ਤਲਵੰਡੀ ਸਾਬੋ (ਮੁਨੀਸ਼) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਰਗਾੜੀ ਬੇਅਦਬੀ ਕਾਂਡ ਅਤੇ ਕੋਟਕਪੂਰਾ ਬਹਿਬਲ ਗੋਲੀ ਕਾਂਡ ’ਤੇ ਸਿਰਫ ਗੋਂਗਲੂਆਂ ਤੋਂ ਮਿੱਟੀ ਝਾੜ ਰਿਹਾ ਹੈ, ਜਿਸ ਨੂੰ ਪੰਥ ਅਤੇ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਗੁਜ਼ਾਰਾ ਨਹੀਂ ਹੋਣਾ ਸਿੱਧਾ ਹੋ ਕੇ ਇਨਸਾਫ਼ ਕਰਨਾ ਪੈਣਾ ਹੈ ਨਹੀਂ ਤਾਂ ਪੰਥ ਪੰਜਾਬ ਦੇ ਲੋਕ ਜਿਹੜੇ ਤਖ਼ਤ ’ਤੇ ਬਿਠਾਉਣਾ ਜਾਣਦੇ ਹਨ ਉਹ ਲਾਉਣਾ ਵੀ ਜਾਣਦੇ ਹਨ। ਜੇ ਕੈਪਟਨ ਦੀ ਇਨਸਾਫ਼ ਦੇਣ ਦੀ ਨੀਅਤ ਹੁੰਦੀ ਤਾਂ ਨਵੀਂ ਸਿੱਟ ਨੂੰ 6 ਮਹੀਨੇ ਨਹੀਂ ਸਗੋਂ ਵੱਧ ਤੋਂ ਵੱਧ ਸਿਰਫ 2 ਮਹੀਨੇ ਦਾ ਸਮਾਂ ਦਿੰਦਾ ਕਿਉਂਕੇ ਦੋਸ਼ੀ ਤਾਂ ਨੰਗੇ ਚਿੱਟੇ ਦਿਨ ਵਾਂਗੂੰ ਸਾਹਮਣੇ ਹਨ।
ਇਹ ਵੀ ਪੜ੍ਹੋ : ਨਵੀਂ ਸਿਟ ਬਣਾਉਣ ਤੋਂ ਬਾਅਦ ਕੈਪਟਨ ’ਤੇ ਮੁੜ ਵਰ੍ਹੇ ਸਿੱਧੂ, ਸੋਸ਼ਲ ਮੀਡੀਆ ’ਤੇ ਫਿਰ ਕੀਤਾ ਧਮਾਕਾ
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਪਿਛਲੇ ਸਵਾ ਚਾਰ ਸਾਲਾਂ ਦੀ ਸਰਕਾਰ ਵਿਚ ਬਰਗਾੜੀ ਬਹਿਬਲ ਕਾਂਡ ਨੂੰ ਸਿਰੇ ਨਾ ਲਗਾ ਕੇ ਦੋਸ਼ੀਆਂ ਨੂੰ ਬਚਾਉਣ ਲਈ ਲੁਕਵੇਂ ਰੂਪ ਵਿਚ ਮੱਦਦ ਕੀਤੀ ਗਈ ਹੈ ਤੇ ਕੈਪਟਨ ਹੁਣ ਸਿਰਫ਼ ਆਪਣਾ ਟਾਈਮ ਟਪਾਉਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹਾਈਕੋਰਟ ਵਿਚ ਕੈਪਟਨ ਦੇ ਵਕੀਲਾਂ ਦੀ ਫੌਜ ਨੇ ਚੰਗੀ ਤਰ੍ਹਾਂ ਕੇਸ ਦੀ ਪੈਰਵਾਈ ਨਹੀਂ ਕੀਤੀ ਅਤੇ ਹੁਣ ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਜਾਂਚ ਉੱਤੇ ਦਿੱਤੇ ਫ਼ੈਸਲੇ ਨੂੰ ਹੀ ਸਹੀ ਠਹਿਰਾ ਕੇ ਅੰਤਿਮ ਬਣਾਉਣਾ ਚਾਹੁੰਦਾ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇ। ਦਾਦੂਵਾਲ ਨੇ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਨਵੀਂ ਬਣਾਈ ਸਿਟ ਦੇ ਪੁਲਸ ਅਫਸਰਾਂ ਉਪਰ ਅਸੀਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।
ਇਹ ਵੀ ਪੜ੍ਹੋ : ਜਾਣੋ ਕੌਣ ਹਨ ਕੋਟਕਪੂਰਾ ਪੁਲਸ ਗੋਲੀ ਕਾਂਡ ਮਾਮਲੇ ’ਚ ਜਾਂਚ ਕਰਨ ਵਾਲੀ ਨਵੀਂ ਐੱਸ. ਆਈ. ਟੀ. ਦੇ ਅਫ਼ਸਰ
ਉਨ੍ਹਾਂ ਕਿਹਾ ਕਿ ਨਵੀਂ ਬਣਾਈ ਸਿੱਟ ਜਾਂਚ ਨੂੰ ਕਿੱਥੋਂ ਸ਼ੁਰੂ ਕਰੇਗੀ ਉਹ ਜਸਟਿਸ ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਤੋਂ ਜਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਵਾਲੀ ਤਿਆਰ ਹੋਈ ਰਿਪੋਰਟ ਨੂੰ ਅਧਾਰ ਬਣਾਵੇਗੀ ਜਾਂ ਸਭ ਕੁੱਝ ਨਵੇਂ ਸਿਰੇ ਤੋਂ ਹੋਵੇਗਾ? ਤੇ ਕੀ ਭਰੋਸਾ ਹੈ ਕਿ ਹਾਈਕੋਰਟ ਨਵੀਂ ਰਿਪੋਰਟ ਨੂੰ ਪ੍ਰਵਾਨ ਕਰੇਗੀ ਜਾਂ ਨਹੀਂ? ਭਾਈ ਦਾਦੂਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਹੋ ਕੇ ਸੁਪਰੀਮ ਕੋਰਟ ਵਿਚ ਜਾਣਾ ਚਾਹੀਦਾ ਹੈ ਅਤੇ ਹਾਈ ਕੋਰਟ ਦੇ ਫ਼ੈਸਲੇ ਨੂੰ ਖਾਰਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੇ ਜੇਲ ਦੀਆਂ ਸ਼ਲਾਖਾਂ ਪਿੱਛੇ ਜਾਣ ਨਾਲ ਹੀ ਸਿੱਖ ਸੰਗਤਾਂ ਦੇ ਹਿਰਦੇ ਸ਼ਾਂਤ ਹੋ ਸਕਣਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਪਣੇ ਹੀ ਮੰਤਰੀ ਰਾਣਾ ਸੋਢੀ ਤੋਂ ਵਸੂਲੇਗੀ 1 ਕਰੋੜ 83 ਲੱਖ ਰੁਪਏ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਜਲੰਧਰ: ਮਨੁੱਖਤਾ ਨੂੰ ਸ਼ਰਮਸਾਰ ਕਰਦੀ ਘਟਨਾ, ਪਤੀ ਦੀ ਲਾਸ਼ ਲੈਣ ਲਈ ਪਤਨੀ 3 ਦਿਨਾਂ ਤੋਂ ਖਾ ਰਹੀ ਦਰ-ਦਰ ਠੋਕਰਾਂ
NEXT STORY