ਅੰਮ੍ਰਿਤਸਰ (ਅਰੁਣ) - ਵੱਖ-ਵੱਖ ਨਾਕਾਬੰਦੀਆਂ ਦੇ ਦੌਰਾਨ ਪੁਲਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਸੀ. ਡਵੀਜਨ ਥਾਣੇ ਦੀ ਪੁਲਸ ਵੱਲੋਂ ਬਿਨ੍ਹਾ ਨੰਬਰੀ ਸਪਲੈਂਡਰ ਮੋਟਰਸਾਈਕਲ ਸਮੇਤ ਲਵਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ, ਗੁਰਪ੍ਰੀਤ ਸਿੰਘ ਗੋਪੀ ਪੁੱਤਰ ਖਜਾਨ ਸਿੰਘ ਦੋਨੋਂ ਵਾਸੀ ਕੋਟ ਦਮਦੀਮਲ ਝਬਾਲ, ਜਤਿੰਦਰ ਸਿੰਘ ਨਿੱਕਾ ਪੁੱਤਰ ਦਿਲਬਾਗ ਸਿੰਘ ਵਾਸੀ ਪੰਡੋਰੀ ਰਣ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ।
ਇਸੇ ਤਰ੍ਹਾਂ ਥਾਣਾ ਕੋਤਵਾਲੀ ਦੀ ਪੁਲਸ ਵੱਲੋਂ ਕੀਤੀ ਵਿਸ਼ੇਸ਼ ਨਾਕਾਬੰਦੀ ਦੌਰਾਨ ਬਿਨ੍ਹਾਂ ਨੰਬਰੀ ਚੋਰੀ ਦਾ ਸਪਲੈਂਡਰ ਮੋਟਰਸਾਈਕਲ ਲੈ ਕੇ ਘੁੰਮ ਰਹੇ ਮੁਲਜਮ ਸਤਨਾਮ ਸਿੰਘ ਸੱਤਾ ਪੁੱਤਰ ਜਗਤਾਰ ਸਿੰਘ ਵਾਸੀ ਕਮਲ ਖਾਂ ਭਿੰਡੀਆਂ ਨੂੰ ਗ੍ਰਿਫਤਾਰ ਕਰਕੇ ਪੁਲਸ ਵੱਲੋਂ ਵੱਖ ਵੱਖ ਮਾਮਲੇ ਦਰਜ ਕਰ ਲਏ।
ਮਗਨਰੇਗਾ ਤਹਿਤ ਹੁਣ ਤੱਕ 16.88 ਕਰੋੜ ਰੁਪਏ ਕੀਤੇ ਖਰਚ: ਏ. ਡੀ. ਸੀ.
NEXT STORY