ਲਹਿਰਾਗਾਗਾ/ਪਟਿਆਲਾ (ਗਰਗ) : ਬੀਤੇ ਦਿਨੀਂ ਪਿੰਡ ਕੋਟੜਾ ਲਹਿਲ ਵਿਖੇ ਇਕ ਦਿਲ ਵਲੂੰਧਰਣ ਵਾਲੀ ਘਟਨਾ ਵਾਪਰੀ, ਜਿੱਥੇ ਇਕ 24 ਸਾਲਾ ਵਿਆਹੁਤਾ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਪਰ ਬਾਅਦ ਵਿਚ ਤਿੰਨਾਂ ਦੀ ਮੌਤ ਹੋ ਗਈ। ਇਹ ਗਮ ਨਾਲ ਸਹਾਰਦੇ ਹੋਏ ਮਾਂ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ। ਇਸ ਦੁੱਖਦਾਇਕ ਖ਼ਬਰ ਨਾਲ ਜਿੱਥੇ ਪਰਿਵਾਰ ਨੂੰ ਬਹੁਤ ਭਾਰੀ ਸਦਮਾ ਲੱਗਾ ਹੈ, ਉੱਥੇ ਹੀ ਪਿੰਡ ਕੋਟੜਾ ਲਹਿਲ ਅਤੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਨਵੰਬਰ 'ਚ ਆਵੇਗਾ ਇਹ ਟ੍ਰੈਫਿਕ ਰੂਲ
ਪ੍ਰਾਪਤ ਜਾਣਕਾਰੀ ਅਨੁਸਾਰ ਮਨਦੀਪ ਕੌਰ ਉਰਫ ਅੱਕੀ ਕੌਰ (24) ਆਮ ਆਦਮੀ ਪਾਰਟੀ ਦੇ ਯੂਥ ਆਗੂ ਅਮਨਦੀਪ ਸਿੰਘ ਕੋਟੜਾ (ਪੰਚ) ਦੇ ਚਚੇਰੇ ਭਰਾ ਹਸ਼ਪ੍ਰੀਤ ਸਿੰਘ ਦੀ ਪਤਨੀ ਸੀ। ਮਨਦੀਪ ਕੌਰ ਨੂੰ ਜਣੇਪੇ ਤੋਂ ਪਹਿਲਾਂ ਪਿਛਲੇ ਦਿਨੀਂ ਸਾਹ ਲੈਣ ਦੀ ਤਕਲੀਫ ਸ਼ੁਰੂ ਹੋ ਸੀ, ਜਿਸ ਕਾਰਨ ਉਸ ਨੂੰ ਪਰਿਵਾਰ ਵੱਲੋਂ ਰਾਜਿੰਦਰ ਹਸਪਤਾਲ ਪਟਿਆਲਾ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਦੇਰ ਸ਼ਾਮ ਡਾਕਟਰਾਂ ਨੇ ਉਸਦਾ ਆਪਰੇਸ਼ਨ ਕਰਕੇ ਤਿੰਨ ਪੁੱਤਰਾਂ ਨੂੰ ਜਨਮ ਦਵਾਇਆ, ਜਿਨ੍ਹਾਂ ਵਿਚੋਂ ਦੋ ਮ੍ਰਿਤਕ ਪਾਏ ਗਏ ਅਤੇ ਤੀਸਰੇ ਨੇ ਵੀ ਕੁੱਝ ਮਿੰਟ ਬਾਅਦ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : 31 ਅਕਤੂਬਰ ਜਾਂ 1 ਨਵੰਬਰ, ਹਰਿਮੰਦਰ ਸਾਹਿਬ 'ਚ ਇਸ ਦਿਨ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ
ਇਸ ਤੋਂ ਲਗਭਗ ਛੇ ਘੰਟੇ ਬਾਅਦ ਮਨਦੀਪ ਕੌਰ (24) ਨੇ ਆਪਣੇ ਪੁੱਤਰਾਂ ਦੀ ਮੌਤ ਦਾ ਗਮ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ, ਜਿਸ ਕਾਰਨ ਪਰਿਵਾਰ ਅਤੇ ਪਿੰਡ ਕੋਟੜਾ ਲਹਿਲ ਤੋਂ ਇਲਾਵਾ ਇਲਾਕੇ ਭਰ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਮਾਂ ਸਮੇਤ ਤਿੰਨਾਂ ਪੁੱਤਰਾਂ ਦਾ ਪਿੰਡ ਕੋਟੜਾ ਲਹਿਲ ਦੇ ਸ਼ਮਸ਼ਾਨ ਘਾਟ ਵਿਖੇ ਗਮਗੀਨ ਮਾਹੌਲ ਵਿਚ ਸਸਕਾਰ ਕਰ ਦਿੱਤਾ ਗਿਆ। ਜਿੱਥੇ ਕਿ ਹਰ ਅੱਖ ਨਮ ਸੀ। ਉਕਤ ਦੁਖਦਾਈ ਘਟਨਾ 'ਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ, ਗੌਰਵ ਗੋਇਲ, ਗੁਰਦੀਪ ਸਿੰਘ ਕੋਟੜਾ ਸਾਬਕਾ ਚੇਅਰਮੈਨ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਭੁਪਿੰਦਰ ਸਿੰਘ ਸਾਬਕਾ ਸਰਪੰਚ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੇ ਸਾਲਾਨਾ ਵਾਧੇ ਦੇ ਬਕਾਏ ਦੀ ਵੰਡ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟੈਕਸੀ ਸਟੈਂਡ ਨੇੜੇ ਬਾਈਕ ਸਵਾਰ ਨੌਜਵਾਨ ਦਾ ਫੋਨ ਖੋਹ ਕੇ ਫ਼ਰਾਰ
NEXT STORY