਨਾਂ 'ਤੇ ਕੁੱਤੇ ਅਤੇ ਬਿੱਲੀ ਦਾ ਮਾਸ ਪਾਇਆ ਜਾ ਰਿਹਾ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋਈ। ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਉਸ ਦੇ ਰੌਂਗਟੇ ਖੜ੍ਹੇ ਹੋ ਗਏ। ਹੁਣ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਉਸ ਘਰ ਨੂੰ ਸੀਲ ਕਰ ਦਿੱਤਾ ਜਿਸ ਵਿਚ ਫੈਕਟਰੀ ਚੱਲ ਰਹੀ ਸੀ। ਇਸ ਤੋਂ ਇਲਾਵਾ ਮਟੌਰ ਥਾਣੇ ਵਿਚ ਸ਼ਿਕਾਇਤ ਦਰਜ ਕਰਕੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਸ ਨੇ ਫੈਕਟਰੀ ਮਾਲਕ ਅਤੇ ਮਕਾਨ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਫੈਕਟਰੀ ਸੰਚਾਲਕ ਅਤੇ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ।
ਇਹ ਵੀ ਪੜ੍ਹੋ : ਇੰਸਪੈਕਟਰ ਸਮੇਤ ਪੰਜ ਮੁਲਾਜ਼ਮਾਂ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ, ਐੱਸ. ਐੱਸ. ਪੀ. ਤੋਂ ਮੰਗਿਆ ਹਲਫਨਾਮਾ
ਕੀ ਹੈ ਮਾਮਲਾ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਪਿੰਡ ਮਟੌਰ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ, ਜਿਸ ਵਿਚ ਇਕ ਮੋਮੋਜ਼ ਬਨਾਉਣ ਵਾਲੀ ਫੈਕਟਰੀ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਇਸ ਵੀਡੀਓ ਵਿਚ ਦੇਖਿਆ ਗਿਆ ਕਿ ਕੂੜੇ ਦੇ ਢੇਰ ਵਿਚ ਮੋਮੋਜ਼ ਬਣਾਏ ਜਾ ਰਹੇ ਸਨ ਅਤੇ ਉੱਥੇ ਫਰਿੱਜ ਵਿਚ ਇਕ ਕੁੱਤੇ ਜਾਂ ਬਿੱਲੀ ਦਾ ਸਿਰ ਵੀ ਮਿਲਿਆ। ਪਹਿਲਾਂ ਪ੍ਰਸ਼ਾਸਨ ਨੇ ਸਿਰਫ਼ ਰਸਮੀ ਤੌਰ 'ਤੇ ਸਫ਼ਾਈ ਦੀ ਘਾਟ ਕਾਰਨ ਨੇਪਾਲੀ ਵਰਕਰ ਦਾ ਚਲਾਨ ਕੀਤਾ ਸੀ ਪਰ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੁਣ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਵਾਹਨਾਂ ਲਈ ਨਵੀਂ ਰਜਿਸਟਰੇਸ਼ਨ ਨੰਬਰ ਪਲੇਟ ਕੀਤੀ ਗਈ ਤਿਆਰ, ਖਾਸੀਅਤ ਜਾਣ ਉੱਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Haldiram ਦੀ ਫ੍ਰੈਂਚਾਇਜ਼ੀ ਦਿਵਾਉਣ ਦੇ ਨਾਂ 'ਤੇ ਲੁਧਿਆਣੇ ਦੇ ਵਿਅਕਤੀ ਨਾਲ ਠੱਗੀ
NEXT STORY