ਜਲੰਧਰ (ਧਵਨ) - 2018-19 ਦਾ ਸਾਲਾਨਾ ਬਜਟ ਸੰਸਦ 'ਚ 1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ। 2019 'ਚ ਹੋਣ ਵਾਲੇ ਲੋਕਸਭਾ ਦੇ ਆਮ ਚੋਣਾਂ ਨੂੰ ਦੇਖਦਿਆਂ ਇਸ ਸਾਲ ਦੇ ਬਜਟ ਸਬੰਧੀ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ। ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ 'ਤੇ ਇਸ ਬਜਟ 'ਚ ਲੋਕਪ੍ਰਿਯ ਯੋਜਨਾਵਾਂ ਦੇ ਐਲਾਨਾਂ ਸਬੰਧੀ ਦਬਾਅ ਵਧਿਆ ਹੋਇਆ ਹੈ। ਜੋਤਿਸ਼ੀਆਂ ਨੇ ਵੀ ਬਜਟ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਨਾਲ ਵਿਸ਼ਲੇਸ਼ਣ ਸ਼ੁਰੂ ਕਰ ਦਿੱਤੇ ਹਨ। ਜੋਤਿਸ਼ੀ ਸੰਜੇ ਚੌਧਰੀ ਨੇ ਦੱਸਿਆ ਕਿ ਉਹ ਬਜਟ ਨੂੰ ਲੈ ਕੇ 2 ਚਾਰਟਾਂ ਦਾ ਵਿਸ਼ਲੇਸ਼ਣ ਕਰਨਗੇ।
ਉਨ੍ਹਾਂ ਕਿਹਾ ਕਿ ਪਹਿਲਾ ਚਾਰਟ ਮਕਰ ਸੰਕ੍ਰਾਂਤੀ ਚਾਰਟ ਹੈ ਜਦਕਿ ਦੂਜਾ ਦਿਨ ਉਸ ਦਿਨ ਦਾ ਚਾਰਟ ਹੋਵੇਗਾ ਜਦੋਂ ਬਜਟ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਬਦਕਿਸਮਤੀ ਨਾਲ 31 ਜਨਵਰੀ 2018 ਨੂੰ ਪੂਰਨ ਚੰਦਰ ਗ੍ਰਹਿਣ ਲੱਗਣ ਜਾ ਰਿਹਾ ਹੈ। ਬਜਟ ਤੋਂ ਇਕ ਦਿਨ ਪਹਿਲਾਂ ਲੱਗਣ ਵਾਲੇ ਚੰਦਰ ਗ੍ਰਹਿਣ ਦਾ ਅਸਰ ਵੀ ਬਜਟ 'ਤੇ ਪੈਂਦਾ ਹੋਇਆ ਦਿਖਾਈ ਦੇਵੇਗਾ। ਚੰਦਰ ਗ੍ਰਹਿਣ ਕਰਕ ਰਾਸ਼ੀ 'ਚ ਪਵੇਗਾ, ਜੋ ਕਿ ਭਾਰਤ ਦੀ ਕੁੰਡਲੀ 'ਚ ਤੀਜਾ ਘਰ ਬਣਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਸ ਸਮੇਂ ਚੰਦਰਮਾ ਦੀ ਮਹਾਦਸ਼ਾ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਚੰਦਰ ਗ੍ਰਹਿਣ ਦਾ ਸੰਚਾਰ, ਰੇਲਵੇ ਟ੍ਰੈਵਲ ਅਤੇ ਮੀਡੀਆ ਹਾਊਸਾਂ 'ਤੇ ਅਸਰ ਪੈ ਸਕਦਾ ਹੈ। ਕਮਿਊਨੀਕੇਸ਼ਨਜ਼ ਅਤੇ ਮੀਡੀਆ ਸੈਕਟਰ ਦਬਾਅ 'ਚ ਰਹਿ ਸਕਦਾ ਹੈ। ਜੇਕਰ ਮਕਰ ਸੰਕ੍ਰਾਂਤੀ ਚਾਰਟ ਨੂੰ ਦੇਖਿਆ ਜਾਵੇ ਤਾਂ ਦੂਜੇ ਘਰ ਦਾ ਸਵਾਮੀ, ਜੋ ਕਿ ਘਨ ਸਥਾਨ ਹੈ, ਉਹ ਅੱਠਵੇਂ ਘਰ 'ਚ ਚਲਾ ਗਿਆ ਹੈ ਅਤੇ ਸ਼ਨੀ ਤੋਂ ਪੀੜਤ ਹੈ। ਇਸੇ ਤਰ੍ਹਾਂ 11ਵੇਂ ਘਰ ਦਾ ਸਵਾਮੀ, ਜੋ ਕਿ ਲਾਭ ਨੂੰ ਦਰਸਾਉਂਦਾ ਹੈ, ਛੇਵੇਂ ਘਰ 'ਚ ਹੈ ਅਤੇ ਉਹ ਵੀ ਮੰਗਲ ਤੋਂ ਪੀੜਤ ਹੈ। ਇਸ ਲਈ ਬਜਟ 'ਚ ਭਾਰੀ ਐਲਾਨ ਤਾਂ ਹੋ ਸਕਦੇ ਹਨ ਪਰ ਉਸ ਦਾ ਆਮ ਆਦਮੀ ਦੇ ਜੀਵਨ 'ਤੇ ਕੋਈ ਖਾਸ ਅਸਰ ਪੈਣ ਵਾਲਾ ਨਹੀਂ ਹੈ। ਕੁਝ ਸਮੇਂ ਬਾਅਦ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਸਕਦੇ ਹਨ। ਖੁਰਾਕ ਅਤੇ ਤੇਲ ਦੀਆਂ ਕੀਮਤਾਂ 'ਤੇ ਲਗਾਮ ਲਾਉਣ 'ਚ ਕੇਂਦਰੀ ਬਜਟ ਅਸਫਲ ਰਹੇਗਾ। ਕੇਂਦਰੀ ਬਜਟ ਦੇ ਐਲਾਨ ਤਾਂ ਉੱਚੇ ਹੋਣਗੇ ਪਰ ਪ੍ਰਾਪਤੀਆਂ ਘੱਟ ਰਹਿਣਗੀਆਂ। ਉਨ੍ਹਾਂ ਕਿਹਾ ਕਿ ਬਜਟ ਨੂੰ ਲੈ ਕੇ ਸਰਕਾਰ ਅਗਲੇ ਚੋਣ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਕੁਝ ਐਲਾਨ ਤਾਂ ਕਰ ਦੇਵੇਗੀ ਪਰ ਇਸ ਸਾਲ ਮਹਿੰਗਾਈ 'ਤੇ ਲਗਾਮ ਨਹੀਂ ਲੱਗ ਸਕੇਗੀ। ਖੁਰਾਕੀ ਪਦਾਰਥਾਂ ਦੀ ਕੀਮਤ 'ਚ ਫਿਰ ਤੋਂ ਵਾਧਾ ਹੋਣਾ ਸ਼ੁਰੂ ਹੋ ਜਾਵੇਗਾ।
ਮੁੱਖ ਮੰਤਰੀ ਨੇ ਹਥਿਆਰਬੰਦ ਫੌਜਾਂ ਨਾਲ ਜ਼ਮੀਨ ਐਕਵਾਇਰ ਕਰਨ ਸਬੰਧੀ ਵਿਵਾਦਾਂ ਨੂੰ ਹੱਲ ਕਰਨ ਲਈ ਉੱਚ ਪੱਧਰੀ ਕਮੇਟੀ ਬਣਾਈ
NEXT STORY