ਲੁਧਿਆਣਾ, (ਰਿਸ਼ੀ)- ਸਹੁਰਿਆਂ ਤੋਂ ਤੰਗ ਆ ਕੇ ਦੋ ਬੱਚਿਆਂ ਦੀ ਮਾਂ ਨੇ ਕਮਰੇ ਵਿਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨ 'ਤੇ ਉਸ ਦੇ ਪਤੀ ਅਤੇ ਸੱਸ-ਸਹੁਰੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ (ਧਾਰਾ 306) ਤਹਿਤ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਪਤੀ ਰੋਹਿਤ ਸ਼ਰਮਾ ਸੱਸ ਸ਼ੋਭਾ ਅਤੇ ਸਹੁਰਾ ਜਗਦੀਸ਼ ਦੇ ਤੌਰ 'ਤੇ ਹੋਈ ਹੈ। ਥਾਣਾ ਮੁਖੀ ਐੱਸ. ਆਈ. ਪ੍ਰਵੀਨ ਰਣਦੇਵ ਸਿੰਘ ਅਨੁਸਾਰ ਮ੍ਰਿਤਕ ਦੀ ਪਛਾਣ ਭਾਰਤੀ ਸ਼ਰਮਾ (27) ਦੇ ਤੌਰ 'ਤੇ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਮਾਂ ਸੁਸ਼ਮਾ ਰਾਣੀ ਨਿਵਾਸੀ ਐੱਸ. ਪੀ. ਐੱਸ. ਨਗਰ (ਬਨੋਟ) ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਉਕਤ ਦੋਸ਼ੀ ਨਾਲ ਸਾਲ 2012 ਵਿਚ ਕੀਤਾ ਸੀ। ਉਸ ਦੇ ਦੋ ਬੱਚੇ ਵੀ ਹਨ। ਵਿਆਹ ਤੋਂ ਬਾਅਦ ਹੀ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਾ। ਇਸ ਤੋਂ ਤੰਗ ਆ ਕੇ ਸ਼ਨੀਵਾਰ ਨੂੰ ਉਸ ਨੇ ਖੁਦਕੁਸ਼ੀ ਕਰ ਲਈ। ਪੁਲਸ ਅਨੁਸਾਰ ਮਾਮਲੇ 'ਚ ਨਾਮਜ਼ਦ ਲੋਕ ਘਰ ਤੋਂ ਫਰਾਰ ਹਨ। ਉਨ੍ਹਾਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਵੇਰ ਮਾਂ ਨਾਲ ਹੋਈ ਫੋਨ 'ਤੇ ਗੱਲ
ਮਾਂ ਅਨੁਸਾਰ ਸ਼ਨੀਵਾਰ ਸਵੇਰੇ ਉਨ੍ਹਾਂ ਨੇ ਆਪਣੀ ਬੇਟੀ ਦੇ ਮੋਬਾਇਲ 'ਤੇ ਫੋਨ ਕੀਤਾ ਸੀ ਅਤੇ ਉਨ੍ਹਾਂ ਦੀ ਕੁੱਝ ਦੇਰ ਆਪਸ 'ਚ ਗੱਲ ਹੋਈ ਸੀ ਅਤੇ ਬੇਟੀ ਵੱਲੋਂ ਸਹੁਰਿਆਂ ਵੱਲੋਂ ਤੰਗ ਕੀਤੇ ਜਾਣ ਦੀ ਗੱਲ ਦੱਸੀ ਗਈ ਸੀ ਪਰ ਉਸ ਨੇ ਬੇਟੀ ਨੂੰ ਸਮੇਂ ਦੇ ਨਾਲ ਸਭ ਠੀਕ ਹੋਣ ਦਾ ਕਹਿ ਕੇ ਸਮਝਾਇਆ ਵੀ ਸੀ।
2 ਘੰਟੇ ਬੱਚਿਆਂ ਨੂੰ ਨਹੀਂ ਦਿਸੀ ਮਾਂ ਤੋਂ ਪਤਾ ਲੱਗਾ
ਭਾਰਤੀ ਵੱਲੋਂ ਖੁਦਕੁਸ਼ੀ ਕਰਨ ਬਾਰੇ ਸ਼ਾਮ ਲਗਭਗ 4 ਵਜੇ ਉਦੋਂ ਪਤਾ ਲੱਗਾ, ਜਦੋਂ ਲਗਭਗ 2 ਘੰਟੇ ਤੋਂ 6 ਸਾਲਾ ਅਤੇ ਢਾਈ ਸਾਲ ਦਾ ਲੜਕਾ ਮਾਂ ਨੂੰ ਲੱਭ ਰਹੇ ਸਨ ਅਤੇ ਕੁੱਝ ਪਤਾ ਨਹੀਂ ਲੱਗਾ, ਜਿਸ ਦੇ ਬਾਅਦ ਸੱਸ-ਸਹੁਰੇ ਨੇ ਪਹਿਲੀ ਮੰਜ਼ਿਲ 'ਤੇ ਜਾ ਕੇ ਕਮਰਾ ਖੋਲ੍ਹਿਆ ਤਾਂ ਉਹ ਪੱਖੇ ਨਾਲ ਝੂਲ ਰਹੀ ਸੀ। ਗੁਆਂਢੀਆਂ ਦੀ ਮਦਦ ਨਾਲ ਇਲਾਜ ਲਈ ਸੀ. ਐੱਮ. ਸੀ. ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ।
ਸਮੱਗਲਰ ਤੋਂ 2 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ
NEXT STORY