ਚੰਡੀਗੜ੍ਹ (ਬਿਊਰੋ) : ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਹਰਿੰਦਰ ਸਿੰਘ ਸੇਖੋਂ ਅਤੇ ਉਨ੍ਹਾਂ ਦੀ ਟੀਮ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੱਜੇ ਹੱਥ ਮੌਂਟੀ ਸ਼ਾਹ ਨੂੰ ਰਾਜਪੁਰਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ ਵਿਚੋਂ ਤਿੰਨ ਪਿਸਤੌਲ ਵੀ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮੌਂਟੀ ਸ਼ਾਹ ਲਾਰੈਂਸ ਬਿਸ਼ਨੋਈ ਦੇ ਕਈ ਕੇਸਾਂ ਵਿਚ ਸ਼ਾਮਲ ਹੈ ਅਤੇ ਚੰਡੀਗੜ੍ਹ ਵਿਚ ਮੌਂਟੀ ਸ਼ਾਹ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਬਰਡ ਫਲੂ' ਨੂੰ ਲੈ ਕੇ ਅਲਰਟ ਜਾਰੀ, ਸੀਲ ਕੀਤਾ ਗਿਆ ਇਲਾਕਾ
ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋਇਆ ਸੀ ਮੰਜ਼ਰ
ਮੌਂਟੀ ਸ਼ਾਹ ’ਤੇ ਦੋਸ਼ ਹੈ ਕਿ ਉਹ 12 ਅਕਤੂਬਰ, 2020 ਦੀ ਰਾਤ ਦੋਹਾਂ ਹੱਥਾਂ ਵਿਚ ਪਿਸਤੌਲ ਲਹਿਰਾਉਂਦੇ ਹੋਏ ਸੋਨੂੰ ਸ਼ਾਹ ਕਤਲਕਾਂਡ ਦੇ ਗਵਾਹ ਅਤੇ ਉਸ ਦੇ ਭਰਾ ਪ੍ਰਵੀਨ ਸ਼ਾਹ ਅਤੇ ਤੀਰਥ ’ਤੇ ਗੋਲੀ ਚਲਾਉਣ ਦੀ ਨੀਅਤ ਨਾਲ ਬੁੜੈਲ ਸਥਿਤ ਉਨ੍ਹਾਂ ਦੇ ਦਫ਼ਤਰ ਪਹੁੰਚਿਆ ਸੀ। ਮੌਂਟੀ ਨੂੰ ਵੇਖਦਿਆਂ ਹੀ ਦੋਹਾਂ ਨੇ ਕਿਸੇ ਤਰ੍ਹਾਂ ਭੱਜ ਕੇ ਜਾਨ ਬਚਾਈ ਸੀ। ਸੀ. ਸੀ. ਟੀ. ਵੀ. ਫੁਟੇਜ ਵਿਚ ਵਾਰਦਾਤ ਕੈਦ ਹੋਈ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਰੋਨਾ ਕਹਿਰ' ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੀ ਨਵੀਂ ਐਡਵਾਈਜ਼ਰੀ
ਵਾਰਦਾਤ ਤੋਂ ਬਾਅਦ ਮੌਂਟੀ ਦੀ ਲੋਕੇਸ਼ਨ ਰਾਜਸਥਾਨ ਦੇ ਹਨੂੰਮਾਨਗੜ੍ਹ ਵਿਚ ਮਿਲੀ ਸੀ। ਪੁਲਸ ਉਸ ਦੇ ਟਿਕਾਣਿਆਂ ’ਤੇ ਛਾਪਾ ਮਾਰਨ ਪਹੁੰਚੀ ਪਰ ਉਹ ਪਹਿਲਾਂ ਹੀ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਜਨਵਰੀ, 2021 ਵਿਚ ਆਖਰੀ ਵਾਰ ਮੌਂਟੀ ਸ਼ਾਹ ਦੀ ਲੋਕੇਸ਼ਨ ਪੱਛਮੀ ਬੰਗਾਲ ਦੇ ਇਕ ਜ਼ਿਲ੍ਹੇ ਵਿਚ ਮਿਲੀ।
ਇਹ ਵੀ ਪੜ੍ਹੋ : ਜੁਰਾਬਾਂ ਵੇਚਣ ਵਾਲੇ 10 ਸਾਲ ਦੇ ਮੁੰਡੇ ਲਈ 'ਕੈਪਟਨ' ਦਾ ਵੱਡਾ ਐਲਾਨ, ਦਿਲ ਨੂੰ ਭਾਅ ਗਈ ਵਾਇਰਲ ਵੀਡੀਓ
ਕ੍ਰਾਈਮ ਬ੍ਰਾਂਚ ਦੀ ਟੀਮ ਉਸ ਨੂੰ ਫੜ੍ਹਨ ਲਈ ਰਵਾਨਾ ਵੀ ਹੋਈ ਪਰ ਇਸ ਵਾਰ ਵੀ ਪੁਲਸ ਨੂੰ ਖਾਲ੍ਹੀ ਹੱਥ ਪਰਤਣਾ ਪਿਆ ਸੀ। ਹੁਣ ਜਾ ਕੇ ਕ੍ਰਾਈਮ ਬਾਂਚ ਨੂੰ ਸਫ਼ਲਤਾ ਮਿਲੀ ਹੈ। ਮੌਂਟੀ ਸ਼ਾਹ ਦੀ ਗ੍ਰਿਫ਼ਤਾਰੀ ਤੋਂ ਬਾਅਦ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਕਈ ਖ਼ੁਲਾਸੇ ਹੋਣ ਦੀ ਵੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਗੋਲ਼ੀ ਕਾਂਡ ਮਾਮਲੇ ’ਤੇ ਸਿਟ ਬਣਾ ਕੇ ਚੁਫੇਰਿਓਂ ਘਿਰੀ ਪੰਜਾਬ ਸਰਕਾਰ, ਭਾਈ ਦਾਦੂਵਾਲ ਨੇ ਦਿੱਤਾ ਵੱਡਾ ਬਿਆਨ
NEXT STORY