ਭਾਮੀਆਂ ਕਲਾਂ (ਜਗਮੀਤ) : ਆਪਣੇ ਪਤੀ ਨਾਲ ਹੋਈ ਮਾਮੂਲੀ ਬਹਿਸ ਤੋਂ ਬਾਅਦ ਇਕ ਵਿਆਹੁਤਾ ਨੇ ਬੀਤੀ ਰਾਤ ਨੂੰ ਦੂਜੇ ਕਮਰੇ ’ਚ ਜਾ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਖੂਸ਼ਬੂ ਦੇਵੀ (27) ਪਤਨੀ ਮੁਕੇਸ਼ ਕੁਮਾਰ ਵਾਸੀ ਲੇਬਰ ਕੁਆਰਟਰ, ਨੇੜੇ ਜੱਸਲ ਫੈਕਟਰੀ, ਚੰਡੀਗੜ੍ਹ ਰੋਡ ਦੇ ਰੂਪ ’'ਚ ਹੋਈ ਹੈ। ਮ੍ਰਿਤਕਾ ਦੇ 3 ਬੱਚੇ, 2 ਕੁੜੀਆਂ ਅਤੇ 1 ਮੁੰਡਾ ਹੈ | ਚੌਕੀ ਮੂੰਡੀਆਂ ਕਲਾਂ ਪੁਲਸ ਅਨੁਸਾਰ ਮ੍ਰਿਤਕਾ ਦੇ ਪਤੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਲੇਬਰ ਫੈਕਟਰੀ ’ਚ ਕੰਮ ਕਰਦਾ ਹੈ। ਉਸ ਦੀ ਪਤਨੀ ਅਤੇ ਬੱਚੇ ਪਹਿਲਾਂ ਉਸ ਦੇ ਬਿਹਾਰ ਸਥਿਤ ਉਸ ਦੇ ਪਿੰਡ ’ਚ ਰਹਿੰਦੇ ਸਨ। ਕਰੀਬ ਦੋ ਕੁ ਮਹੀਨੇ ਪਹਿਲਾਂ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੁਧਿਆਣਾ ਲੈ ਕੇ ਆਇਆ ਸੀ। ਜੱਸਲ ਫੈਕਟਰੀ ਦੇ ਨਜ਼ਦੀਕ ਬਣੇ ਹੋਏ ਮਕਾਨ ’ਚ ਉਸ ਨੇ ਦੋ ਕਮਰੇ ਕਿਰਾਏ ’ਤੇ ਲੈ ਰੱਖੇ ਸਨ। ਕੁਝ ਦਿਨ ਪਹਿਲਾਂ ਮ੍ਰਿਤਕਾ ਖੁਸ਼ਬੂ ਦੇਵੀ ਦੇ ਪੇਕੇ ਪਰਿਵਾਰ ’ਚ ਕਿਸੇ ਦੀ ਮੌਤ ਹੋ ਗਈ ਸੀ, ਜਿੱਥੇ ਜਾਣ ਲਈ ਖੁਸ਼ਬੂ ਲਗਾਤਾਰ ਮੁਕੇਸ਼ ਨੂੰ ਕਹਿ ਰਹੀ ਸੀ ਪਰ ਕੰਮ ਕਾਰਨ ਉਹ ਜਾ ਨਹੀਂ ਸਕੇ, ਜਿਸ ਕਾਰਨ ਦੋਵਾਂ ’ਚ ਮਾਮੂਲੀ ਤਕਰਾਰ ਰਹਿੰਦੀ ਸੀ |
ਇਹ ਵੀ ਪੜ੍ਹੋ : ਪੰਜਾਬ ’ਚ ਪਹਿਲਾਂ ਹੜ੍ਹਾਂ ਨੇ ਕਿਸਾਨਾਂ ਦੀ ਕੀਤੀ ਤਬਾਹੀ, ਹੁਣ ਆਈ ਨਵੀਂ ਮੁਸੀਬਤ
ਬੁੱਧਵਾਰ ਦੀ ਰਾਤ ਵੀ ਜਦੋਂ ਮੁਕੇਸ਼ ਕੰਮ ਤੋਂ ਵਾਪਸ ਪਰਤਿਆ ਤਾਂ ਖੁਸ਼ਬੂ ਅਤੇ ਮੁਕੇਸ਼ ਵਿਚਕਾਰ ਫਿਰ ਤੋਂ ਤਕਰਾਰ ਹੋਈ, ਜਿਸ ਤੋਂ ਬਾਅਦ ਉਹ ਖਾਣਾ ਖਾ ਕੇ ਬੱਚਿਆਂ ਸਮੇਤ ਇਕ ਹੀ ਕਮਰੇ ’ਚ ਸੌਂ ਗਏ ਪਰ ਰਾਤ ਨੂੰ ਕਰੀਬ ਢਾਈ ਵਜੇ ਮੁਕੇਸ਼ ਨੇ ਦੇਖਿਆ ਤਾਂ ਉਸ ਦੀ ਪਤਨੀ ਕਮਰੇ ’ਚ ਨਹੀਂ ਸੀ | ਜਦੋਂ ਉੱਠ ਕੇ ਦੂਜੇ ਕਮਰੇ ’ਚ ਦੇਖਿਆ ਤਾਂ ਖੁਸ਼ਬੂ ਨੇ ਫਾਹਾ ਲਿਆ ਹੋਇਆ ਸੀ, ਜਿਸ ਬਾਰੇ ਪੁਲਸ ਕੰਟਰੋਲ ਰੂਮ ’ਤੇ ਸੂਚਿਤ ਕੀਤਾ ਗਿਆ | ਸੂਚਨਾ ਮਿਲਣ ਤੋਂ ਬਾਅਦ ਚੌਕੀ ਮੂੰਡੀਆਂ ਕਲਾਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਅਸਲਾ ਖ਼ਰੀਦਣ ਲਈ ਡੋਪ ਟੈਸਟ ਨੂੰ ਲੈ ਕੇ ਵਿਜੀਲੈਂਸ ਬਿਊਰੋ ਵੱਲੋਂ ਵੱਡੇ ਕਦਮ ਚੁੱਕਣ ਦੀ ਸਿਫ਼ਾਰਸ਼
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
2 ਧੀਆਂ ਮਗਰੋਂ ਸੁੱਖਾਂ ਸੁੱਖ ਮਾਂ ਦੀ ਜਾਗੀ ਸੀ ਉਮੀਦ ਪਰ ਹੜ੍ਹ ਨੇ ਦਿੱਤਾ ਨਾ ਭੁੱਲਣ ਵਾਲਾ ਦਰਦ
NEXT STORY