ਲੁਧਿਆਣਾ(ਰਿਸ਼ੀ)-ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਘੰਟਾਘਰ ਤੋਂ ਬੈਠਣ ਵਾਲੀਆਂ ਸਵਾਰੀਆਂ ਤੋਂ ਨਕਦੀ ਤੇ ਮੋਬਾਇਲ ਲੁੱਟਣ ਵਾਲੇ ਆਟੋ ਗੈਂਗ ਦਾ ਸੀ. ਆਈ. ਏ-ਵਨ ਦੀ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗੈਂਗ ਦੇ 4 ਮੈਂਬਰਾਂ ਨੂੰ ਚੋਰੀਸ਼ੁਦਾ 14 ਮੋਬਾਇਲ ਫੋਨ ਅਤੇ ਵਾਰਦਾਤ 'ਚ ਵਰਤੋਂ ਕੀਤੇ ਜਾਣ ਵਾਲੇ ਆਟੋ ਸਮੇਤ ਗ੍ਰਿਫਤਾਰ ਕਰ ਕੇ ਥਾਣਾ ਸ਼ਿਮਲਾਪੁਰੀ 'ਚ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਇੰਸ. ਪ੍ਰੇਮ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਰਘੁਵੀਰ ਸਿੰਘ ਨਿਵਾਸੀ ਮਨਜੀਤ ਨਗਰ, ਮਨਪ੍ਰੀਤ ਸਿੰਘ ਨਿਵਾਸੀ ਸ਼ਿਮਲਾਪੁਰੀ, ਕੁਲਵਿੰਦਰ ਸਿੰਘ ਨਿਵਾਸੀ ਗੁਰੂ ਗੋਬਿੰਦ ਸਿੰਘ ਨਗਰ, ਸ਼ਿਮਲਾਪੁਰੀ ਅਤੇ ਬਬਲੂ ਕੁਮਾਰ ਨਿਵਾਸੀ ਕੋਚਰ ਮਾਰਕੀਟ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਗਿੱਲ ਚੌਕ ਤੋਂ ਉਦੋਂ ਗ੍ਰਿਫਤਾਰ ਕੀਤਾ, ਜਦੋਂ ਉਹ ਚੋਰੀਸ਼ੁਦਾ ਮੋਬਾਇਲ ਫੋਨ ਵੇਚਣ ਜਾ ਰਹੇ ਸਨ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਇਕੱਲੀ ਸਵਾਰੀ ਸੌਫਟ ਟਾਰਗੈੱਟ
ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਰਾਤ ਦੇ ਸਮੇਂ ਆਟੋ ਵਿਚ ਬੈਠਣ ਵਾਲੀ ਇਕੱਲੀ ਸਵਾਰੀ ਗਿਰੋਹ ਦਾ ਸੌਫਟ ਟਾਰਗੈੱਟ ਹੁੰਦੀ ਸੀ, ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਲੁੱਟ ਕੇ ਧਮਕਾ ਕੇ ਭਜਾ ਦਿੰਦੇ ਸਨ।
ਕਿਰਾਏ 'ਤੇ ਆਟੋ ਲੈ ਕੇ ਕਰਦੇ ਸਨ ਵਾਰਦਾਤਾਂ
ਪੁਲਸ ਅਨੁਸਾਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਚਾਰੋਂ ਆਪਸ 'ਚ ਗੂੜ੍ਹੇ ਦੋਸਤ ਹਨ, ਉਹ ਕਿਰਾਏ 'ਤੇ ਆਟੋ ਲੈ ਕੇ ਦਿਨ ਸਮੇਂ ਸਵਾਰੀਆਂ ਬਿਠਾਉਂਦੇ ਸਨ ਅਤੇ ਰਾਤ ਸਮੇਂ ਵਾਰਦਾਤਾਂ ਕਰਦੇ ਸਨ। ਪੁਲਸ ਉਨ੍ਹਾਂ ਤੱਕ ਪਹੁੰਚ ਨਾ ਸਕੇ, ਇਸ ਲਈ ਹੀ ਕਿਰਾਏ ਦੇ ਆਟੋ 'ਤੇ ਵਾਰਦਾਤਾਂ ਕਰਦੇ ਸਨ। ਪੁਲਸ ਦਾ ਦਾਅਵਾ ਹੈ ਕਿ ਗਿਰੋਹ ਵੱਲੋਂ 2 ਮਹੀਨਿਆਂ ਵਿਚ 30 ਤੋਂ ਵੱਧ ਵਾਰਦਾਤਾਂ ਕੀਤੀਆਂ ਗਈਆਂ ਹਨ।
ਧਿਆਨ ਭਟਕਾ ਕੇ ਗੱਡੀਆਂ 'ਚੋਂ ਬੈਗ ਉਡਾਉਣ ਵਾਲੇ ਗੈਂਗ ਨੇ ਮਹਾਨਗਰ 'ਚ ਫਿਰ ਦਿੱਤੀ ਦਸਤਕ
NEXT STORY