ਹਾਜੀਪੁਰ (ਜੋਸ਼ੀ): ਹਾਜੀਪੁਰ ਪੁਲਸ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਸੁਰਿੰਦਰ ਲਾਂਬਾ ਅਤੇ ਡੀ.ਐੱਸ.ਪੀ. ਮੁਕੇਰੀਆਂ ਵਿਪਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਿੰਡ ਸਹੋੜਾ-ਕੰਡੀ ਦੇ ਜੰਗਲ 'ਚੋਂ ਮਿਲੀ ਅਣਪਛਾਤੀ ਔਰਤ ਦੇ ਅੰਨ੍ਹੇ ਕਤਲ ਕੇਸ ਨੂੰ ਐੱਸ.ਐਚ.ਓ. ਹਾਜੀਪੁਰ ਪੰਕਜ ਕਮਾਰ ਦੀ ਅਗਵਾਈ ਹੇਠ 24 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ 4 ਲੋਕਾਂ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧ 'ਚ ਹਾਜੀਪੁਰ ਦੇ ਪੁਲਸ ਸਟੇਸ਼ਨ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਮੁਕੇਰੀਆਂ ਵਿਪਨ ਕੁਮਾਰ ਨੇ ਦਸਿਆ ਹੈ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਨਰਿੰਦਰ ਸਿੰਘ ਪੁੱਤਰ ਤਾਰਾ ਚੰਦ ਵਾਸੀ ਪਿੰਡ ਭਵਨਾਲ ਨੇ ਦਸਿਆ ਕਿ ਉਸ ਦੀ ਪਤਨੀ ਸੁਨੀਤਾ ਰਾਣੀ 23 ਮਾਰਚ ਨੂੰ ਆਪਣੇ 5 ਮਹੀਨੇ ਦੇ ਮੁੰਡੇ ਲਕਸ਼ ਨੂੰ ਲੈ ਕੇ ਆਪਣੇ ਪੇਕੇ ਪਿੰਡ ਡੰਡੋਹ ਪੁਲਸ ਸਟੇਸ਼ਨ ਹਰਿਆਣਾ ਗਈ ਸੀ। ਪਰ ਉਹ ਉੱਥੇ ਨਹੀਂ ਪਹੁੰਚੀ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਔਰਤ ਨੂੰ ਬਚਾਉਂਦਿਆਂ ਹੋਈ ਜ਼ਬਰਦਸਤ ਟੱਕਰ, ਇਕ-ਦੂਜੇ 'ਤੇ ਚੜ੍ਹੀਆਂ ਗੱਡੀਆਂ
ਇਸ ਤੋਂ ਬਾਅਦ ਉਸ ਨੇ ਆਪਣੇ ਤੌਰ 'ਤੇ ਆਪਣੇ ਰਿਸ਼ਤੇਦਾਰਾਂ ਕੋਲ ਪੁੱਛ-ਪੜਤਾਲ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਉਸ ਨੇ ਅੱਗੇ ਦੱਸਿਆ ਕਿ ਉਸ ਨੂੰ 24 ਮਾਰਚ ਨੂੰ ਪਤਾ ਲੱਗਾ ਕਿ ਪਿੰਡ ਸਹੋੜਾ ਕੰਡੀ ਦੇ ਜੰਗਲ 'ਚ ਇੱਕ ਅਣਪਛਾਤੀ ਔਰਤ ਦੀ ਲਾਸ਼ ਮਿਲੀ ਹੈ, ਜਿਸ ਦੀ ਸ਼ਨਾਖਤ ਕਰਨ 'ਤੇ ਪਤਾ ਲੱਗਿਆ ਉਹ ਲਾਸ਼ ਉਸ ਦੀ ਪਤਨੀ ਸੁਨੀਤਾ ਦੀ ਹੈ।
ਉਸ ਨੇ ਅੱਗੇ ਦੱਸਿਆ ਕਿ ਉਸ ਦੇ ਹੀ ਪਿੰਡ ਦੇ ਵਿਅਕਤੀ ਨਰਿੰਦਰ ਭਾਟੀਆ ਵਿੱਕੀ ਪੁੱਤਰ ਧਰਮ ਚੰਦ ਵਾਸੀ ਭਵਨਾਲ, ਜਿਸ ਨੇ ਆਪਣੀ ਪਤਨੀ ਨੂੰ ਛੱਡ ਕੇ ਇਕ ਹੋਰ ਔਰਤ ਨਰਿੰਦਰ ਕੌਰ ਜੱਸੀ ਨਾਲ ਵਿਆਹ ਕਰ ਲਿਆ ਹੈ। ਇਹ ਉਸ ਦੀ ਪਤਨੀ 'ਤੇ ਦਬਾਅ ਪਾ ਰਹੇ ਸੀ ਕਿ ਉਹਨਾਂ ਦਾ ਇੱਕ ਦੋਸਤ ਰਾਹੁਲ ਪੁੱਤਰ ਰਘੁਨਾਥ ਵਾਸੀ ਵਾਲਮੀਕ ਮੁਹੱਲਾ ਦਸੂਹਾ ਜੋ ਗੁਲਸ਼ਨ ਨਾਲ ਪਿੰਡ ਐਮਾਂ-ਮੰਗਟ ਪੁਲਸ ਸਟੇਸ਼ਨ ਮੁਕੇਰੀਆਂ ਵਿਖੇ ਰਿਹਾ ਹੈ ਤੇ ਉਨ੍ਹਾਂ ਦਾ ਕੋਈ ਵੀ ਬੱਚਾ ਨਹੀਂ ਹੈ।
ਇਹ ਵੀ ਪੜ੍ਹੋ- ਚੋਣ ਜ਼ਾਬਤੇ ਦੌਰਾਨ ਵੱਡੀ ਵਾਰਦਾਤ : ਵਿਆਹ 'ਤੇ ਸ਼ਗਨ ਪਾਉਣ ਲਈ ਪੈਲੇਸ ਗਏ ਵਿਅਕਤੀਆਂ 'ਤੇ ਚੱਲੀਆਂ ਗੋਲ਼ੀਆਂ
ਨਰਿੰਦਰ ਭਾਟੀਆ ਅਤੇ ਨਰਿੰਦਰ ਜੱਸੀ ਸੁਨੀਤਾ ਨੂੰ ਉਸ ਦਾ 5 ਮਹੀਨੇ ਦੇ ਲੜਕਾ ਲਕਸ਼ ਨੂੰ ਰਾਹੁਲ ਅਤੇ ਗੁਲਸ਼ਨ ਨੂੰ ਦੇਣ ਲਈ ਪਰੇਸ਼ਾਨ ਕਰਦੇ ਸਨ। ਰਾਹੁਲ ਅਤੇ ਗੁਲਸ਼ਨ 23 ਮਾਰਚ ਨੂੰ ਸੁਨੀਤਾ ਨੂੰ ਆਪਣੀ ਬਣਾਈ ਹੋਈ ਚਾਲ ਅਨੁਸਾਰ ਪਿੰਡ ਸਹੋੜਾ ਕੰਡੀ ਵਿਖੇ ਪੈਂਦੇ ਪਿੰਡ ਗਗਨ ਜੀ ਦੇ ਟਿੱਲੇ ਵਿਖੇ ਲੈ ਗਏ, ਜਿੱਥੇ ਰਾਹੁਲ ਨੇ ਸੁਨੀਤਾ ਤੋਂ ਲਕਸ਼ ਨੂੰ ਖੋਹ ਕੇ ਗੁਲਸ਼ਨ ਦੇ ਹਵਾਲੇ ਕਰ ਦਿੱਤਾ। ਗੁਲਸ਼ਨ ਬੱਚਾ ਲੈ ਕੇ ਉੱਥੋਂ ਚਲੀ ਗਈ ਅਤੇ ਸੁਨੀਤਾ ਨੂੰ ਰਾਹੁਲ ਜੰਗਲ ਵਿੱਚ ਲੈ ਗਿਆ, ਜਿੱਥੇ ਸੁਨੀਤਾ ਆਪਣੇ ਪੁੱਤਰ ਲਕਸ਼ ਨੂੰ ਲੈਣ ਦੀ ਜ਼ਿੱਦ ਕਰਨ ਲਗੀ ਤਾਂ ਰਾਹੁਲ ਨੇ ਉਸ ਦੇ ਸਿਰ 'ਚ ਪੱਥਰ ਮਾਰ ਦਿੱਤਾ ਅਤੇ ਉਸ ਦੀ ਚੁੰਨੀ ਨਾਲ ਉਸ ਦਾ ਗਲ਼ ਘੁੱਟ ਕੇ ਮਾਰ ਦਿੱਤਾ।
ਹਾਜੀਪੁਰ ਪੁਲਸ ਨੇ ਰਾਹੁਲ ਪੁੱਤਰ ਰਘੁਨਾਥ ਵਾਸੀ ਵਾਲਮੀਕ ਮੁਹੱਲਾ ਦਸੂਹਾ, ਗੁਲਸ਼ਨ ਪਤਨੀ ਥੋਮਸ ਵਾਸੀ ਤੱਗੜ ਕਲਾਂ ਹਾਲ ਵਾਸੀ ਐਮਾਂ-ਮੰਗਟ, ਨਰਿੰਦਰ ਭਾਟੀਆ ਵਿੱਕੀ ਪੁੱਤਰ ਧਰਮ ਚੰਦ ਵਾਸੀ ਭਵਨਾਲ ਅਤੇ ਨਰਿੰਦਰ ਕੌਰ ਜੱਸੀ ਦੇ ਖਿਲਾਫ਼ 302,365,120-ਬੀ. ਆਈ.ਪੀ.ਸੀ. ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
NEXT STORY