ਅੰਮ੍ਰਿਤਸਰ, (ਸੰਜੀਵ)- 'ਪਿਆਰੀ ਮਾਤਾ ਜੀ, ਮੈਂ ਆਪ ਦੀ ਕੁੱਖੋਂ ਜੰਮ ਕੇ ਨਿਹਾਲ ਹੋ ਗਿਆ, ਆਪ ਜੀ ਨੇ ਬਹੁਤ ਦਿੱਤਾ ਨਿੱਘਾ ਪਿਆਰ, ਬਹੁਤ ਗਲਤੀਆਂ ਮੇਰੀਆਂ ਮੁਆਫ ਕੀਤੀਆ, ਮੇਰੇ ਕਹੇ 'ਤੇ ਪਿਤਾ ਜੀ ਨੂੰ ਮੁਆਫ ਕਰ ਦੇਣਾ, ਗਲਤੀ ਬੰਦੇ ਤੋਂ ਹੁੰਦੀ ਹੈ, ਮੈਂ ਆਪ ਨੂੰ ਦੁਨੀਆ ਵਿਚ ਸਭ ਤੋਂ ਵੱਧ ਪਿਆਰ ਕਰਦਾ ਹਾਂ। ਅਨਮੋਲ ਦੇ ਘਰ ਜਨਮ ਲੈ ਕੇ ਮੁੜ ਆਵਾਂਗਾ, ਦੂਰ ਨਹੀਂ ਰਹਾਂਗਾ। ਬਹੁਤ ਦੂਰ ਰਹਿ ਲਿਆ। ਆਪ ਪਿਤਾ ਜੀ ਦਾ ਖਿਆਲ ਰੱਖਣਾ, ਮੇਰੇ ਬੱਚਿਆਂ ਨੂੰ ਆਪ ਬਹੁਤ ਪਿਆਰ ਕਰਦੇ ਹੋ, ਉਨ੍ਹਾਂ ਦਾ ਖਿਆਲ ਰੱਖਣਾ, ਆਪ ਦਾ ਪੁੱਤਰ ਟਿੰਕੂ।'
ਇਹ ਪੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੇ-ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਆਪਣੀ ਮਾਤਾ ਨੂੰ ਲਿਖਿਆ ਸੀ, ਜਿਸ ਵਿਚ ਉਸ ਨੇ ਆਪਣੀ ਮਾਂ ਦੇ ਪ੍ਰਤੀ ਪ੍ਰੇਮ ਜਤਾਇਆ, ਉਥੇ ਹੀ ਮਾਂ ਨੂੰ ਲਿਖਿਆ ਗਿਆ ਪੱਤਰ ਪੰਜਾਬੀ ਵਿਚ ਸੀ। ਅਜੇ ਤੱਕ ਜੋ ਵੀ ਪੱਤਰ ਇੰਦਰਪ੍ਰੀਤ ਸਿੰਘ ਵੱਲੋਂ ਜਨਤਕ ਹੋਏ ਹਨ ਉਹ ਸਾਰੇ ਅੰਗਰੇਜ਼ੀ ਵਿਚ ਸਨ ਪਰ ਉਹ ਜਾਣਦਾ ਸੀ ਕਿ ਉਸ ਦੀ ਮਾਤਾ ਠੀਕ ਤਰ੍ਹਾਂ ਅੰਗਰੇਜ਼ੀ ਨਹੀਂ ਪੜ੍ਹ ਸਕੇਗੀ, ਇਸ ਲਈ ਇੰਦਰਪ੍ਰੀਤ ਨੇ ਆਪਣੇ ਜਜ਼ਬਾਤ ਨੂੰ ਪੰਜਾਬੀ ਵਿਚ ਪਿਰੋਇਆ। ਇੰਦਰਪ੍ਰੀਤ ਆਤਮਹੱਤਿਆ ਕਾਂਡ ਉਪਰੰਤ ਉਸ ਦੇ ਸਾਰੇ ਦੋਸਤ ਸਦਮੇ ਵਿਚ ਹਨ। ਪਿਛਲੇ ਦਿਨੀਂ ਇੰਦਰਪ੍ਰੀਤ ਦਾ ਇਕ ਜਿਗਰੀ ਦੋਸਤ ਪੀਟਰ ਸਿੰਘ ਵਿਰਦੀ ਇੰਗਲੈਂਡ ਤੋਂ ਆਇਆ ਸੀ ਅਤੇ ਅੱਜ ਉਨ੍ਹਾਂ ਦਾ ਇਕ ਖਾਸ ਦੋਸਤ ਕੈਨੇਡਾ ਤੋਂ ਭਾਰਤ ਪਹੁੰਚਿਆ, ਜਿਸ ਨੇ ਪੱਤਰਕਾਰਾਂ ਨੂੰ ਆਪਣੇ ਦੋਸਤ ਬਾਰੇ ਬਸ 2 ਸ਼ਬਦ ਕਹੇ ਕਿ ਇਕ ਚੰਗੇ ਇਨਸਾਨ ਨੂੰ ਸਮਾਜ ਨੇ ਗਵਾ ਦਿੱਤਾ ਹੈ, ਜੋ ਹਰ ਜ਼ਰੂਰਤਮੰਦ ਦੀ ਅੱਗੇ ਵੱਧ ਕੇ ਮਦਦ ਕਰਦਾ ਸੀ।
ਇੰਦਰਪ੍ਰੀਤ ਆਤਮਹੱਤਿਆ ਕਾਂਡ 'ਚ ਆਉਣਗੇ ਵੱਡੇ-ਵੱਡੇ ਨਾਂ : ਇੰਦਰਪ੍ਰੀਤ ਆਤਮਹੱਤਿਆ ਕਾਂਡ ਦੇ ਜਿਵੇਂ-ਜਿਵੇਂ ਪਰਦੇ ਖੁੱਲ੍ਹਣਗੇ, ਸਮਾਜ ਦੇ ਬਹੁਤ ਸਾਰੇ ਸਫੈਦਪੋਸ਼ ਸਾਹਮਣੇ ਆਉਣਗੇ। ਅਜੇ ਤੱਕ ਇਸ ਮਾਮਲੇ ਦੀ ਜਾਂਚ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਵੱਲੋਂ ਆਈ. ਜੀ. ਕ੍ਰਾਈਮ ਐੱਲ. ਕੇ. ਯਾਦਵ ਨੂੰ ਸੌਂਪੀ ਗਈ ਹੈ। ਜਾਂਚ ਵਿਚ ਬਹੁਤ ਸਾਰੇ ਅਜਿਹੇ ਨਾਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਜਿਨ੍ਹਾਂ 'ਤੇ ਸਮਾਜ ਉਂਗਲੀ ਚੁੱਕਣ ਤੋਂ ਡਰਦਾ ਹੈ।
ਹਰਜੀਤ ਨੂੰ ਕਰ ਦੇਣਾ ਚਾਹੀਦੈ ਸਰੰਡਰ : ਐਡਵੋਕੇਟ ਗੌਤਮ : ਐਡਵੋਕੇਟ ਏ. ਗੌਤਮ ਨੇ ਅੱਜ ਇਕ ਮੁਲਾਕਾਤ ਦੌਰਾਨ ਕਿਹਾ ਕਿ ਇੰਦਰਪ੍ਰੀਤ ਆਤਮਹੱਤਿਆ ਕਾਂਡ ਵਿਚ ਕਿਤੇ ਨਾ ਕਿਤੇ ਉਸ ਦਾ ਭਰਾ ਹਰਜੀਤ ਸਿੰਘ ਵੀ ਸ਼ਾਮਲ ਹੈ। ਬੇਸ਼ੱਕ ਜਾਂਦੇ ਹੋਏ ਇੰਦਰਪ੍ਰੀਤ ਉਸ ਨੂੰ ਮੁਆਫ ਕਰ ਗਿਆ ਪਰ ਕਾਨੂੰਨ ਉਸ ਨੂੰ ਆਪਣੇ ਦਾਇਰੇ ਵਿਚ ਲੈ ਆਵੇਗਾ, ਇਸ ਲਈ ਉਸ ਨੂੰ ਚਾਹੀਦਾ ਹੈ ਕਿ ਉਹ ਆਪ ਹੀ ਕਾਨੂੰਨ ਦੇ ਅੱਗੇ ਜਾ ਕੇ ਸਰੰਡਰ ਕਰ ਦੇਵੇ ਅਤੇ ਵਾਇਰਲ ਵੀਡੀਓ ਤੇ ਆਤਮਹੱਤਿਆ ਕਾਂਡ ਬਾਰੇ ਪੁਲਸ ਨੂੰ ਜਾਣਕਾਰੀ ਦੇਵੇ।
ਆਟੋ ਗੈਂਗ ਦਾ ਪਰਦਾਫਾਸ਼, 4 ਮੈਂਬਰ ਗ੍ਰਿਫਤਾਰ
NEXT STORY