ਕਪੂਰਥਲਾ(ਮਲਹੋਤਰਾ)— ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਝੜਪ 'ਚ 2 ਔਰਤਾਂ ਸਮੇਤ 4 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਕਪੂਰਥਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਕਰਵਾ ਰਹੇ ਰੇਸ਼ਮ ਸਿੰਘ ਪੁੱਤਰ ਬਚਨ ਸਿੰਘ ਵਾਸੀ ਪਿੰਡ ਫਤੂਢੀਂਗਾ ਨੇ ਦੱਸਿਆ ਕਿ ਉਸ ਨੇ ਸਰਬਜੀਤ ਕੌਰ ਨੂੰ ਆਪਣੀ ਜ਼ਮੀਨ ਗਿਰਵੀ ਰੱਖ ਕੇ ਕੁਝ ਪੈਸੇ ਉਧਾਰ ਲਏ ਸਨ। ਸਮਾਂ ਰਹਿੰਦੇ ਉਧਾਰ ਲਏ ਸਾਰੇ ਪੈਸੇ ਵਾਪਸ ਕਰ ਦਿੱਤੇ ਪਰ ਸਰਬਜੀਤ ਕੌਰ ਨੇ ਕਥਿਤ ਤੌਰ 'ਤੇ ਜ਼ਮੀਨ ਹੜਪਣ ਦੀ ਨੀਅਤ ਨਾਲ ਗਿਰਵੀ ਰੱਖੇ ਕਾਗਜ਼ ਵਾਪਸ ਕਰਨ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਉਥੇ ਹੀ ਸਰਬਜੀਤ ਕੌਰ ਅਤੇ ਅਵਤਾਰ ਸਿੰਘ ਨੇ ਆਪਣੇ 5-6 ਸਾਥੀਆਂ ਦੇ ਨਾਲ ਮਿਲ ਕੇ ਉਸ ਦੇ ਘਰ 'ਚ ਦਾਖਲ ਹੋ ਕੇ ਕੁੱਟਮਾਰ ਕਰ ਦਿੱਤੀ। ਇਸ ਦੌਰਾਨ ਬਚਾਅ ਲਈ ਆਈ ਉਸ ਦੀ ਅਪਾਹਜ ਪਤਨੀ ਬਲਜੀਤ ਕੌਰ ਅਤੇ ਰਿਸ਼ਤੇਦਾਰ ਮੰਗਾ ਸਿੰਘ ਪੁੱਤਰ ਦੀਦਾਰ ਸਿੰਘ, ਦੀਦਾਰ ਸਿੰਘ ਪੁੱਤਰ ਸਰਵਣ ਸਿੰਘ, ਭਜਨ ਕੌਰ ਪਤਨੀ ਦੀਦਾਰ ਸਿੰਘ ਨੂੰ ਵੀ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਇਸ ਝਗੜੇ ਸੰਬੰਧੀ ਦੂਜੇ ਪੱਖ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸਪੰਰਕ ਨਹੀਂ ਹੋ ਸਕਿਆ।
ਕੈਪਟਨ ਨੇ ਸ਼ਹੀਦਾਂ ਦੇ ਪਰਿਵਾਰਾਂ ਲਈ ਕੀਤਾ ਵੱਡਾ ਐਲਾਨ, ਖੁਸ਼ੀ ਨਾਲ ਹੋਏ ਬਾਗੋ-ਬਾਗ
NEXT STORY