ਜੰਡਿਆਲਾ ਗੁਰੂ (ਸ਼ਰਮਾ/ਸੁਰਿੰਦਰ)- ਗਹਿਰੀ ਮੰਡੀ ਰੇਲਵੇ ਫਾਟਕ ਦੇ ਨਜ਼ਦੀਕ ਟਰੱਕ ਨਾਲ ਹੋਏ ਹਾਦਸੇ ਵਿਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਨਾਲ ਮੋਟਰਸਾਈਕਲ ’ਤੇ ਸਵਾਰ ਇਕ ਬੱਚਾ ਜ਼ਖ਼ਮੀ ਹੋ ਗਿਆ। ਮਰਨ ਵਾਲਿਆਂ ਦੀ ਪਛਾਣ ਰਮਨ ਕੁਮਾਰ ਤੇ ਉਸ ਦੀ ਮਾਤਾ ਸੁਮਿੱਤਰਾ ਵਜੋਂ ਹੋਈ ਹੈ। ਜਦਕਿ ਜ਼ਖਮੀ ਬੱਚੇ ਨਿਖਿਲ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਹੈ।
ਇਹ ਖ਼ਬਰ ਵੀ ਪੜ੍ਹੋ - ਵਿਧਾਨ ਸਭਾ ਸਪੀਕਰ ਵੱਲੋਂ DGP ਪੰਜਾਬ ਨੂੰ ਤਲਬ ਕਰਨ ਦੇ ਮਾਮਲੇ 'ਚ ਨਵਾਂ ਮੋੜ
ਮ੍ਰਿਤਕਾਂ ਦੀ ਪਛਾਣ ਰਮਨ ਕੁਮਾਰ ਅਤੇ ਉਸ ਦੀ ਮਾਤਾ ਸੁਮਿੱਤਰਾ ਵਾਸੀ ਜੰਡਿਆਲਾ ਗੁਰੂ ਮੁਹੱਲਾ ਬਰੜ ਜੋਤੀ ਸਰ ਕਲੋਨੀ ਰੋਡ ਵਾਰਡ ਨੰਬਰ 6 ਵਜੋਂ ਹੋਈ ਹੈ। ਰਮਨ ਕੁਮਾਰ ਦਾ ਪੁੱਤਰ ਨਿਖਿਲ ਹਾਦਸੇ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਲੋਕ ਪਿੰਡ ਭੰਗਵਾ ਵੱਲੋਂ ਆਪਣੇ ਘਰ ਜੰਡਿਆਲਾ ਗੁਰੂ ਵਾਪਸ ਆ ਰਹੇ ਸਨ। ਇਸ ਦੌਰਾਨ ਗਹਿਰੀ ਫਾਟਕ ਦੇ ਲਾਗੇ ਟਰੱਕ ਡਰਾਈਵਰ ਨੇ ਮੋਟਸਾਈਕਲ ਨੂੰ ਟੱਕਰ ਮਾਰੀ ਜਿਸ ਵਿਚ ਮੋਟਰਸਾਈਕਲ ਚਾਲਕ ਰਮਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਨਾਲ ਸਵਾਰ ਉਸ ਦੀ ਮਾਤਾ ਸੁਮਿੱਤਰਾ ਦੀ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਮੌਤ ਹੋ ਗਈ। ਮ੍ਰਿਤਕ ਦੇ ਬੱਚੇ ਨਿਖਿਲ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਪਹੁੰਚਾਇਆ ਗਿਆ ਤੇ ਉਹ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ।
ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਵੱਲੋਂ ਇਕ ਹੋਰ ਪੱਤਰ ਜਾਰੀ
ਮ੍ਰਿਤਕ ਸੁਮਿਤੱਰਾ ਦੀ ਉਮਰ ਲੱਗਭਗ 50-55 ਸਾਲ, ਰਮਨ ਕੁਮਾਰ ਦੀ ਉਮਰ 24 ਸਾਲ ਅਤੇ ਜ਼ਖ਼ਮੀ ਬੱਚੇ ਨਿਖਿਲ ਦੀ ਉਮਰ 8-9 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਹਨ ਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਜੋ ਵੀ ਬਣਦੀ ਕਾਰਵਾਈ ਹੈ, ਉਹ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਵਾਲੇ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਪ ਨਜ਼ਰ ਆਉਣ 'ਤੇ ਘਬਰਾਉਣ ਦੀ ਲੋੜ ਨਹੀਂ, ਤੁਰੰਤ ਡਾਇਲ ਕਰੋ ਇਹ ਨੰਬਰ
NEXT STORY