ਮੋਗਾ, (ਗੋਪੀ ਰਾਊਕੇ)- ਭਾਜਪਾ ਯੁਵਾ ਮੋਰਚਾ ਵੱਲੋਂ ਪ੍ਰਦੇਸ਼ ਪ੍ਰਧਾਨ ਸੰਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਮੋਗਾ ਵੱਲੋਂ ਵਿਸ਼ਾਲ ਮੋਟਰਸਾਈਕਲ ਰੈਲੀ ਜ਼ਿਲਾ ਪ੍ਰਧਾਨ ਰਾਹੁਲ ਗਰਗ ਦੀ ਅਗਵਾਈ ਵਿਚ ਕੱਢੀ ਗਈ। ਇਸ ਰੈਲੀ ਨੂੰ ਕੌਂਸਲਰ ਅਤੇ ਸੀਨੀਅਰ ਭਾਜਪਾ ਨੇਤਾ ਭਜ਼ਨ ਲਾਲ ਸਿਤਾਰਾ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਰਾਕੇਸ਼ ਭੱਲਾ ਅਤੇ ਭਾਜਪਾ ਦੇ ਉਪ ਪ੍ਰਧਾਨ ਬੋਹਡ਼ ਸਿੰਘ ਨੇ ਦੁਸਹਿਰਾ ਗਰਾਉਂਡ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੈਲੀ ’ਚ ਮੋਦੀ ਸਰਕਾਰ ਵੱਲੋਂ ਚਾਰ ਸਾਲ ਸਫਲਤਾ ਪੂਰਵਕ ਪੂਰੇ ਹੋਣ ’ਤੇ ਸ਼ਹਿਰ ਨਿਵਾਸੀਆਂ ਨੂੰ ਜਾਣੂ ਕਰਵਾਇਆ ਗਿਆ।
ਇਸ ਮੌਕੇ ਰਾਹੁਲ ਗਰਗ ਅਤੇ ਭਜ਼ਨ ਲਾਲ ਸਿਤਾਰਾ ਨੇ ਕਿਹਾ ਕਿ ਯੂਵਾ ਮੋਰਚਾ ਦਾ ਮਜ਼ਬੂਤ ਸਤੰਭ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਯੂਵਾ ਮੋਰਚਾ ਮੋਹਰੀ ਰੋਲ ਅਦਾ ਕਰੇਗਾ। 2019 ਲੋਕ ਸਭਾ ਚੋਣਾਂ ’ਚ ਇਕ ਵਾਰ ਫਿਰ ਭਾਰਤ ਦੀ ਜਨਤਾ ਮੋਦੀ ਸਰਕਾਰ ਦੀਆਂ ਉਪਲਬੱਧੀਆਂ ਨੂੰ ਵੋਟ ਪਾਉਣਗੀਆਂ। ਇਸ ਮੌਕੇ ਵਿੱਕੀ ਸਿਤਾਰਾ, ਰਾਜਨ ਸੂਦ, ਮੁਨੀਸ਼ ਮੈਨਰਾਏ, ਸ਼ਿਵ ਟੰਡਨ, ਦਵਿੰਦਰ ਬਾਂਸਲ, ਮੱਖਣ, ਸਤਪਾਲ ਸੱਛੀ, ਬੱਬੂ ਵਰਮਾ, ਅਨਮੋਲ ਸ਼ਰਮਾ, ਦੀਪਕ ਸਹੋਤਾ, ਰਮਨਦੀਪ ਸ਼ਰਮਾ, ਮਨੂ ਸੂਦ, ਲੱਕੀ, ਪਾਲਾ ਭੁੱਲਰ, ਦੀਪਕ ਮਲਹੋਤਰਾ, ਅਰਜਨ ਕੁਮਾਰ, ਹਰਮਨਦੀਪ ਸਿੰਘ ਦੇ ਇਲਾਵਾ ਹੋਰ ਹਾਜ਼ਰ ਸਨ।
ਐੱਸ. ਡੀ. ਐੱਮ. ਦਫਤਰ ਦਾ ਪਾਰਕ ਬਣਿਆ ਪਸ਼ੂਆਂ ਦਾ ਰੈਣ ਬਸੇਰਾ
NEXT STORY