ਪਾਇਲ (ਵਿਨਾਇਕ) : ਥਾਣਾ ਪਾਇਲ ਅਧੀਨ ਪੈਂਦੇ ਪਿੰਡ ਘੁਡਾਣੀ ਕਲਾਂ ਵਿਚ ਇਕ ਵਾਰ ਫਿਰ ਰਿਸ਼ਤੇ ਤਾਰ-ਤਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁੱਗੀ ਮਾਂ ਵੱਲੋਂ ਆਪਣੇ ਹੀ ਸਾਢੇ 3 ਸਾਲਾ ਪੁੱਤ ਨੂੰ ਮਾਰ ਦੇਣ ਦੀ ਨੀਅਤ ਨਾਲ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਗਨੀਮਤ ਰਹੀ ਕਿ ਬੱਚੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਪਰ ਉਹ ਅੱਗ ਦੀਆਂ ਤੇਜ਼ ਲਪਟਾ ਨਾਲ ਬੁਰ੍ਹੀ ਤਰ੍ਹਾਂ ਝੁਲਸ ਗਿਆ। ਬਾਅਦ ਵਿਚ ਜਿਸ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਪਾਇਲ ਪੁਲਸ ਨੇ ਸ਼ਿਕਾਇਤ ਕਰਤਾ ਮਨਜੀਤ ਕੌਰ ਦੇ ਬਿਆਨਾਂ ’ਤੇ ਉਸਦੀ ਧੀ/ ਮੁਲਜ਼ਮ ਮਾਤਾ ਵਿਰੁੱਧ ਬੱਚੇ ਨੂੰ ਮਾਰ ਦੇਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਧਾਰਾ 307,75 ਆਈਪੀਸੀ ਤਹਿਤ ਕੇਸ ਦਰਜ ਕਰਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫਿਰ ਦਾਗਦਾਰ ਹੋਈ ਖਾਕੀ, ਪੰਜਾਬ ਪੁਲਸ ਦੇ ਦੋ ਮੁਲਾਜ਼ਮਾਂ ’ਤੇ ਦੋਸਤਾਂ ਨਾਲ ਮਿਲ ਕੇ ਕੁੜੀ ਨਾਲ ਬਲਾਤਕਾਰ ਦਾ ਦੋਸ਼
ਪਾਇਲ ਦੇ ਡੀ.ਐਸ.ਪੀ. ਹਰਸਿਮਰਤ ਸਿੰਘ ਛੇਤਰਾ ਪੀ.ਪੀ.ਐੱਸ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਮਨਜੀਤ ਕੌਰ (68 ਸਾਲ) ਪਤਨੀ ਘੋਲਾ ਸਿੰਘ ਵਾਸੀ ਪਿੰਡ ਘੁਡਾਣੀ ਕਲਾਂ ਥਾਣਾ ਪਾਇਲ ਜ਼ਿਲ੍ਹਾ ਲੁਧਿਆਣਾ ਨੇ ਪਾਇਲ ਪੁਲਸ ਨੂੰ ਦੱਸਿਆ ਕਿ ਉਸਦੀ ਲੜਕੀ ਰੁਪਿੰਦਰ ਕੌਰ ਜੋ ਕਿ ਪਿੰਡ ਫਤਿਹਗੜ੍ਹ ਮੰਡ ਥਾਣਾ ਮਾਛੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਵਿਖੇ ਧਰਮਪਾਲ ਸਿੰਘ ਪੁੱਤਰ ਅਜੀਤ ਸਿੰਘ ਨਾਲ ਵਿਆਹੀ ਹੋਈ ਹੈ, ਜਿਸਦਾ ਆਪਣੇ ਪਤੀ ਨਾਲ ਝਗੜਾ ਚੱਲਦਾ ਹੈ, ਉਪਰੰਤ ਹੋਏ ਪੰਚਾਇਤੀ ਫੈਸਲੇ ਅਨੁਸਾਰ ਉਸਦੀਆਂ ਦੋ ਲੜਕੀਆਂ ਆਪਣੇ ਪਿਤਾ ਧਰਮਪਾਲ ਕੋਲ ਪਿੰਡ ਫਤਿਹਗੜ ਮੰਡ ਵਿਖੇ ਰਹਿਣਗੀਆਂ ਅਤੇ ਉਸਦਾ ਸਾਢੇ 3 ਸਾਲਾ ਦਾ ਲੜਕਾ ਹਰਮਨ ਆਪਣੀ ਮਾਤਾ/ਉਸਦੀ ਲੜਕੀ ਰੁਪਿੰਦਰ ਕੌਰ ਕੋਲ ਰਹੇਗਾ। ਮਿਤੀ 2 ਸਤੰਬਰ ਨੂੰ ਸ਼ਾਮ 5 ਵਜੇ ਕਰੀਬ ਮੇਰੀ ਲੜਕੀ ਰੁਪਿੰਦਰ ਕੌਰ, ਜੋ ਕਿ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਹੈ, ਨੇ ਆਪਣੇ ਲੜਕੇ ਹਰਮਨ ਸਿੰਘ ਪੁੱਤਰ ਧਰਮਪਾਲ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਉਸਦੇ ਸਰੀਰ ਉਪਰ ਗੱਡੀਆਂ ਨੂੰ ਲਗਾਉਣ ‘ਤੇ ਚਮਕਾਉਣ ਵਾਲੀ ਪਾਲਿਸ਼ ਲਗਾ ਕੇ ਅੱਗ ਲਗਾ ਦਿੱਤੀ। ਜਿਸ ਨਾਲ ਹਰਮਨ ਬੁਰ੍ਹੀ ਤਰ੍ਹਾਂ ਅੱਗ ਦੀਆਂ ਲਪਟਾ ਨਾਲ ਸੜ ਗਿਆ। ਹਰਮਨ ਦੀਆਂ ਚੀਕਾਂ ਸੁਣ ਕੇ ਉਨ੍ਹਾਂ ਹਰਮਨ ’ਤੇ ਪਾਣੀ ਸੁੱਟ ਕੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਦੌਰਾਨ ਉਹ ਬੁਰ੍ਹੀ ਤਰ੍ਹਾਂ ਝੁਲਸ ਚੁੱਕਾ ਸੀ।
ਬਾਅਦ ਵਿੱਚ ਉਸ ਨੂੰ ਪਹਿਲਾਂ ਦੋਰਾਹਾ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ ਅਤੇ ਬਾਅਦ ਵਿਚ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ। ਉਪਰੰਤ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਰੈਫਰ ਕੀਤਾ ਗਿਆ। ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ੍ਹ ਰਿਹਾ ਹੈ। ਪਰਿਵਾਰਕ ਸੂਤਰਾਂ ਅਨੁਸਾਰ ਮੁਲਜ਼ਮ ਰੁਪਿੰਦਰ ਕੌਰ ਦਾ ਆਪਣੇ ਪਤੀ ਧਰਮਪਾਲ ਸਿੰਘ ਨਾਲ ਕਾਫੀ ਸਮੇਂ ਤੋਂ ਝੱਗੜਾ ਚੱਲਦਾ ਸੀ ਅਤੇ ਉਨ੍ਹਾਂ ਦਾ ਪੰਚਾਇਤੀ ਰਾਜ਼ੀਨਾਮਾ ਵੀ ਹੋ ਚੁੱਕਾ ਸੀ। ਮੁਲਜ਼ਮ ਰੁਪਿੰਦਰ ਕੌਰ ਨੇ ਆਪਣੇ ਪਤੀ ਖਿਲਾਫ ਪਾਇਲ ਥਾਣਾ ‘ਚ ਵੀ ਦਰਖਾਸਤ ਦਿੱਤੀ ਹੋਈ ਸੀ। ਜਿਸਦੀ ਪੜਤਾਲ ਕਰਦਿਆਂ ਪੁਲਸ ਜਾਂਚ ਅਧਿਕਾਰੀ ਨੇ ਦੋਵੇਂ ਪਾਰਟੀਆਂ ਨੂੰ 2 ਸਤੰਬਰ ਨੂੰ ਥਾਣਾ ਪਾਇਲ ਵਿਖੇ ਬੁਲਾਇਆ ਸੀ, ਪਰੰਤੂ ਉਸ ਦਿਨ ਪੁਲਸ ਜਾਂਚ ਅਧਿਕਾਰੀ ਦੇ ਕਿਸੇ ਸਰਕਾਰੀ ਡਿਊਟੀ ‘ਤੇ ਗਏ ਹੋਣ ਕਾਰਨ ਰੁਪਿੰਦਰ ਕੌਰ ਦੀ ਪੁਲਸ ਪ੍ਰਸ਼ਾਸ਼ਨ ਪਾਸ ਕੋਈ ਸੁਣਵਾਈ ਨਾ ਹੋ ਸਕੀ ਜਿਸ ਕਾਰਨ ਉਹ ਬੁਰ੍ਹੀ ਤਰ੍ਹਾਂ ਪ੍ਰੇਸ਼ਾਨ ਹੋ ਉੱਠੀ ਅਤੇ ਘਰ ਜਾ ਕੇ ਗੁੱਸੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।
ਕੀ ਕਹਿੰਦੇ ਹਨ ਪੁਲਸ ਜਾਂਚ ਅਧਿਕਾਰੀ
ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਪੁਲਸ ਅਧਿਕਾਰੀ ਏ.ਐੱਸ.ਆਈ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮ ਮਾਤਾ ਰੁਪਿੰਦਰ ਕੌਰ ਵੱਲੋਂ ਆਪਣੇ ਪਤੀ ਨਾਲ ਝਗੜਾ ਰਹਿਣ ਕਰਕੇ ਗੁੱਸੇ ਵਿੱਚ ਆਪਣੇ ਲੜਕੇ ਹਰਮਨ ਸਿੰਘ ਨੂੰ ਮਾਰ ਦੇਣ ਦੀ ਕੋਸ਼ਿਸ਼ ਤਹਿਤ ਅੱਗ ਲਗਾ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਮਾਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕੇਸ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : VIP ਨੰਬਰ ਮਰਸੀਡੀਜ਼ ’ਚ ਦੋ ਰੁਪਏ ਕਿੱਲੋ ਕਣਕ ਲੈਣ ਆਇਆ ਵਿਅਕਤੀ, ਵਾਇਰਲ ਵੀਡੀਓ ਨੇ ਸਭ ਦੇ ਉਡਾਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਫਿਰ ਦਾਗਦਾਰ ਹੋਈ ਖਾਕੀ, ਪੰਜਾਬ ਪੁਲਸ ਦੇ ਦੋ ਮੁਲਾਜ਼ਮਾਂ ’ਤੇ ਦੋਸਤਾਂ ਨਾਲ ਮਿਲ ਕੇ ਕੁੜੀ ਨਾਲ ਬਲਾਤਕਾਰ ਦਾ ਦੋਸ਼
NEXT STORY